ਚੰਡੀਗੜ੍ਹ 20 ਮਾਰਚ ( ਵਿਸ਼ਵ ਵਾਰਤਾ)-ਆਲ ਇੰਡੀਆ ਜੱਟ ਮਹਾਂ ਦੇ ਕੌਮੀ ਡੈਲੀਗੇਟ ਰਾਜਿੰਦਰ ਸਿੰਘ ਬਡਹੇੜੀ ਜੋ ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਵੀ ਹਨ ਨੇ ਪ੍ਰੈੱਸ ਬਿਆਨ ਰਾਹੀਂ ਪੰਜਾਬ ਸਰਕਾਰ ਹਰਿਆਣਾ ਸਰਕਾਰ ਨੂੰ ਅਪੀਲ ਕੀਤੀ ਕਿ ਹੈ ਕਰੋਨਾਵਾਇਰਸ ਦੇ ਚਲਦਿਆਂ ਇਤਿਆਹਤ ਵੱਜੋਂ ਮਰਦਮਸ਼ੁਮਾਰੀ ਦੀ ਪ੍ਰਕਿਰਿਆ ਸਬੰਧੀ ਜੋ ਸਰਕਾਰੀ ਅਧਿਕਾਰੀਆਂ ਵੱਲੋਂ ਬੈਠਕਾਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ ਉਸ ਨੂੰ ਤੁਰੰਤ ਬਾਅਦ ਕਰ ਦੇਣ ਦੀ ਜਰੂਰਤ ਹੈ ਤਾਂ ਜੋ ਇਸ ਨਾਮੁਰਾਦ ਬਿਮਾਰੀ ਨੂੰ ਵਧਣ ਤੋਂ ਰੋਕਣ ਲਈ ਤਸੱਲੀ ਬਖਸ਼ ਅਤੇ ਰੋਕਥਾਮ ਲਈ ਜਾਗਰੂਕਤਾ ਮੁਹਿੰਮ ਨੂੰ ਅਮਲੀ ਰੂਪ ਦਿਵਾਉਣ ਵਿੱਚ ਸ਼ੱਕ ਦੀ ਕੋਈ ਗੁੰਜਾਇਸ਼ ਬਾਕੀ ਨਾ ਛੱਡੀ ਜਾਵੇ। ਬਡਹੇੜੀ ਨੇ ਆਖਿਆ ਕਿ ਜਦੋਂ ਤੱਕ ਪੂਰੀ ਤਰ੍ਹਾਂ ਕੋਰੋਨਾਵਾਇਰਸ ਦਾ ਸਹਿਮ ਜਨਤਾ ਵਿੱਚ ਖਤਮ ਨਹੀਂ ਹੁੰਦਾ ਤਾਂ ਮਰਦਮਸ਼ੁਮਾਰੀ ਦੀ ਪ੍ਰਕਿਰਿਆ ਪੁਖਤਾ ਵੀ ਨਹੀਂ ਹੋਵੇਗਾ ਇਸ ਲਈ ਸਰਕਾਰਾਂ ਪ੍ਰਕਿਰਿਆ ਨੂੰ ਮੁਲਤਵੀ ਕਰਨ ਦਾ ਫੈਸਲਾ ਕਰਨ ਤਾਂ ਜੋ ਜਨਤਾ ਦਾ ਸਹਿਮ ਵੀ ਖਤਮ ਹੋਵੇ ਅਤੇ ਇਤਿਆਹਤ ਵੀ ਵਰਤੀ ਜਾ ਸਕੇ ।
ਲੋਕ ਸਭਾ ਚੋਣਾਂ 2024- ਰਾਹੁਲ ਗਾਂਧੀ ਰਾਏਬਰੇਲੀ ਤੋਂ ਲੜਨਗੇ ਚੋਣ
ਲੋਕ ਸਭਾ ਚੋਣਾਂ 2024- ਰਾਹੁਲ ਗਾਂਧੀ ਰਾਏਬਰੇਲੀ ਤੋਂ ਲੜਨਗੇ ਚੋਣ ਪੜ੍ਹੋ, ਕਾਂਗਰਸ ਨੇ ਅਮੇਠੀ ਤੋਂ ਕਿਸਨੂੰ ਉਤਾਰਿਆ ਚੋਣ ਮੈਦਾਨ ’ਚ...