ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਪਬਲਿਕ ਦਾ ਸਹਿਯੋਗ ਜ਼ਰੂਰੀ : ਆਈ ਜੀ ਬਠਿੰਡਾ
ਬਠਿੰਡਾ 8 ਜੂਨ (ਕੁਲਬੀਰ ਬੀਰਾ) ਬਠਿੰਡਾ ਪੁਲਸ ਨੂੰ ਦੋ ਵੱਖ ਵੱਖ ਮਾਮਲਿਆਂ ਵਿੱਚ ਵੱਡੀ ਸਫ਼ਲਤਾ ਹੱਥ ਲੱਗੀ ਹੈ । ਗੁਪਤ ਸੂਚਨਾ ਦੇ ਆਧਾਰ ਤੇ ਸੀਆਈਏ ਸਟਾਫ ਨੇ 100ਬੋਰੀ ਕੁੱਲ 19 ਕੁਇੰਟਲ ਭੁੱਕੀ ਜੋ ਕੈਂਟਰ ਵਿੱਚ ਆਟੇ ਦੀਆਂ ਬੋਰੀਆਂ ਦੇ ਥੱਲੇ ਛੁਪਾ ਕੇ ਲਿਆਂਦੀ ਜਾ ਰਹੀ ਸੀ ਸਮੇਤ ਦੋ ਦੋਸ਼ੀ ਪਰਮਜੀਤ ਸਿੰਘ ਪੰਮਾ ਅਤੇ ਗੁਰਮੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ । ਦੂਸਰੇ ਮਾਮਲੇ ਵਿੱਚ 30 ਮਈ ਨੂੰ ਕਪਾਹ ਮੰਡੀ ਬਠਿੰਡਾ ਵਿੱਚ ਹਰਪ੍ਰੀਤ ਸਿੰਘ ਵਾਸੀ ਉਲਕ ਦੇ ਹੋਏ ਕਤਲ ਦੇ ਮਾਮਲੇ ਵਿੱਚ 7 ਦੋਸ਼ੀ ਬਲਰਾਜ ਸਿੰਘ ਉਰਫ ਬਾਜੀ ਸੁਖਰਾਜ ਸਿੰਘ ਬਲਰਾਜ ਸਿੰਘ ਬੱਬੂ ਸਿੰਘ ਰਾਜੂ ਸਿੰਘ ਕੁਲਦੀਪ ਕੌਰ ਉਰਫ਼ ਸੋਨੀ ਪਤਨੀ ਰਣਜੀਤ ਸਿੰਘ ਬੂਟਾ ਸਿੰਘ ਹੈਪੀ ਸਿੰਘ ਉਰਫ ਜਾਦੂ ਸੁਖਬੀਰ ਸਿੰਘ ਅਤੇ ਰਣਜੀਤ ਸਿੰਘ ਉਰਫ ਫੌਜੀ ਖਿਲਾਫ ਦਰਜ ਮੁਕੱਦਮੇ ਵਿੱਚੋਂ ਸੱਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਨ੍ਹਾਂ ਤੋਂ ਵਾਰਦਾਤ ਲਈ ਵਰਤੇ ਹਥਿਆਰ ਵੀ ਬਰਾਮਦ ਕੀਤੇ ਹਨ। ਆਈਜੀ ਬਠਿੰਡਾ ਜ਼ੋਨ ਜਸਕਰਨ ਸਿੰਘ ਨੇ ਦੋਨਾਂ ਮਾਮਲਿਆਂ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਐਸਐਸਪੀ ਨਾਨਕ ਸਿੰਘ ਦੇ ਦਿਸ਼ਾ ਨਿਰਦੇਸ਼ ਤੇ ਪੁਲਸ ਟੀਮ ਵੱਲੋਂ ਬੜੀ ਮਿਹਨਤ ਨਾਲ ਸਫ਼ਲਤਾ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦਾ ਮੁੱਖ ਮਕਸਦ ਕ੍ਰਾਈਮ ਫ੍ਰੀ ਜ਼ੋਨ ਬਣਾਉਣਾ ਅਤੇ ਨਸ਼ਿਆਂ ਨੂੰ ਠੱਲ੍ਹ ਪਾਉਣਾ ਹੈ,ਜਿਸ ਲਈ ਪਬਲਿਕ ਨੂੰ ਚਾਹੀਦਾ ਹੈ ਕਿ ਉਹ ਨਸ਼ਿਆਂ ਖਿਲਾਫ ਠੱਲ੍ਹ ਪਾਉਣ ਲਈ ਪੁਲਿਸ ਦਾ ਸਹਿਯੋਗ ਦੇਣ।: ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਨਿਸ਼ਾਨਾ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਜਿਸ ਲਈ ਪੁਲਿਸ ਵੱਲੋਂ ਡੱਟਵੀਂ ਪਹਿਰੇਦਾਰੀ ਦਿੱਤੀ ਜਾਂਦੀ ਰਹੇਗੀ ਅਤੇ ਜ਼ਿਲ੍ਹਾ ਬਠਿੰਡਾ ਸਮੇਤ ਪੂਰੇ ਜ਼ੋਨ ਨੂੰ ਨਸ਼ਾ ਮੁਕਤ ਬਣਾਉਣ ਲਈ ਪੁਲਿਸ ਪੂਰੀ ਮੁਸਤੈਦੀ ਨਾਲ ਕੰਮ ਕਰੇਗੀ ਆਈਜੀ ਬਠਿੰਡਾ ਜ਼ੋਨ ਨੇ ਕਿਹਾ ਕਿ ਇਸ ਲਈ ਨੌਜਵਾਨਾਂ ਦਾ ਸਾਹਿਬ ਯੋਗ ਅਤੀ ਜ਼ਰੂਰੀ ਹੈ ਤਾਂ ਜੋ ਨਸ਼ਿਆਂ ਖਿਲਾਫ ਪੂਰੀ ਲਹਿਰ ਖੜ੍ਹੀ ਹੋ ਸਕੇ ਜ਼ਿਕਰਯੋਗ ਹੈ ਕਿ ਆਈ ਜੀ ਜਸਕਰਨ ਸਿੰਘ ਨਵੇਂ ਨਿਯੁਕਤ ਹੋਏ ਹਨ ਅਤੇ ਅੱਜ ਉਨ੍ਹਾਂ ਆਪਣੀ ਪਹਿਲੀ ਪ੍ਰੈੱਸ ਮਿਲਣੀ ਦੌਰਾਨ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੀਤਾ
4500 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ
4500 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਅਦਾਲਤ ਵਿੱਚ ਚਲਾਣ ਪੇਸ਼ ਕਰਨ ਬਦਲੇ ਛੋਟਾ ਥਾਣੇਦਾਰ...