ਪੰਜਾਬ ਸਰਕਾਰ ਨੇ ਭਰਤੀ ਲਈ ਬਿਨੈ ਪੱਤਰ ਜਮ੍ਹਾਂ ਕਰਵਾਉਣ ਦੀ ਨਿਰਧਾਰਤ ਮਿਤੀ ਕੀਤੀ ਮੁਲਤਵੀ

3
Advertisement


ਚੰਡੀਗੜ੍ਹ, 31 ਮਾਰਚ: ਕੋਵਿਡ-19 ਮਹਾਂਮਾਰੀ ਕਾਰਨ ਕਰਫਿਊ ਵਿੱਚ ਕੀਤੇ ਵਾਧੇ ਦੇ ਮੱਦੇਨਜ਼ਰ, ਪੰਜਾਬ ਸਰਕਾਰ ਨੇ ਨਵੀਂ ਭਰਤੀ ਲਈ ਅਰਜ਼ੀਆਂ ਜਮ੍ਹਾਂ ਕਰਨ ਦੀ ਨਿਰਧਾਰਤ ਮਿਤੀ 30 ਅਪਰੈਲ, 2020 ਜਾਂ ਇਸ ਤੋਂ ਅੱਗੇ ਤੱਕ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਕਰਨ ਅਵਤਾਰ ਸਿੰਘ ਨੇ ਸੂਬਾ ਸਰਕਾਰ, ਖੁਦਮੁਖਤਿਆਰ ਸੰਸਥਾਵਾਂ, ਯੂਨੀਵਰਸਿਟੀਆਂ, ਪੀਪੀਐਸਸੀ, ਅਧੀਨ ਸੇਵਾਵਾਂ ਚੋਣ ਬੋਰਡ ਆਦਿ ਵੱਲੋਂ ਹਰ ਕਿਸਮ ਦੀਆਂ ਭਰਤੀਆਂ ਲਈ ਅਰਜ਼ੀਆਂ ਪ੍ਰਾਪਤ ਕਰਨ ਦੀ ਨਿਰਧਾਰਤ ਮਿਤੀ 30 ਅਪਰੈਲ, 2020 ਜਾਂ ਇਸ ਤੋਂ ਅੱਗੇ ਦੀ ਕਿਸੇ ਤਰੀਕ ਤੱਕ ਮੁਲਤਵੀ ਕਰਨ ਦੀ ਹਦਾਇਤ ਕੀਤੀ ਹੈ।