ਪਠਾਨਕੋਟ : 1 ਮਈ( ਵਿਸ਼ਵ ਵਾਰਤਾ ) ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਸੱਦੇ ‘ਤੇ ਪੂਰੇ ਸੂਬੇ ਦੇ ਜ਼ਿਲ੍ਹਿਆਂ ਵਿੱਚ ਭਾਜਪਾ ਵਰਕਰਾਂ ਸਣੇ ਆਮ ਲੋਕਾਂ ਨੇ ਵੀ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਗੁੱਸਾ ਜ਼ਾਹਰ ਕੀਤਾ। ‘ਗਰੀਬ ਕਲਿਆਣ ਅੰਨ ਯੋਜਨਾ’ ਤਹਿਤ ਗਰੀਬਾਂ ਅਤੇ ਲੋੜਵੰਦਾਂ ਨੂੰ ਅਨਾਜ ਅਤੇ ਦਾਲਾਂ ਮੁਹੱਈਆ ਨਾ ਕਰਵਾਉਣ ਕਾਰਨ ਆਪਣਾ ਰੋਸ ਜਤਾਉਂਦਿਆਂ, ਪੰਜਾਬ ਦੀ ਕਾਂਗਰਸ ਸਰਕਾਰ ਨੂੰ ਨੀਂਦ ਤੋਂ ਜਗਾਓਣ ਅਤੇ ਮੋਦੀ ਸਰਕਾਰ ਵੱਲੋਂ ਭੇਜੇ ਗਏ ਰਾਸ਼ਨ ਨੂੰ ਪੰਜਾਬ ਦੇ ਲੋਕਾਂ ਵਿੱਚ ਵੰਡਨ ਦੀ ਮੰਗ ਨੂੰ ਲੈ ਕੇ ਇੱਕ ਦਿਨ ਦਾ ਵਰਤ ਰੱਖਿਆ । ਇਸ ਕੜੀ ਵਿਚ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵੀ ਪਠਾਨਕੋਟ ਵਿਚ ਸਮਾਜਿਕ ਦੂਰੀਆਂ ਦੇ ਪਾਲਣਾ ਕਰਦੇ ਹੋਏ ਘਰ ਬੈਠ ਕੇ ਕਾਂਗਰਸ ਸਰਕਾਰ ਨੂੰ ਜਗਾਉਣ ਲਈ ਇਕ ਦਿਨ ਦਾ ਵਰਤ ਰੱਖ ਕੇ ਆਪਣਾ ਗੁੱਸਾ ਜ਼ਾਹਰ ਕੀਤਾ । ਉਹਨਾਂ ਤੋਂ ਅਲਾਵਾ ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਘ, ਰਾਜਸਭਾ ਮੈਂਬਰ ਸ਼ਵੇਤ ਮਲਿਕ, ਸਾਬਕਾ ਮੰਤਰੀ ਅਨਿਲ ਜੋਸ਼ੀ, ਜਲੰਧਰ ਤੋਂ ਮਨੋਰੰਜਨ ਕਾਲੀਆ, ਫਗਵਾੜਾ ਤੋਂ ਕੈਬਨਿਟ ਮੰਤਰੀ ਸੋਮ ਪ੍ਰਕਾਸ਼, ਹੁਸ਼ਿਆਰਪੁਰ ਤੋਂ ਤੀਕਸ਼ਨ ਸੂਦ, ਵਿਜੇ ਸਾਂਪਲਾ, ਭਾਜਪਾ ਦੇ ਸੂਬਾ ਸੰਗਠਨ ਮੰਤਰੀ ਦਿਨੇਸ਼ ਕੁਮਾਰ, ਚੰਡੀਗੜ੍ਹ ਤੋਂ ਸੁਭਾਸ਼ ਸ਼ਰਮਾ, ਮਲਵਿੰਦਰ ਕੰਗ, ਲੁਧਿਆਣਾ ਤੋਂ ਜੀਵਨ ਗੁਪਤਾ, ਪਰਵੀਨ ਬਾਂਸਲ, ਫਾਜ਼ਿਲਕਾ ਤੋਂ ਸੁਰਜੀਤ ਜਿਆਣੀ, ਆਨੰਦਪੁਰ ਸਾਹਿਬ ਤੋਂ ਮਦਨ ਮੋਹਨ ਮਿੱਤਲ ਸਮੇਤ ਸਾਰੇ ਕੌਸਲਰ, ਔਹਦੇਦਾਰ ਅਤੇ ਲੱਖਾਂ ਭਾਜਪਾ ਰਕੂਨਾ ਸਮੇਤ ਆਮ ਲੋਕਾਂ ਨੇ ਵੀ ਵਰਤ ਰੱਖੇ I
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵਲੋਂ ਕੋਰੋਨਾ ਮਹਾਮਾਰੀ ਦੌਰਾਨ ਘਰਾਂ ਵਿੱਚ ਬੰਦ ਲੋਕਾਂ ਲਈ ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨਾ ਯੋਜਨਾ’ ਤਹਿਤ ਪੰਜਾਬ ਦੇ 1.42 ਕਰੋੜ ਲੋਕਾਂ ਨੂੰ ਰਾਸ਼ਨ ਅਤੇ ਦਾਲਾਂ ਪਹੁੰਚਾਉਣ ਲਈ ਕਾਂਗਰਸ ਸਰਕਾਰ ਦੇ ਡਿਪੂਆਂ ਰਾਹੀ ਨਿਰਪੱਖ ਤਰੀਕੇ ਨਾਲ ਵੰਡਣ ਦੇ ਵਿਵਸਥਾ ਕਰੇ, ਤਾਂ ਜੋ ਇਸ ਮਹਾਂਮਾਰੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਜੇ ਪੀ ਨੱਡਾ ਵਲੋਂ ਮਿੱਥੇ ਟੀਚੇ ਕਿ ਪੰਜਾਬ ਦੇ ਹਰ ਘਰ ‘ਚ ਰਾਸ਼ਨ ਅੱਜ ਸਕੇ ਨੂੰ ਨੂੰ ਪੂਰਾ ਕੀਤਾ ਜਾ ਸਕੇ ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੈਪਟਨ ਸਰਕਾਰ ਨੂੰ ਰਾਜਨੀਤਿਕ ਕਾਰਨਾਂ ਕਰਕੇ ਕੱਟੇ ਗਏ 30% ਰਾਸ਼ਨ ਕਾਰਡ ਮੁੜ ਬਹਾਲ ਕਰਨੇ ਚਾਹੀਦੇ ਹਨ ਅਤੇ ਇੱਕ ਸਰਵੇਖਣ ਕਰਕੇ, ਇਹ ਯਕੀਨੀ ਬਣਾਵੇ ਕਿ ਗਰੀਬਾਂ ਨੂੰ ਕੇਂਦਰ ਦੀ ਸਹੂਲਤ ਦਾ ਲਾਭ ਮਿਲ ਸਕੇ । ਸ਼ਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਪਹਿਲਾਂ ਹੀ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਨੂੰ 1700 ਕਰੋੜ ਰੁਪਏ ਦੇ ਚੁੱਕੀ ਹੈ, ਜਿਸ ਵਿਚੋਂ 247.5 ਕਰੋੜ ਰੁਪਏ ਤਬਾਹੀ ਫੰਡ ਲਈ ਪ੍ਰਾਪਤ ਹੋਏ ਹਨ, ਸਿਹਤ ਸਹੂਲਤਾਂ ਲਈ 112 ਕਰੋੜ, ਪਰ ਕੈਪਟਨ ਸਰਕਾਰ ਨੇ ਅਜੇ ਤੱਕ ਇਸ ਨੂੰ ਜਨਤਕ ਨਹੀਂ ਕੀਤਾ ਹੈ I ਸ਼ਰਮਾ ਏ ਕੈਪਟਨ ਉਣ ਸਵਾਲ ਕੀਤਾ ਕਿ ਇਹ ਪੈਸਾ ਕਿੱਥੇ ਖਰਚ ਕੀਤਾ ਗਿਆ ਹੈ ਇਸ ਦਾ ਜਵਾਬ ਜਨਤਾ ਦੇ ਸਾਹਮਣੇ ਦੇਣ ? ਸ਼ਰਮਾ ਨੇ ਕਿਹਾ ਕਿ ਕੋਰੋਨਾ ‘ਤੇ ਕਾਬੂ ਪਾਉਣ ਵਿਚ ਆਪਣੀਆਂ ਨਾਕਾਮੀਆਂ ਵੱਲੋਂ ਲੋਕਾਂ ਦਾ ਧਿਆਨ ਮੋੜਨ ਲਈ, ਪੰਜਾਬ ਸਰਕਾਰ ਕੇਂਦਰ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਨੂੰ ਦਿੱਤੀ ਰਾਹਤ ਦੀ ਹਕੀਕਤ ਤੋਂ ਲੋਕਾਂ ਨੂੰ ਭਟਕਾ ਕੇ ਜਨਤਾ ਦੇ ਮਨਾਂ ਵਿਚ ਉਲਝਣ ਪੈਦਾ ਕਰਨ ਦਾ ਕੰਮ ਕਰ ਰਹੀ ਹੈ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਖੁਦ ਲੋਕਾਂ ਸਾਹਮਣੇ ਇਹ ਕਿਉਂ ਨਹੀਂ ਜਨਤਕ ਕਰ ਰਹੀ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਰਾਹਤ ਦੇਣ ਲਈ ਨਿਗਮ ਦੀਆਂ ਦੁਕਾਨਾਂ ਦੇ ਕਿਰਾਏ, ਬਿਜਲੀ-ਪਾਣੀ ਦੇ ਬਿੱਲਾਂ ਨੂੰ ਤਿੰਨ ਮਹੀਨਿਆਂ ਲਈ ਰਾਹਤ, ਬੁੜ੍ਹਾਪਾ-ਵਿਧਵਾ ਅਤੇ ਅਪੰਗ ਕਿਸੇ ਨੂੰ ਪੈਨਸ਼ਨ ਦਿੱਤੀ ਹੈ ? ਹਾਲਾਂਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਉਜਵਲਾ ਯੋਜਨਾ ਤਹਿਤ ਗੈਸ ਸਿਲੰਡਰ, ਜਨ-ਧਨ ਖਾਤਿਆਂ ਵਿਚ 500 ਰੁਪਏ, ਕਿਸਾਨਾਂ ਦੇ ਖਾਤਿਆਂ ਵਿਚ 2000 ਰੁਪਏ, ਬਜ਼ੁਰਗ ਤੇ ਵਿਕਲਾਂਗਾਂ ਦੇ ਖਾਤਿਆਂ ‘ਚ ਲਗਭਗ 750 ਕਰੋੜ ਰੁਪਏ ਸਿੱਧੇ ਭੇਜੇ ਗਏ ਹਨ। ਉਨ੍ਹਾਂ ਨੇ ਕਾਂਗਰਸ ਸਰਕਾਰ ਨੂੰ ਕਿਹਾ ਕਿ ਉਹ ਕੋਰੋਨਾ ਮਹਾਂਮਾਰੀ ਵਿਰੁੱਧ ਲੜਨ ਲਈ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਅਤੇ ਇਹ ਰਾਜਨੀਤਿਕ ਲਾਭ ਲੈਣ ਦਾ ਸਮਾਂ ਨਹੀਂ ਹੈ। ਕੈਪਟਨ ਨੇ ਕਿਹਾ ਕਿ ਇਸ ਸਮੇਂ ਸੂਬਾ ਸਰਕਾਰ ਦਾ ਧਿਆਨ ਸਿਰਫ ਨਾਗਰਿਕਾਂ ਦੀਆਂ ਜ਼ਿੰਦਗੀਆਂ ਦੀ ਰੱਖਿਆ ਅਤੇ ਲੋੜਵੰਦ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਵਲ ਹੋਣਾ ਚਾਹੀਦਾ ਹੈ, ਬਾਅਦ ਵਿਚ ਸਾਡੇ ਨਾਲ ਰਾਜਨੀਤੀ ਕੀਤੀ ਜਾ ਸਕਦੀ ਹੈ ।





















