ਕਰੋੜਾਂ ਰੁਪਏ ਦਾ ਤਿਆਰ ਰੇਡੀਮੇਡ ਗਾਰਮੈਂਟ ਅਤੇ ਕੱਪੜਾ ਹੋ ਰਿਹਾ ਹੈ ਖਰਾਬ
ਪਟਿਆਲਾ 12 ਮਈ ( ਵਿਸ਼ਵ ਵਾਰਤਾ)-ਰੇਡੀਮੇਡ ਗਾਰਮੈਂਟ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਨਰੇਸ਼ ਸਿੰਗਲਾ,ਵਪਾਰ ਮੰਡਲ ਪਟਿਆਲਾ ਦੇ ਪ੍ਰਧਾਨ ਰਕੇਸ਼ ਗੁਪਤਾ ਨੇ ਜਿਲ੍ਹਾ ਪ੍ਰਸ਼ਾਸਨ ਪਟਿਆਲਾ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ,ਕਿ ਰੇਡੀਮੇਡ ਵਪਾਰੀਆਂ ਨੂੰ ਹਫਤੇ ਵਿੱਚ 2 ਦਿਨਾਂ ਲਈ ਦੁਕਾਨਾ ਖੋਲਣ ਦੀਇਜਾਜਤ ਦੇਵੇ।ਨਰੇਸ਼ ਸਿੰਗਲਾ ਨੇ ਦੱਸਿਆ ਕਿ ਮਾਰਚ ਵਿੱਚ ਗਰਮੀ ਦਾ ਸੀਜਨ ਸ਼ੁਰੂ ਹੁੰਦੇ ਹੀ ਦੁਕਾਨਾ ਵਿੱਚ ਮਾਲ ਭਰ ਲਿਆ ਸੀ।ਪਰ ਲਾਕਡਾਉਨ ਲਾਗੂ ਹੋਣ ਤੋਂ ਹੁਣ ਤੱਕ ਕਰੋੜਾਂ ਰੁਪਏ ਦਾ ਤਿਆਰ ਰੇਡੀਮੇਡ ਗਾਰਮੈਂਟ ਅਤੇ ਕੱਪੜਾ ਖਰਾਬ ਹੋ ਰਿਹਾ ਹੈ, ਨਾਲ ਹੀ ਵਪਾਰੀਆਂ ਵਲੋਂ ਆਪਣੇ ਮੁਲਾਜਮਾਂ ਨੂੰ ਤਨਖਾਹਾਂ ਵੀ ਦੇਣੀਆ ਪੈ ਰਹੀਆਂ ਹਨ।ਇਸ ਦੇ ਨਾਲ ਹੀ ਕੁਝ ਵਪਾਰੀਆਂ ਵਲੋਂ ਬੈਂਕਾਂ ਤੋ ਕਰਜਾ ਲੈ ਕੇ ਫੈਕਟਰੀਆਂ ਤੋਂ ਮਾਲ ਚੁੱਕਿਆ ਸੀ ਜਿਸਦਾ ਉਹਨਾਂ ਨੂੰ ਮੋਟਾ ਵਿਆਜ ਭਰਨਾ ਪੈ ਰਿਹਾ ਹੈ ਅਤੇ ਵਪਾਰੀਆਂ ਨੂੰ ਆਰਥਿਕ ਨੁਕਸਾਨ ਵੀ ਹੋ ਚੁੱਕਾ ਹੈ।ਉਹਨਾ ਕਿਹਾ ਕਿ ਸਰਕਾਰ ਵਲੋਂ ਸਮੇਂ ਸਮੇਂ ਤੇ ਦੁਕਾਨਾ ਖੋਲਣ ਲਈ ਜ਼ੋ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ।ਉਹਨਾਂ ਹੁਕਮਾਂ ਦੀ ਰੂਪ-ਰੇਖਾ ਵਪਾਰੀਆਂ ਕੋਲ ਸਹੀ ਤਰੀਕੇ ਨਾਲ ਨਹੀਂ ਪਹੁੰਚਦੀ।ਉਹਨਾਂ ਕਿਹਾ ਕਿ ਸਰਕਾਰ ਉਹਨਾ ਦੀਆਂ ਮੰਗਾਂ ਨੂੰ ਵਿਚਾਰਦੇ ਹੋਏ ਜ਼ੋ ਵੀ ਦਿਸ਼ਾ ਨਿਰਦੇਸ਼ ਜਾਰੀ ਕਰੇਗੀ ਸਮੁੱਚੇ ਵਪਾਰੀ ਉਹਨਾ ਦੀ ਪਾਲਣਾ ਕਰਨਗੇ।ਉਹਨਾ ਨੇ ਕਾਂਗਰਸ ਵਪਾਰ ਸੈੱਲ ਅਤੇ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਦਾ ਵਪਾਰੀਆਂ ਦੀਆਂ ਮੰਗਾਂ ਨੂੰ ਸੁਣਨ ਅਤੇ ਹਮੇਸ਼ਾਂ ਸਹਿਯੋਗ ਦੇਣ ਲਈ ਐਸੋਸੀਏਸ਼ਨ ਵਲੋਂ ਧੰਨਵਾਦ ਕੀਤਾ।ਨਰੇਸ਼ ਸਿੰਗਲਾ ਅਤੇ ਰਕੇਸ਼ ਗੁਪਤਾ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਵਪਾਰੀਆਂ ਦੀ ਬਾਂਹ ਫੜ ਕੇ ਉਹਨਾਂ ਨੂੰ ਇਸ ਔਖੀ ਘੜੀ ਵਿੱਚੋਂ ਬਾਹਰ ਕੱਢੇ।ਇਸ ਮੌਕੇ ਐਸ.ਕੇ, ਬੱਤਰਾ ਜੀ, ਅੱਵਲ ਜੀ,ਤਨੇਜਾ ਜੀ ਅਤੇ ਡੈਨੀ ਜੀ ਹਾਜਰ ਸਨ।