
ਟੈਸਟ *ਚ ਪਤੀ, ਪਤਨੀ, ਪ੍ਰਚੂਨ ਦੁਕਾਨਦਾਰ ਅਤੇ ਪੁਲਿਸ ਮੁਲਾਜਮ ਸ਼ਾਮਿਲ
ਬੁਢਲਾਡਾ 5, ਅਪ੍ਰੈਲ(ਬਾਂਸਲ): ਸਥਾਨਕ ਸ਼ਹਿਰ ਦੇ ਵਾਰਡ ਨੰਬਰ 4 ਦੀ ਮਸਜਿਦ ਵਿੱਚ ਰਹਿਣ ਵਾਲੇ ਤਬਲੀਗੀ ਜਮਾਤ ਨਾਲ ਸੰਬੰਧਤ 3 ਲੋਕਾਂ ਦੇ ਕਰੋਨਾ ਟੈਸਟ ਪਾਜਟਿਵ ਆਉਣ ਤੋਂ ਬਾਅਦ ਜਿੱਥੇ ਇਲਾਕੇ ਵਿੱਚ ਹੜਕਪ ਮੰਚ ਗਈ ਹੈ ਉੱਥੇ ਮਸਜਿਦ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ. ਇਸ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਮਸਜਿਦ ਵਿੱਚ ਆਉਣ ਜਾਣ ਵਾਲੇ ਲੋਕਾਂ ਦੀ ਸਨਾਖਤ ਕਰਨ ਲਈ ਐਸ ਐਮ ਓ ਬੁਢਲਾਡਾ ਡਾ. ਗੁਰਚੇਤਨ ਪ੍ਰਕਾਸ਼ ਦੀ ਅਗਵਾਈ ਹੇਠ ਇਸ ਖੇਤਰ ਦੇ ਆਸ ਪਾਸ ਦੇ ਘਰ ਵਿੱਚ ਜਾ ਕੇ ਵੇਰਵੇ ਇੱਕਠੇ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ. ਪਾਜਟਿਵ ਆਏ ਲੋਕਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੜੀ ਵਜੋਂ ਮਸਜਿਦ ਦੇ ਸਾਹਮਣੇ ਰਹਿਣ ਵਾਲੇ ਪਤੀ ਪਤਨੀ ਸਮੇਤ ਪ੍ਰਚੂਨ ਦੀ ਦੁਕਾਨ ਦਾ ਮਾਲਕ ਦੁਕਾਨਦਾਰ ਅਤੇ ਪੁਲਿਸ ਮੁਲਾਜਮ ਸਮੇਤ 24 ਲੋਕਾਂ ਦੇ ਕਰੋਨਾ ਨਮੂਨੇ ਲੈ ਕੇ ਉਨ੍ਹਾਂ ਨੂੰ ਇਕਾਤਵਾਸ ਵਿੱਚ ਭੇਜ਼ ਦਿੱਤਾ ਗਿਆ ਹੈ. ਇਨ੍ਹਾਂ 24 ਨਮੂਨੀਆਂ ਵਿੱਚ ਬੀਰੋਕੇ ਕਲਾ, ਕਲੀਪੁਰ, ਅਚਾਨਕ ਮਸਜਿਦਾਂ ਦੇ ਮੋਲਵੀ ਦੇ ਵੀ ਨਮੂਨੇ ਲਏ ਗਏ ਹਨ. ੳੱੁਧਰ ਸਿਹਤ ਵਿਭਾਗ ਵੱਲੋਂ ਪੈਰਾ ਮੈਡੀਕਲ ਸਟਾਫ ਰਾਹੀਂ ਹੋਰ ਵੇਰਵੇ ਇੱਕਤਰ ਕੀਤੇ ਜਾ ਰਹੇ ਹਨ. ਐਸ ਐਸ ਪੀ ਮਾਨਸਾ ਡਾ. ਨਰਿੰਦਰ ਭਾਰਗਵ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਬਿਮਾਰੀ ਤੋਂ ਬਚਣ ਲਈ ਇੱਕੋਂ ਇੱਕ ਇਲਾਜ ਘਰਾਂ ਵਿੱਚ ਆਪਣੇ ਆਪ ਨੂੰ ਬੰਦ ਕਰਨਾ ਹੈ ਜ਼ੋ ਮਨੁੱਖੀ ਸਿਹਤ ਲਈ ਰਾਮ ਬਾਨ ਸਾਬਤ ਹੋ ਸਕਦਾ ਹੈੈ. ਉਨ੍ਹਾਂ ਅਫਵਾਹਾ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ. ਵਰਣਨਯੋਗ ਹੈ ਕਿ ਤਬਲੀਗੀ ਜਮਾਤ ਵਿੱਚ ਸ਼ਾਮਿਲ ਹੋਣ ਵਾਲੇ ਲੋਕਾਂ ਕਾਰਨ ਦੇਸ਼ *ਚ ਕਰੋਨਾ ਵਾਈਰਸ ਦੇ ਵਧਦੇ ਮਾਮਲਿਆਂ ਨੂੰ ਲੈੈ ਕੇ ਸਿਹਤ ਮੰਤਰਾਲੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਜਿਸ ਤਹਿਤ ਮੁੱਖ ਮੰੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਵਾਲੇ ਵਿਅਕਤੀਆਂ ਨੂੰ 14 ਦਿਨਾਂ ਲਈ ਇਕਾਤਵਾਸ ਕਰਨ ਦੇ ਫੈਸਲੇ ਅਧੀਨ ਬੁਢਲਾਡਾ ਵਿਖੇ ਸਿਹਤ ਵਿਭਾਗ ਦੀ ਟੀਮ ਵੱਲੋਂ ਭਾਰੀ ਪੁਲਿਸ ਫੋਰਸ ਤਹਿਤ ਮਸਜਿਦ ਦੇ ਮੋਲਵੀ ਸਮੇਤ ਓਪਰੋਕਤ ਲੋਕਾਂ ਨੂੰ ਇੱਥੋ ਤਬਦੀਲ ਕਰਕੇ ਸਿਹਤ ਵਿਭਾਗ ਦੀ ਨਿਗਰਾਨੀ ਹੇਠ ਇਕਾਤਵਾਸ ਵਿੱਚ ਤਬਦੀਲ ਕੀਤਾ ਗਿਆ ਹੈ.
Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ
ਚੰਡੀਗੜ੍ਹ, 16 ਨਵੰਬਰ (ਵਿਸ਼ਵ ਵਾਰਤਾ) ਸਵੇਰੇ 8:00 ਵਜੇ ਦੀਆਂ ਵੱਡੀਆਂ ਖਬਰਾਂ (Morning News) ਹੇਠ ਦਿੱਤੇ ਅਨੁਸਾਰ ਹਨ….. 🙏🌹 Hukamnama Sri...





















