ਬ੍ਰਹਮਪੁਰਾ ਧੜੇ ਨੇ ਚੇਅਰਮੈਨ ਦੇ ਅਹੁਦੇ ਤੋਂ ਹਟਾਉਣ ਦੀ ਕੀਤੀ ਮੰਗ
ਚੰਡੀਗੜ੍ਹ 8 ਮਈ ( ਵਿਸ਼ਵ ਵਾਰਤਾ )-ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਸਕੱਤਰ ਜਨਰਲ ਜਥੇਦਾਰ ਸੇਵਾ ਸਿੰਘ ਸੇਖਵਾ ਅਤੇ ਜਨਰਲ ਸਕੱਤਰ ਤੇ ਬੁਲਾਰੇ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਅਕਾਲੀ ਦਲ ਬਾਦਲ ਤੇ ਗੰਭੀਰ ਦੋਸ਼ ਲਗਾਉਦਿਆ ਕਿਹਾ ਹੈ ਕਿ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦਾ ਚੇਅਰਮੈਨ ਸਤਨਾਮ ਸਿੰਘ ਕਲੇਰ ਨੇ ਸਾਬਕਾ ਡੀ ਜੀ ਪੀ ਸਮੇਧ ਸਿੰਘ ਸੈਣੀ ਦੇ ਬਚਾਅ ਪੱਖ ਵਜੋ ਪੇਸ਼ ਹੋਇਆ ਜਦ ਕਿ ਇਸ ਦਾ ਮੁੰਡਾ ਅਰਸ਼ਦੀਪ ਸਿੰਘ ਕਲੇਰ ਸ੍ਰੋਮਣੀ ਅਕਾਲੀ ਦਲ ਬਾਦਲ ਦਾ ਬੁਲਾਰਾ ਹੈ ਜਿਸ ਤੋ ਇਹ ਗੱਲ ਇੱਕ ਵਾਰ ਫਿਰ ਸਹੀ ਸਾਬਤ ਹੋਈ ਹੈ ਅਕਾਲੀ ਦਲ ਬਾਦਲ ਨੇ ਹਮੇਸ਼ਾ ਸਿੱਖ ਕੌਮ ਦੇ ਕਾਤਲਾ ਦੀ ਪੁਸਤਪਨਾਹੀ ਕੀਤੀ ਹੈ । ਉਹਨਾ ਪੰਜਾਬ ਸਰਕਾਰ ਪਾਸੋ ਜੋਰਦਾਰ ਮੰਗ ਕੀਤੀ ਕਿ ਸਤਨਾਮ ਸਿੰਘ ਕਲੇਰ ਨੂੰ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਅਹੁਦੇ ਤੋ ਖਾਰਜ ਕੀਤਾ ਜਾਵੇ ਜਿਸ ਨੇ ਆਪਣੇ ਅਹੁਦੇ ਨਾਲ ਨਾਇਨਸਾਫੀ ਕਰਦਿਆ ਇੱਕ ਮੁਜਰਮ ਦਾ ਪੱਖ ਪੂਰਿਆ ਹੈ । ਇਸੇ ਤਰਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਜਗਰੂਪ ਸਿੰਘ ਚੀਮਾ ਤੇ ਲੀਗਲ ਸੈੱਲ ਦੇ ਚੇਅਰਮੈਨ ਸ੍ਰ ਪਰਮਿੰਦਰ ਢੀਂਗਰਾ ਵਲੋ ਵੀ ਸਾਂਝੇ ਬਿਆਨ ਵਿੱਚ ਕਿਹਾ ਗਿਆ ਕਿ ਕਲੇਰ ਨੇ ਸੁਮੇਧ ਸੈਣੀ ਵੱਲੋਂ ਪੇਸ਼ ਹੋਕੇ ਅਨੈਤਿਕ ਕੰਮ ਕੀਤਾ ਹੈ ਉਹਨਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕਲੇਰ ਨੂੰ ਅਕਾਲ ਤਖਤ ਤੇ ਤਲਬ ਕਰਨ ਦੀ ਮੰਗ ਕੀਤੀ ਅਤੇ ਸ਼ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਿਸੰਘ ਲੋਂਗੋਵਾਲ ਨੂੰ ਵੀ ਇਸ ਦਾ ਨੋਟਿਸ ਲੈਂਦੇ ਹੋਏ ਸਤਨਾਮ ਸਿੰਘ ਕਲੇਰ ਨੂੰ ਅਹੁਦੇ ਤੋਂ ਫ਼ਾਰਗ ਕਰਨ ਲਈ ਸਮੁੱਚੀ ਕਮੇਟੀ ਵੱਲੋਂ ਮਤਾ ਪਾਸ ਕਰਨਾ ਚਾਹੀਦਾ ਹੈ ।