ਧਰਤੀ ਹੇਠਲਾਂ ਖਾਰਾ ਪਾਣੀ ਪੀਣ ਅਤੇ ਫਸਲਾਂ ਲਈ ਵਰਤਣ ਨੂੰ ਮਜਬੂਰ ਨੇ ਕਿਸਾਨ
ਬੁਢਲਾਡਾ 5 ਜੂਨ (ਬਾਂਸਲ): ਇੱਥੋਂ ਨਜ਼ਦੀਕੀ ਪਿੰਡ ਮੱਲ ਸਿੰਘ ਵਾਲਾ ਦੀ ਨਹਿਰੀ ਟੇਲ ਵਿੱਚ ਪਿਛਲੇ ਲੰਮੇ ਸਮੇਂ ਤੋਂ ਪਾਣੀ ਨਾ ਆਉਣ ਕਾਰਨ ਨਜ਼ਦੀਕੀ ਕਿਸਾਨਾਂ ਨੂੰ ਫਸਲਾਂ ਨੂੰ ਪਾਣੀ ਦੇਣ ਵਿੱਚ ਬਹੁਤ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ. ਜਿਸ ਕਾਰਨ ਇਹ ਰਕਬਾ ਲੰਮੇ ਸਮੇਂ ਤੋਂ ਨਹਿਰੀ ਪਾਣੀ ਦੀ ਘਾਟ ਨਾਲ ਜੂਝ ਰਿਹਾ ਹੈ. ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਗੁਰਲਾਲ ਸਿੰਘ, ਜ਼ਸਪਾਲ ਸਿੰਘ ਅਤੇ ਹਰਜਿੰਦਰ ਸਿੰਘ ਨੇ ਕਿਹਾ ਕਿ ਲਹਿਲ ਮੰਡਲ ਦੇ 5 ਉੱਪ ਮੰਡਲਾਂ ਵਿੱਚ ਬੁਢਲਾਡਾ ਉੱਪ ਮੰਡਲ ਬਹੁਤ ਹੀ ਮਹੱਤਵਪੂਰਨ ਹੈ ਜਿੱਥੇ ਸਾਰੇ ਉਪਮੰਡਲਾਂ ਦੇ ਬਦਲੇ ਸਿਰਫ ਏਸ ਮੰਡਲ ਤੇ ਸਭ ਤੋਂ ਵੱਧ 53.9 ਫੀਸਦੀ ਰਕਬੇ ਤੇ ਪਾਣੀ ਲੱਗਦਾ ਹੈ. ਉਨ੍ਹਾਂ ਦੱਸਿਆ ਕਿ ਜਦੋਂ ਤੋਂ ਇਹ ਮੰਡਲ ਹੋਦ ਵਿੱਚ ਆਇਆ ਹੈ ਉਸ ਸਮੇਂ ਤੋਂ ਨਾ ਤਾਂ ਇੱਥੇ ਐਸ ਡੀ ਓ ਦੀ ਪੱਕੀ ਅਸਾਮੀ ਹੈ ਅਤੇ ਨਾ ਹੀ ਕਲਰਕ ਅਤੇ ਰੀਡਰ ਦੀ ਕੋਈ ਪੱਕੀ ਅਸਾਮੀ ਹੈ. ਇਸ ਮੰਡਲ ਅਤੇ ਇਸਦੇ ਤਿੰਨੇ ਜਿਲ੍ਹੇਦਾਰੀਆਂ ਵੀ ਵਾਧੂ ਚਾਰਜ ਨਾਲ ਹੀ ਚੱਲ ਰਹੀਆਂ ਹਨ. ਜਿਸ ਕਾਰਨ ਇਸ ਉੱਪ ਮੰਡਲ ਤੇ ਲੋਕਾਂ ਨੂੰ ਬਹੁਤ ਮੁਸ਼ਕਲਾ ਦਾ ਸਾਹਮਣਾ ਕਰਨਾ ਪੈਦਾ ਹੈ ਅਤੇ ਕਿਸਾਨਾਂ ਦੀਆਂ ਨਹਿਰੀ ਪਾਣੀ ਨੂੰ ਲੈ ਕੇ ਅਤੇ ਹੋਰ ਮੁਸ਼ਕਲਾ ਸਮੇਂ ਸਿਰ ਤੇ ਹੱਲ ਨਹੀਂ ਹੁੰਦੀਆਂ. ਉਨ੍ਹਾਂ ਕਿਹਾ ਕਿ ਪਿੰਡ ਮੱਲ ਸਿੰਘ ਵਾਲਾ ਦਾ ਧਰਤੀ ਹੇਠਲਾ ਪਾਣੀ ਖਾਰਾ ਹੋ ਕਾਰਨ ਫਸਲਾਂ ਲਈ ਨਹਿਰੀ ਪਾਣੀ ਹੀ ਵਰਤਿਆ ਜਾਂਦਾ ਹੈ ਪਰ ਨਹਿਰੀ ਪਾਣੀ ਦੀ ਘਾਟ ਕਾਰਨ ਖਾਰਾ ਪਾਣੀ ਫਸਲਾਂ ਲਈ ਅਢੁੱਕਵਾ ਹੈ ਅਤੇ ਲਾਹੇਵੰਦ ਨਹੀਂ ਹੈ ਜਿਸ ਨਾਲ ਫਸਲਾਂ ਤਾ ਨੁਕਸਾਨ ਹੋ ਜਾਂਦਾ ਹੈ. ਉਨ੍ਹਾਂ ਕਿਹਾ ਕਿ ਨਹਿਰੀ ਟੇਲ ਦੇ ਨਜਦੀਕੀ ਕਈ ਲੋਕਾਂ ਨੇ ਆਪਣੇ ਘਰ ਪਾਏ ਹੋਏ ਹਨ ਅਤੇ ਇਸਦੇ ਨਾਲ ਲੱਗਦੇ ਪਿੰਡ ਦੇ ਕਈ ਖੇਤਰਾਂ ਦਾ ਮਲ ਮੂਤਰ ਅਤੇ ਗੰਦਾ ਪਾਣੀ ਵੀ ਇਸੇ ਟੇਲ ਵਿੱਚ ਹੀ ਜਾਂਦਾ ਹੈ. ਅਤੇ ਇਸੇ ਟੇਲ ਦਾ ਪਾਣੀ ਕਈ ਪਿੰਡ ਪੀਣ ਲਈ ਵੀ ਵਰਤਦੇ ਹਨ ਜਿਸ ਨਾਲ ਬਿਮਾਰੀਆਂ ਲੱਗਣ ਦਾ ਡਰ ਬਣਿਆ ਰਹਿੰਦਾ ਹੈ. ਉਨਾਂ ਦੱਸਿਆ ਕਿ ਇਸੇ ਕਾਰਨ ਇੱਥੋ ਦੇ ਲੋਕ ਅਤੇ ਕਿਸਾਨ ਨਹਿਰੀ ਪਾਣੀ ਦੀ ਘਾਟ ਦੇ ਚਲਦਿਆਂ ਧਰਤੀ ਹੇਠਲਾ ਖਾਰਾ ਪਾਣੀ ਪੀਣ ਅਤੇ ਫਸਲੀ ਚੱਕਰ ਲਈ ਵਰਤਣ ਨੂੰ ਮਜਬੂਰ ਹਨ. ਕਿਸਾਨਾਂ ਨੇ ਮੰਗ ਕੀਤੀ ਕਿ ਇਸ ਉੱਪ ਮੰਡਲ ਅੰਦਰ ਖਾਲੀ ਪਈਆ ਪੱਕੀਆਂ ਅਸਾਮੀਆਂ ਭਰੀਆ ਜਾਣ ਅਤੇ ਪੱਕੇ ਤੌਰ ਤੇ ਇੱਥੇ ਅਫਸਰ ਲਗਾਏ ਜਾਣ. ਉਨ੍ਹਾਂ ਕਿਹਾ ਕਿ ਜੂਨੀਅਰ ਇੰਜੀਨੀਅਰ ਦੀਆਂ ਅਸਾਮੀਆਂ ਵੀ ਪੱਕੀਆਂ ਭਰ ਕੇ 4 ਜੂਨੀਅਰ ਇੰਜੀਨੀਅਰ ਲਗਾਏ ਜਾਣ. ਜਿਲ੍ਹੈਦਾਰਾਂ ਦੀਆਂ ਅਸਾਮੀਆਂ ਵੀ ਪੱਕੀਆਂ ਕੀਤੀਆਂ ਜਾਣ. ਉੁਨ੍ਹਾਂ ਸਰਕਾਰ ਅਤੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਆ ਰਹੀਆ ਮੁਸ਼ਕਲਾ ਦਾ ਹੱਲ ਜਲਦੀ ਕੀਤਾ ਜਾਵੇ ਨਹੀਂ ਸੰਘਰਸ਼ ਕਰਨ ਲਈ ਮਜਬੁੂਰ ਹੋਣਾ ਪਵੇਗਾ.-
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 17 ਨਵੰਬਰ 2026 (ਵਿਸ਼ਵ ਵਾਰਤਾ): ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...





















