ਬੈਂਕ 30 ਮਾਰਚ ਤੋਂ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਖੁਲ੍ਹੇ ਰਹਿਣਗੇ
ਨਵਾਂਸ਼ਹਿਰ, 28 ਮਾਰਚ( ਵਿਸ਼ਵ ਵਾਰਤਾ, ਦੀਦਾਰ ਬਲਾਚੋਰੀਆ )-ਜ਼ਿਲ੍ਹਾ ਮੈਜਿਸਟ੍ਰੇਟ ਵਿਨੈ ਬਬਲਾਨੀ ਨੇ ਕੋਵਿਡ-19 ਕਰਫ਼ਿਊ ਦੌਰਾਨ ਲੋਕਾਂ ਨੂੰ ਵਿੱਤੀ ਸੰਸਥਾਂਵਾਂ ਨਾਲ ਲੈਣ ਦੇਣ ’ਚ ਆ ਰਹੀ ਮੁਸ਼ਕਿਲ ਨੂੰ ਦੇਖਦਿਆਂ ਜ਼ਿਲ੍ਹੇ ਦੇ ਬੈਂਕਾਂ ’ਚ ਪਬਲਿਕ ਡੀਲਿੰਗ ਸਵੇਰੇ 8 ਤੋਂ ਦਿਨ ਦੇ 11 ਵਜੇ ਤੱਕ ਕਰਨ ਦੀ ਮਨਜੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਬੈਂਕਾਂ ਦਾ ਸਟਾਫ਼ ਸਵੇਰੇ 8 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਕੰਮ ਕਰ ਸਕੇਗਾ। ਇਹ ਹੁਕਮ 30 ਮਾਰਚ ਤੋਂ ਲਾਗੂ ਹੋਣਗੇ।