Patiala- ਪੁਰਾਣੀ ਅਨਾਜ ਮੰਡੀ ਸਥਿਤ ਇੱਕ ਸਰੋਂ ਦੇ ਤੇਲ ਦੀ ਫੈਕਟਰੀ ਵਿੱਚ ਧਮਾਕਾ ਹੋ ਗਿਆ ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਮ੍ਰਿਤਕ ਫੈਕਟਰੀ ਮਾਲਕ ਦਾ ਬੇਟਾ ਦੱਸਿਆ ਜਾ ਰਿਹਾ ਹੈ ।ਇਸ ਧਮਾਕੇ ਨਾਲ ਫੈਕਟਰੀ ਦੇ ਆਸਪਾਸ ਦੀਆਂ 4 ਦੁਕਾਨਾਂ ਵੀ ਬੁਰੀ ਤਰ੍ਹਾਂ ਨੁਕਸਾਨੀਆਂ ਗਈਆ ਹਨ। ਇਹ ਧਮਾਕਾ ਕਿਵੇਂ ਹੋਇਆ , ਇਸਦੇ ਕਾਰਨਾ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਹੈ । ਅੱਗ ਬਝਾਊਂ ਵਿਭਾਗ ਦੇ ਕਰਮਚਾਰੀਆਂ ਨੇ ਬੜੀ ਮਿਹਨਤ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ ਹੈ।ਇਸ ਸੰਬੰਧ ‘ਚ ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਰਾਤ ਨੂੰ ਇਕ ਧਮਾਕੇ ਦੀ ਆਵਾਜ਼ ਸੁਣੀ ਤਾਂ ਉਹ ਸ਼ੀਤਲਾ ਮਾਤਾ ਮੰਦਰ ਕੋਲ ਪਹੁੰਚੇ ਤਾਂ ਉਥੇ ਸਰੋਂ ਦਾ ਤੇਲ ਕੱਢਣ ਵਾਲੀ ਇਕ ਫੈਕਟਰੀ ‘ਚ ਬਲਾਸਟ ਹੋਇਆ ਸੀ, ਜਿਸ ‘ਚ ਇਕ ਵਿਅਕਤੀ ਦੀ ਮੌਤ ਹੋ ਗਈ, ਜੋ ਕਿ ਫੈਕਟਰੀ ਮਾਲਕ ਦਾ ਹੀ ਪੁੱਤਰ ਸੀ। ਇਸ ਸੰਬੰਧੀ ਫਾਇਰ ਬ੍ਰਿਗੇਡ ਦੇ ਅਧਿਕਾਰੀ ਨੇ ਦੱਸਿਆ ਕਿ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ ਪਰ ਅਜੇ ਅੱਗ ਕਿਸ ਵਜ੍ਹਾ ਨਾਲ ਲੱਗੀ ਉਸ ਦੇ ਕਾਰਨਾਂ ਬਾਰੇ ਜਾਣਕਾਰੀ ਨਹੀਂ ਮਿਲ ਪਾਈ
ਪੰਜਾਬ ਕਾਂਗਰਸ ਵੱਲੋਂ ਲੋਕ ਸਭਾ ਚੋਣਾਂ ਲਈ 4 ਉਮੀਦਵਾਰਾਂ ਦਾ ਐਲਾਨ
ਪੰਜਾਬ ਕਾਂਗਰਸ ਵੱਲੋਂ ਲੋਕ ਸਭਾ ਚੋਣਾਂ ਲਈ 4 ਉਮੀਦਵਾਰਾਂ ਦਾ ਐਲਾਨ ਲੁਧਿਆਣਾ ਤੋਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਉਤਾਰਿਆ ਚੋਣ...