ਰਾਜਪੁਰਾ 13ਅਪ੍ਰੈਲ (ਵਿਸ਼ਵ ਵਾਰਤਾ ) ਲੋਕਾਂ ਵਲੋਂ ਸਰਕਾਰਾਂ ਦੇ ਹੁਕਮਾਂ ਦੀ ਪਾਲਣਾ ਨਾ ਹੋਣ ਤੇ ਅੱਜ ਰਾਜਪੁਰਾ ਐਸ.ਡੀ.ਐਮ. ਨੇ ਸਪੈਸ਼ਲ ਦੋ ਹੋਰ ਕਾਰਜਕਾਰੀ ਮੈਜਿਸਟ੍ਰੇਟ ਲਗਾ ਦਿੱਤੇ ਗਏ ਹਨ ਜਿਹਨਾਂ ਵਿੱਚ ਅਮਨਦੀਪ ਸਿੰਘ ਸੰਧੂ.ਏ.ਡੀ.ਓ. ਰਾਜਪੁਰਾ ਨੂੰ ਟਾਹਲੀਵਾਲਾ ਚੌਕ ਤੋਂ ਗੁਰਦੁਆਰਾ ਸਿੰਘ ਸਭਾ ਸੜਕ ਤੇ ਉਸਦੇ ਨਾਲ ਲਗਦੇ ਕ੍ਰਿਸ਼ਨਾ ਮਾਰਕੀਟ, ਪੁਰਾਣੀ ਅਨਾਜ ਮੰਡੀ ਅਤੇ ਹੋਰ ਨਾਲ ਲਗਦਾ ਏਰੀਆ ਇਸ ਤੋਂ ਇਲਾਵਾ ਆਦਰਸ਼ ਨਿਰਮਲ ਐਸ.ਡੀ.ਓ. ਵਾਟਰ ਸਪਲਾਈ ਐਂਡ ਸੈਨੀਟੇਸ਼ਨ ਰਾਜਪੁਰਾ ਨੂੰ ਟਾਹਲੀ ਵਾਲਾ ਚੌਕ ਤੋਂ ਦੂਜੇ ਪਾਸੇ ਵੱਲ ਕਸਤੂਰਬਾ ਸੜਕ ਜਿਵੇਂ ਜਵਾਹਰ ਮਾਰਕੀਟ , ਸਾਸਤਰੀ ਮਾਰਕੀਟ, ਪੰਜਾਬ ਨੈਸ਼ਨਲ ਬੈਂਕਦੇ ਨੇੜੇ ਅਤੇ ਰਵੀ ਬੁੱਕ ਡਿੱਪੂ ਨੇੜੇ ਗਲੀਆ ਵਿੱਚ ਬਣੀਆਂ ਦੁਕਾਨਾਂ ਦੀ ਨਿਗਰਾਨੀ ਕਰਨਗੇ ਜਿਹੜਾ ਵੀ ਕਾਨੂੰਨ ਦੀ ਉਲੰਘਣਾ ਕਰੇਗਾ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ ॥ਜਨ ਹਿੱਤ ਜਾਣਕਾਰੀ ਲਈ ਦੱਸਣਾ ਬਣਦਾ ਹੈ ਕਿ ਸਵੇਰੇ ਕਈ ਦੁਕਾਨਦਾਰ ਆਪਣੀ ਦੁਕਾਨਾਂ ਖੋਲ ਲੈਂਦੇ ਸਨ ਅਤੇ ਉੱਥੇ ਭੀੜ ਲੱਗ ਜਾਂਦੀ ਸੀ ।