ਚੰਡੀਗੜ੍ਹ 5 ਮਈ ( ਵਿਸ਼ਵ ਵਾਰਤਾ )- ਕੋਰੋਨਾਵਾਇਰਸ ਦੇ ਅੱਜ 219 ਨਵੇਂ ਕੇਸ ਸਾਹਮਣੇ ਆਏ ਜਿਨ•ਾਂ ਵਿੱਚੋਂ ਗੁਰਦਾਸਪੁਰ ਵਿੱਚ 48, ਤਰਨ ਤਾਰਨ ਵਿੱਚ 47, ਫਾਜ਼ਿਲਕਾ ਵਿੱਚ 34, ਫਰੀਦਕੋਟ ਵਿੱਚ 27, ਸੰਗਰੂਰ ਵਿੱਚ 22, ਮੁਕਤਸਰ ਵਿੱਚ 15, ਲੁਧਿਆਣਾ ਵਿੱਚ 14, ਜਲੰਧਰ ਵਿੱਚ 6, ਕਪੂਰਥਲਾ ਵਿੱਚ 5 ਤੇ ਪਟਿਆਲਾ ਵਿੱਚ ਇਕ ਕੇਸ ਸਾਹਮਣੇ ਆਇਆ।
ਹੁਣ ਤੱਕ 30199 ਸੈਪਲ ਟੈਸਟਾਂ ਲਈ ਲਏ ਜਾ ਚੁੱਕੇ ਹਨ ਜਿਨ•ਾਂ ਵਿੱਚੋਂ 23352 ਕੇਸਾਂ ਦੀ ਰਿਪੋਰਟ ਨੈਗੇਟਿਵ ਅਤੇ 1451 ਦੀ ਪਾਜ਼ੇਟਿਵ ਆਈ ਹੈ। 5396 ਕੇਸਾਂ ਦੀ ਹਾਲੇ ਰਿਪੋਰਟ ਆਉਣੀ ਬਾਕੀ ਹੈ। ਹੁਣ ਤੱਕ 133 ਮਰੀਜ਼ ਠੀਕ ਹੋ ਚੁੱਕੇ ਹਨ ਜਦੋਂ ਕਿ 25 ਮਰੀਜ਼ਾਂ ਦੀ ਮੌਤ ਹੋਈ ਹੈ। ਹੁਣ ਤੱਕ ਦੋ ਮਰੀਜ਼ ਵੈਟੀਲੇਂਟਰ ‘ਤੇ ਹਨ ਜਦੋਂ ਕਿ ਇਕ ਮਰੀਜ਼ ਆਕਸੀਜਨ ‘ਤੇ ਹੈ।