ਸ਼ਹੀਦ ਹੋਏ ਫੋਜੀ ਗੁਰਤੇਜ਼ ਦਾ ਹੋਵੇਗਾ ਸਰਕਾਰੀ ਸਨਮਾਨਾਂ ਨਾਲ ਸੰਸਕਾਰ ਅੱਜ
ਡੀ ਸੀ ਅਤੇ ਐਸ ਐਸ ਪੀ ਨੇ ਪਰਿਵਾਰ ਨਾਲ ਕੀਤਾ ਹਮਦਰਦੀ ਦਾ ਪ੍ਰਗਟਾਵਾ
ਬੁਢਲਾਡਾ 18 ਜੂਨ (ਵਿਸ਼ਵ ਵਾਰਤਾ ) : ਲਦਾਂਖ ਦੀ ਗਲਵਾਨ ਘਾਟੀ ਚ ਭਾਰਤ ਤੇ ਚੀਨ ਫੌਜੀਆ ਵਿਚਾਲੇ ਹਿੰਸਕ ਛੜੱਪ ਦੌਰਾਨ ਚ ਮਾਰੇ ਗਏ ਹਲਕੇ ਦੇ ਪਿੰਡ ਬੀਰੇਵਾਲ ਡੋਗਰਾ ਦੇ ਗੁਰਤੇਜ ਸਿੰਘ (22) ਪੁੱਤਰ ਵਿਰਸਾ ਸਿੰਘ ਦਾ ਸੰਸਕਾਰ 19 ਜੂਨ ਨੂੰ ਪਿੰਡ ਵਿਖੇ ਕੀਤਾ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਪੰਚ ਸੁਰਜੀਤ ਸਿੰਘ ਨੇ ਦੱਸਿਆ ਕਿ ਸ਼ਹੀਦ ਗੁਰਤੇਜ਼ ਸਿੰਘ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਜੱਦੀ ਘਰ ਕੱਲ੍ਰ ਤੱਕ ਪਹੁੰਚਣ ਦੀ ਸੰਭਾਵਨਾ ਹੈ। ਇਸ ਕਰਕੇ ਕੱਲ੍ਹ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮ੍ਰਿਤਕ ਫੋਜੀ ਦੇ ਪਰਿਵਾਰ ਨਾਲ ਦੁੱਖ ਸਾਝਾ ਕਰਨ ਲਈ ਡਿਪਅੀ ਕਮਿਸ਼ਨਰ ਮਾਨਸਾ ਮਹਿੰਦਰਪਾਲ ਅਤੇ ਐਸ ਐਸ ਪੀ ਡਾਕਟਰ ਨਰਿੰਦਰ ਭਾਰਗਵ ਵਿਸ਼ੇਸ਼ ਤੌਰ ਤੇ ਉਨ੍ਹਾਂ ਦੇ ਘਰ ਪਹੁੰਚੇ ਅਤੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਅਤੇ ਸਰਕਾਰ ਵੱਲੋਂ ਸ਼ਹੀਦ ਦੇ ਪਰਿਵਾਰ ਲਈ ਕੀਤੇ ਗਏ ਐਲਾਨ ਸੰਬੰਧੀ ਪਰਿਵਾਰ ਨੂੰ ਜਾਣੂ ਕਰਵਾਇਆ। ਇਸ ਮੋਕੇ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਡਾ ਭਾਰਗਵ ਨੇ ਕਿਹਾ ਕਿ ਜਵਾਨ ਗੁਰਤੇਜ਼ ਸਿੰਘ ਦੀ ਸ਼ਹਾਦਤ ਹਮੇਸ਼ਾ ਯਾਦ ਰਹੇਗੀ। ਉਨ੍ਹਾਂ ਕਿਹਾ ਕਿ ਮਾਨਸਾ ਜਿਲ੍ਹੇ ਦੀ ਪੁਲਿਸ ਸ਼ਹੀਦ ਦੇ ਪਰਿਵਾਰ ਨਾਲ ਹਰ ਦੁੱਖ ਸੁੱਖ ਵਿੱਚ ਮੋਢੇ ਨਾਲ ਮੋਢਾ ਜ਼ੋੜ ਕੇ ਖੜੇਗੀ। ਇਸ ਮੌਕੇ ਤੇ ਐਸ ਡੀ ਐਮ ਬੁਢਲਾਡਾ ਸਾਗਰ ਸੇਤੀਆ ਆਈ ਏ ਐਸ, ਡੀ ਐਸ ਪੀ ਭੁਪਿੰਦਰ ਸਿੰਘ ਪੰਨੂ, ਐਸ ਐਚ ਓ ਬੋਹਾ ਸੰਦੀਪ ਭਾਟੀ ਹਾਜ਼ਰ ਸਨ।