ਚੰਡੀਗੜ੍ਹ, 20 ਮਈ( ਵਿਸ਼ਵ ਵਾਰਤਾ)-ਬੀਤੇ ਕੁਝ ਦਿਨਾਂ ਤੋਂ ਲਗਾਤਾਰ ਸ਼ਰਾਬ ਦੇ ਮੁੱਦੇ ਉਤੇ ਘਿਰੀ ਹੋਈ ਪੰਜਾਬ ਸਰਕਾਰ ਵੱਲੋਂ ਹੁਣ ਸ਼ਰਾਬ ਦੀਆਂ ਫੈਕਟਰੀਆਂ ਦੀ ਨਿਗਰਾਨੀ ਕਰਨ ਲਈ ਅਧਿਆਪਕਾਂ ਦੀ ਡਿਊਟੀ ਲਗਾਈ ਹੈ। ਕੋਰੋਨਾ ਵਾਇਰਸ ਦੇ ਕਾਰਨ ਲਾਕਡਊਨ ਦੇ ਚਲਦਿਆਂ ਸਕੂਲ ਬੰਦ ਹੋਣ ਕਰਕੇ ਹੁਣ ਅਧਿਆਪਕ ਸਕੂਲਾਂ ਦੀ ਥਾਂ ਸ਼ਰਾਬ ਦੀਆਂ ਫੈਕਟਰੀਆਂ ਉਤੇ ਨਜ਼ਰ ਰੱਖਣ ਦੀ ਡਿਊਟੀ ਕਰਨਗੇ।
ਦਫ਼ਤਰ ਡਿਪਟੀ ਕਮਿਸ਼ਨਰ, ਗੁਰਦਾਸਪੁਰ ਵੱਲੋਂ ਇਸ ਸਬੰਧੀ ਪੱਤਰ ਜਾਰੀ ਕਰਕੇ 4 ਸ਼ਰਾਬ ਦੀਆਂ ਫੈਕਟਰੀਆਂ ਉਤੇ 24 ਘੰਟੇ ਅਲਕੋਹਲ ਦੀ ਸਪਲਾਈ ਲਈ ਉਤੇ ਨਜ਼ਰ ਰੱਖਣ ਲਈ 24 ਅਧਿਆਪਕਾਂ ਦੀ ਡਿਊਟੀ ਲਗਾਈ ਗਈ ਹੈ। ਇਹ ਅਧਿਆਪਕ 3 ਸਿਫਟਾਂ ਵਿਚ 8-8 ਘੰਟੇ ਨਜ਼ਰਸ਼ਾਨੀ ਰੱਖਣਗੇ। ਜਾਰੀ ਪੱਤਰ ਵਿਚ 21 ਮਈ ਤੋਂ ਅਧਿਕਾਰੀ/ਕਰਮਚਾਰੀ ਨੂੰ ਬਤੌਰ ਸਪੈਸ਼ਲ ਕਾਰਜਕਾਰੀ ਮੈਜਿਸਟ੍ਰੇਟਾਂ ਵਜੋਂ ਨਿਯੁਕਤ ਕੀਤਾ ਗਿਆ ਹੈ। ਇਸ ਕੰਮ ਲਈ ਤਹਿਸੀਲਦਾਰ ਬਟਾਲਾ ਨੂੰ ਬਤੌਰ ਨੋਡਲ ਅਫਸਰ ਲਗਾਇਆ ਗਿਆ ਹੈ।
ਐਸ ਏ ਐਸ ਨਗਰ ਵਿੱਚ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਦੇ ਡਰਾਅ ਤੋਂ 528.52 ਕਰੋੜ ਰੁਪਏ ਦਾ ਆਬਕਾਰੀ ਮਾਲੀਆ ਹਾਸਲ ਹੋਇਆ
ਐਸ ਏ ਐਸ ਨਗਰ ਵਿੱਚ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਦੇ ਡਰਾਅ ਤੋਂ 528.52 ਕਰੋੜ ਰੁਪਏ ਦਾ ਆਬਕਾਰੀ ਮਾਲੀਆ...