ਮੋਹਾਲੀ 5 ਮਈ( ਵਿਸ਼ਵ ਵਾਰਤਾ)- ਕਰੋਨਾ ਵਾਇਰਸ ਦੀ ਮਹਾਂਮਾਰੀ ਕਰਕੇ ਪੰਜਾਬ ਵਿੱਚ ਲਗਾਏ ਕਰਫ਼ਿਊ ਕਾਰਨ ਬੰਦ ਸਿੱਖਿਆ ਵਿਭਾਗ ਦੇ ਦਫਤਰ ਹੁਣ ਸਰਕਾਰ ਵੱਲੋਂ ਕੀਤੀਆਂ ਗਈਆਂ ਹਦਾਇਤਾਂ ਮੁਤਾਬਕ ਖੁੱਲ੍ਹਣਗੇ । ਇਸ ਸਬੰਧੀ ਦਫਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ,ਪੰਜਾਬ ਵੱਲੋਂ ਇਕ ਪੱਤਰ ਜਾਰੀ ਕੀਤਾ ਗਿਆ ।ਜਾਰੀ ਪੱਤਰ ਮੁਤਾਬਕ ਦਫ਼ਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਦੀਆਂ ਵੱਖ ਵੱਖ ਸ਼ਾਖ਼ਾਵਾਂ ਵਿਖੇ ਕੰਮ ਕਰਦੇ ਕਰਚਾਰੀਆਂ ਦੀ ਡਿਊਟੀ ( ਰੋਸਟਰ ਮੁਤਾਬਕ ) ਲਗਾਈ ਗਈ ਹੈ ।