
ਬੁਢਲਾਡਾ 5 ਅਪਰੈਲ(ਬਾਂਸਲ): ਸਥਾਨਕ ਸ਼ਹਿਰ ਵਿੱਚ ਤਬਲੀਗੀ ਜਮਾਤ ਨਾਲ ਸੰਬੰਧਤ 3 ਵਿਅਕਤੀਆਂ ਦੇ ਕਰੋਨਾ ਵਾਇਰਸ ਟੈਸਟ ਪਾਜਟਿਵ ਆਉਣ ਕਾਰਨ ਲੋਕਾਂ ਵਿੱਚ ਹੜਕਪ ਮਚੀ ਹੋਈ ਹੈ. ਜਿਸ ਦੇੇ ਮੱਦੇਨਜਰ ਰੱਖਦਿਆਂ ਫੈਲਿਆ ਅਫਵਾਹਾ ਨੂੰ ਪੁਲਿਸ ਅਤੇ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਮੇਂ ਸਮੇਂ ਸਿਰ ਨਕਾਰਿਆ ਜਾ ਰਿਹਾ ਹੈ ਉੱਥੇੇ ਐਸ ਐਸ ਪੀ ਮਾਨਸਾ ਡਾ. ਨਰਿੰਦਰ ਭਾਰਗਵ ਵੱਲੋਂ ਝੂਠੀਆ ਅਫਵਾਹਾ ਫੈਲਾਉਣ ਵਾਲਿਆਂ ਨੂੰ ਵਰਜਿਤ ਕੀਤਾ ਜਾ ਰਿਹਾ ਹੈ ਪਰ ਸਿਹਤ ਵਿਭਾਗ ਵੱਲੋਂ ਕਰੋਨਾ ਵਾਇਰਸ ਸੰਬੰਧੀ ਮੀਡੀਆਂ ਵੱਲੋਂ ਵਾਰ ਵਾਰ ਸੰਪਰਕ ਕਰਨ ਦੇ ਬਾਵਜੂਦ ਵੀ ਦੂਰੀ ਬਣਾਈ ਹੋਈ ਹੈ. ਸਿਵਲ ਸਰਜਨ ਮਾਨਸਾ ਨਾਲ ਵਾਰ ਵਾਰ ਸੰਪਰਕ ਕਰਨ ਦੇ ਬਾਵਜੂਦ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਜ਼ਾ ਰਹੀ. ਇਸ ਕਰਕੇ ਬਹੁ ਗਿਣਤੀ ਮੀਡਿਆ ਕਰਮੀਆਂ ਅਤੇ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ. ਐਸ ਐਮ ਓ ਬੁਢਲਾਡਾ ਡਾ. ਗੁਰਚੇਤਨ ਪ੍ਰਕਾਸ਼ ਨਾਲ ਸੰਪਰਕ ਕਰਨ ਤੇ ਉਨ੍ਹਾ ਦੱਸਿਆ ਕਿ ਕਰੋਨਾ ਵਾਇਰਸ ਨਾਲ ਸੰਬੰਧਤ ਕੋਈ ਵੀ ਜਾਣਕਾਰੀ ਦੇੇਣ ਤੋਂ ਉਨ੍ਹਾਂ ਨੂੰ ਵਰਜਿਤ ਕੀਤਾ ਗਿਆ ਹੈ ਅਤੇ ਸਾਰੀ ਜਾਣਕਾਰੀ ਜਿਲਾ ਪੱਧਰ ਤੇ ਹੀ ਦਿੱਤੀ ਜਾਵੇਗੀ. ਪਰ ਇਹ ਜਾਣਕਾਰੀ ਬੁਢਲਾਡਾ ਸ਼ਹਿਰ ਨਾਲ ਸੰਬੰਧਤ ਹੋਣ ਕਾਰਨ ਮੀਡੀਆ ਜਿਲ੍ਹਾਂ ਪੱਧਰ ਤੇ ਸੰਪਰਕ ਕਰ ਰਿਹਾ ਹੈ ਪਰ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ. ਜਿਸ ਕਾਰਨ ਸਮੇਂ ਸਿਰ ਜਾਣਕਾਰੀ ਨਾਲ ਮਿਲਣ ਕਾਰਨ ਲੋਕ ਮਾਨਸਿਕ ਤੋਰ ਤੇ ਇਸ ਸਮੱਸਿਆ ਨਾਲ ਜੂਝ ਰਹੇ ਹਨ. ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਲੋਕਾਂ ਦੀ ਮੰਗ ਹੈ ਕਿ ਮੀਡੀਆਂ ਨੂੰ ਜਾਣਕਾਰੀ ਉਪਲਬਧ ਕਰਵਾਈ ਜਾਵੇ ਤਾਂ ਜ਼ੋ ਲੋਕ ਘਰਾਂ ਵਿੱਚ ਬੈਠ ਕੇ ਅਫਵਾਹਾ ਤੋਂ ਸੁਚੇਤ ਹੋ ਸਕਣ.
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 19 ਅਗਸਤ (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...





















