
ਚੰਡੀਗੜ੍ਹ 10ਅਪ੍ਰੈਲ ( ਵਿਸ਼ਵ ਵਾਰਤਾ)-:- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਚ ਬੈਠ ਕੇ ਦਿੱਲੀ ਦੇ ਪੱਤਰਕਾਰਾਂ ਨਾਲ ਕੀਤੀ ਗੱਲਬਾਤ ਦੌਰਾਨ ਵੱਡਾ ਖੁਲਾਸਾ ਕੀਤਾ ਹੈ ਕਿ ਕਰੋਨਾ ਵਾਇਰਸ ਦੀ ਮਹਾਂਮਾਰੀ ਦੀ ਫਿਲਹਾਲ ਦੂਜੀ ਸਟੇਜ ਚੱਲ ਰਹੀ ਹੈ ਅਤੇ ਇਸ ਮਹਾਂਮਾਰੀ ਦਾ ਵੱਡਾ ਉਛਾਲ ਜੁਲਾਈ ਅਤੇ ਅਗਸਤ ਚ ਆਵੇਗਾ । ਉਨ੍ਹਾਂ ਕਿਹਾ ਕਿ ਹਾਲਾਤ ਅਕਤੂਬਰ ਤੱਕ ਸੁਧਰ ਜਾਣਗੇ ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਮੇਂ ਕਿਹਾ ਕਿ ਲੋਕ ਦਾਨ ਜ਼ਰੂਰੀ ਹੈ ਅਤੇ ਉਹ ਕਰਫਿਊ ਵਧਾਉਣ ਵਾਸਤੇ ਅੱਜ ਕੈਬਨਿਟ ਦੀ ਮੀਟਿੰਗ ਤੋਂ ਹੀ ਬਾਅਦ ਵਿੱਚ ਫੈਸਲਾ ਕਰਨਗੇ । ਮੁੱਖ ਮੰਤਰੀ ਨੇ ਕਿਹਾ ਕਿ ਕਰੋਨਾ ਵਾਰਿਸ ਨੂੰ ਮਾਤ ਦੇਣ ਲਈ ਲਾਕਡਾਊਨ ਜ਼ਰੂਰੀ ਹੈ । ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਨੂੰ ਸਮੇਂ ਸਮੇਂ ਤੇ ਇਸ ਵਿਚ ਢਿੱਲ ਦਿੰਦੇ ਰਹਿਣਗੇ ।ਇਸ ਸਮੇਂ ਉਨ੍ਹਾਂ ਇੱਕ ਹੋਰ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਪੰਜਾਬ ਦੇ 651 ਲੋਕ ਨਿਜ਼ਾਮੂਦੀਨ ਵਿਖੇ ਤਬਲੀਗੀ ਜਮਾਤ ਚ ਹਿੱਸਾ ਲੈਣ ਲਈ ਪੁੱਜੇ ਸਨ ਜਿਨ੍ਹਾਂ ਚੋਂ 15 ਲੋਕਾਂ ਦਾ ਪਤਾ ਨਹੀਂ ਲਗਾਇਆ ਜਾ ਸਕਿਆ ,ਜਦਕਿ ਸਰਕਾਰ ਦੇ ਸੰਪਰਕ ਚ ਆਏ ਬਾਕੀ ਜਮਾਤੀਆਂ ਦੇ ਸੈਂਪਲ ਵੀ ਲਏ ਜਾ ਰਹੇ ਹਨ। ਜੇਕਰ ਕੋਈ ਪਾਜ਼ੀਟਿਵ ਕੇਸ ਹੈ, ਉਸ ਦਾ ਇਲਾਜ ਵੀ ਕੀਤਾ ਜਾ ਰਿਹਾ ਹੈ ।





















