ਚੰਡੀਗੜ੍ਹ, 24 ਅਕਤੂਬਰ (ਵਿਸ਼ਵ ਵਾਰਤਾ) ਜਲੰਧਰ ਦੇ ਚਰਚਿਤ ਕੁੱਲ੍ਹੜ ਪੀਜ਼ਾ ਫੇਮ ਸਹਿਜ ਅਰੋੜਾ ਨੂੰ ਸਿਹਤ ਵਿਗੜਨ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਸਹਿਜ ਇਹ ਬੇਨਤੀ ਕਰਦਾ ਸੁਣਾਈ ਦੇ ਰਿਹਾ ਹੈ ਕਿ ਉਸ ਦੇ ਜਾਣ ਤੋਂ ਬਾਅਦ ਉਸ ਦੀ ਪਤਨੀ ਨੂੰ ਟ੍ਰੋਲ ਨਾ ਕੀਤਾ ਜਾਵੇ।ਵੀਡੀਓ ਵਿੱਚ, ਸਹਿਜ ਅਰੋੜਾ ਆਪਣੀ ਸਿਹਤ ਨੂੰ ਲੈ ਕੇ ਚਿੰਤਾ ਜ਼ਾਹਰ ਕਰਦਾ ਹੈ। ਉਹ ਦੱਸਦਾ ਹੈ ਕਿ ਡਾਕਟਰਾਂ ਨੇ ਉਸ ਨੂੰ ਬ੍ਰੇਨ ਟਿਊਮਰ ਹੋਣ ਬਾਰੇ ਦੱਸਿਆ ਹੈ, ਅਤੇ ਉਸ ਨੂੰ ਡਰ ਹੈ ਕਿ ਉਹ ਸ਼ਾਇਦ ਬਚ ਨਾ ਸਕੇ। ਸਹਿਜ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਸ ਨਾਲ ਕੋਈ ਅਣਹੋਣੀ ਹੋ ਜਾਂਦੀ ਹੈ ਤਾਂ ਇਸ ਲਈ ਉਸ ਦੀ ਪਤਨੀ ਨੂੰ ਜ਼ਿੰਮੇਵਾਰ ਠਹਿਰਾ ਕੇ ਟ੍ਰੋਲ ਨਾ ਕੀਤਾ ਜਾਵੇ।
ਆਪਣੀ ਸਿਹਤ ਸਬੰਧੀ ਸਥਿਤੀ ਬਾਰੇ, ਸਹਿਜ ਅਰੋੜਾ ਸਿਰਫ਼ ਇੰਨਾ ਦੱਸਦਾ ਹੈ ਕਿ ਉਸ ਦੀ ਪਹਿਲਾਂ ਹੀ ਇੱਕ ਸਰਜਰੀ ਹੋ ਚੁੱਕੀ ਹੈ। ਵੀਡੀਓ ਵਿੱਚ ਉਸ ਦੀ ਹਾਲਤ ਕਾਫ਼ੀ ਖਰਾਬ ਨਜ਼ਰ ਆ ਰਹੀ ਹੈ।























