”ਪੰਥਕ ਆਧਾਰ ਖੁੱਸਦਾ ਦੇਖ ਬਾਦਲ ਪਿਉ-ਪੁੱਤਰ ਝੂਠੇ ਤੇ ਮਨਘਘਤ ਦੋਸ਼ਾਂ ਉਤੇ ਉਤਰੇ”
• ਬਾਦਲਾਂ ਵੱਲੋਂ ਵਹਾਏ ਜਾ ਰਹੇ ਮੱਗਰਮੱਛ ਦੇ ਹੰਝੂਆਂ ਉਤੇ ਕੋਈ ਯਕੀਨ ਨਹੀਂ ਕਰੇਗਾ
• ਸੁਖਬੀਰ ਬਾਦਲ ਨਵਾਂ ਬਿਆਨ ਦੇਣ ਤੋਂ ਪਹਿਲਾਂ ਆਪਣੇ ਪਹਿਲਾਂ ਵਾਲੇ ਬਿਆਨ ਪੜ• ਲਿਆ ਕਰੇ
• ਅਕਾਲੀ ਦਲ ਦਾ ਰਾਜਸੀ ਨਕਸ਼ੇ ਤੋਂ ਸਫਾਇਆ ਕਰਨ ਲਈ ਉਤਾਵਲੇ ਸੂਬੇ ਦੇ ਲੋਕ
ਚੰਡੀਗੜ•, 19 ਮਾਰਚ ਅਕਾਲੀ ਸਰਕਾਰ ਸਮੇਂ ਸੂਬੇ ਵਿੱਚ ਹੋਈਆਂ ਬੇਅਦਬੀ ਘਟਨਾਵਾਂ ਅਤੇ ਨਿਰਦੋਸ਼ ਸਿੱਖਾਂ ਉਤੇ ਹੋਏ ਸਰਕਾਰੀ ਤਸ਼ੱਦਦ ਲਈ ਜ਼ਿੰਮੇਵਾਰ ਉਸ ਵੇਲੇ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਬਾਦਲ ਪਿਉ-ਪੁੱਤਰ ਵੱਲੋਂ ਆਪਣੇ ਗੁਨਾਹਾਂ ‘ਤੇ ਪਰਦਾ ਪਾਉਣ ਲਈ ਕਾਂਗਰਸ ਪਾਰਟੀ ਅਤੇ ਸੂਬਾ ਸਰਕਾਰ ਅਤੇ ਲਾਏ ਜਾ ਰਹੇ ਮਨਘੜਤ ਦੋਸ਼ਾਂ ਦਾ ਜਵਾਬ ਦਿੰਦਿਆਂ ਪੰਜਾਬ ਦੇ ਤਿੰਨ ਮੰਤਰੀਆਂ ਨੇ ਕਿਹਾ ਹੈ ਕਿ ਇਹ ਗੱਲ ਪੂਰੇ ਸਿੱਖ ਜਗਤ ਨੂੰ ਚਿੱਟੇ ਦਿਨ ਵਾਂਗ ਸਪੱਸ਼ਟ ਹੈ ਕਿ ਬਾਦਲਾਂ ਨੇ ਰਾਜ ਸੱਤਾ ‘ਤੇ ਕਾਬਜ਼ ਰਹਿਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਘੋਰ ਪਾਪ ਕਮਾਇਆ ਹੈ। ਉਨ•ਾਂ ਕਿਹਾ ਕਿ ਹੁਣ ਜਦੋਂ ਪੰਥਕ ਮਾਮਲਿਆਂ ਅਤੇ ਰਾਜਸੀ ਤੌਰ ‘ਤੇ ਅਕਾਲੀ ਦਲ ਦੇ ਪੈਰਾਂ ਹੇਠੋਂ ਜ਼ਮੀਨ ਪੂਰੀ ਤਰ•ਾਂ ਖਿਸਕ ਗਈ ਹੈ ਤਾਂ ਉਹ ਆਪਣੇ ਸੁਭਾਅ ਅਨੁਸਾਰ ਝੂਠੇ ਅਤੇ ਬੇਬੁਨਿਆਦ ਦੋਸ਼ਾਂ ਉਤੇ ਉਤਰ ਆਏ ਹਨ।
ਅੱਜ ਇਥੇ ਜਾਰੀ ਸਾਂਝੇ ਪ੍ਰੈਸ ਬਿਆਨ ਵਿੱਚ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸਹਿਕਾਰਤਾ ਮੰਤਰੀ ਸ.ਸੁਖਜਿੰਦਰ ਸਿੰਘ ਰੰਧਾਵਾ, ਮੰਤਰੀ ਅਤੇ ਸ਼ਹਿਰੀ ਵਿਕਾਸ ਤੇ ਮਕਾਨ ਉਸਾਰੀ ਮੰਤਰੀ ਸ. ਸਖਬਿੰਦਰ ਸਿੰਘ ਸਰਕਾਰੀਆ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਵੱਲੋਂ ਬੇਅਦਬੀਆਂ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਉਣਾ ਉਨ•ਾਂ ਦੇ ਬੌਧਿਕ ਦੀਵਾਲੀਪਣ ਦਾ ਪ੍ਰਤੀਕ ਅਤੇ ਇਹ ਬਿਆਨ ਉਲਟਾ ਚੋਰ ਕੋਤਵਾਲ ਨੂੰ ਡਾਂਟੇ ਵਾਲੀ ਗੱਲ ਹੈ। ਉਨ•ਾਂ ਕਿਹਾ ਕਿ ਬੁਖਲਾਹਟ ਵਿੱਚ ਆਏ ਬਾਦਲ ਪਿਉ-ਪੁੱਤਰ ਝੂਠ ਬੋਲਣ ਉਤੇ ਇੰਨੇ ਉਤਾਰੂ ਹੋ ਗਏ ਕਿ ਉਹ ਇਹ ਵੀ ਭੁੱਲ ਗਏ ਕਿ ਪਿਛਲੇ ਸਮੇਂ ਵਿੱਚ ਉਨ•ਾਂ ਇਨ•ਾਂ ਘਟਨਾਵਾਂ ਬਾਰੇ ਕੀ ਬਿਆਨ ਦਿੱਤੇ, ਨਹੀਂ ਤਾਂ ਉਹ ਆਪਾ ਵਿਰੋਧੀ ਬਿਆਨ ਨਾ ਦਿੰਦੇ।
ਕੈਬਨਿਟ ਮੰਤਰੀਆਂ ਨੇ ਕਿਹਾ ਕਿ ਪਹਿਲੀ ਗੱਲ ਤਾਂ ਜਦੋਂ ਸੂਬੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਤਾਂ ਉਸ ਵੇਲੇ ਅਕਾਲੀਆਂ ਦਾ ਰਾਜ ਸੀ ਅਤੇ ਦੋਵੇਂ ਪਿਉ-ਪੁੱਤਰ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸਨ। ਜੇਕਰ ਕਾਂਗਰਸ ਦੋਸ਼ੀ ਸੀ ਤਾਂ ਉਹ ਆਪਣੇ ਦੋ ਸਾਲ ਦੇ ਰਾਜ ਵਿੱਚ ਕੀ ਕਰਦੇ ਰਹੇ। ਉਨ•ਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਤਾਂ ਭੁੱਲਣ ਦੀ ਬਿਮਾਰੀ ਹੈ। ਉਨ•ਾਂ ਸਾਬਕਾ ਉਪ ਮੁੱਖ ਮੰਤਰੀ ਨੂੰ ਉਸ ਦੇ ਪੁਰਾਣੇ ਬਿਆਨ ਯਾਦ ਕਰਵਾਉਂਦੇ ਹੋਏ ਕਿਹਾ ਕਿ ਜਦੋਂ ਬੇਅਦਬੀ ਹੋਈ ਸੀ ਤਾਂ ਸਭ ਤੋਂ ਪਹਿਲਾਂ ਉਨ•ਾਂ ਦੋ ਨਿਰਦੋਸ਼ ਸਿੱਖ ਮੁੰਡਿਆਂ ਨੂੰ ਫੜ ਕੇ ਫੋਕੀ ਵਾਹੋ-ਵਾਹੀ ਖਟਣ ਲਈ ਇਨ•ਾਂ ਘਟਨਾਵਾਂ ਪਿੱਛੇ ਖਾਲਿਸਤਾਨੀਆਂ ਅਤੇ ਆਈ.ਐਸ.ਆਈ. ਦਾ ਹੱਥ ਦੱਸਿਆ ਸੀ। ਫੇਰ ਜਦੋਂ ਸੂਬੇ ਵਿੱਚ ਆਪ ਦੀ ਲਹਿਰ ਸੀ ਤਾਂ ਸੁਖਬੀਰ ਬਾਦਲ ਨੇ ਇਸ ਪਿੱਛੇ ਆਪ ਦਾ ਹੱਥ ਦੱਸਿਆ ਅਤੇ ਅੱਜ ਜਦੋਂ ਕਾਂਗਰਸ ਸਰਕਾਰ ਦੇ ਤਿੰਨ ਸਾਲਾਂ ਬਾਅਦ ਲੋਕ ਸਰਕਾਰ ਤੋਂ ਖੁਸ਼ ਅਤੇ ਸੰਤੁਸ਼ਟ ਜਾਪ ਰਹੇ ਹਨ ਤਾਂ ਸੁਖਬੀਰ ਬਾਦਲ ਨੂੰ ਕਾਂਗਰਸ ਜ਼ਿੰਮੇਵਾਰ ਲੱਗਣ ਲੱਗ ਗਈ।
ਕੈਬਨਿਟ ਮੰਤਰੀਆਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਇਕ ਗੱਲ ਸੱਚ ਕਹਿ ਰਹੇ ਹਨ ਕਿ ਕਈ ਦਹਾਕੇ ਪਹਿਲਾਂ ਗੁਰਦੁਆਰਿਆਂ ਵਿੱਚ ਸਿਗਰਟਾਂ ਜ਼ਰੂਰ ਸੁੱਟੀਆਂ ਗਈਆਂ ਸਨ ਪਰ ਇਹ ਦੱਸਣਾ ਭੁੱਲਗੇ ਕਿ ਉਸ ਵੇਲੇ ਇਹ ਕੰਮ ਜਨਸੰਘ ਤੇ ਆਰ.ਐਸ.ਐਸ. ਨੇ ਕੀਤਾ ਸੀ ਜਿਸ ਨਾਲ ਬਾਦਲਕੇ ਨਹੁੰ-ਮਾਸ ਦਾ ਰਿਸ਼ਤਾ ਰੱਖਦੇ ਹਨ। ਉਨ•ਾਂ ਕਿਹਾ ਕਿ ਉਸ ਵੇਲੇ ਆਰ.ਐਸ.ਐਸ. ਨੇ ਸਿੱਖਾਂ ਵਿੱਚ ਫਰਕ ਪਾਉਣ ਲਈ ਇਹ ਕੰਮ ਕੀਤਾ ਅਤੇ ਹੁਣ ਬਾਦਲ ਰਾਜ ਵਿੱਚ ਅਕਾਲੀ ਦਲ ਨੇ ਡੇਰੇ ਵਾਲਿਆਂ ਨੂੰ ਮੋਹਰਾ ਬਣਾ ਕੇ ਵੋਟਾਂ ਲੈਣ ਲਈ ਬੇਅਦਬੀ ਜਿਹਾ ਪਾਪ ਕੀਤਾ।
ਉਨ•ਾਂ ਕਿਹਾ ਕਿ ਅੱਜ ਜਦੋਂ ਅਕਾਲੀ ਦਲ ਦਾ ਪੰਥਕ ਆਧਾਰ ਪੂਰੀ ਤਰ•ਾਂ ਖਤਮ ਹੋ ਗਿਆ ਹੈ ਤਾਂ ਬਾਦਲਾਂ ਵੱਲੋਂ ਨਵਾਂ ਪੈਤੜਾ ਖੇਡਿਆ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਇਹ ਬਾਦਲ ਦੀ ਪੁਰਾਣੀ ਆਦਤ ਹੈ ਕਿਉਂਕਿ ਜਦੋਂ ਸਿੱਖਾਂ ਦੀ ਵੋਟ ਲੈਣੀ ਹੋਵੇ ਤਾਂ ਉਹ ਪੰਥ ਨੂੰ ਖਤਰਾ ਦੱਸ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ ਅਤੇ ਜਦੋਂ ਸੂਬਿਆਂ ਨੂੰ ਵੱਧ ਅਧਿਕਾਰ ਦਾ ਅਲੰਬਰਦਾਰ ਬਣਨਾ ਹੋਵੇ ਤਾਂ ਦੇਸ਼ ਦਾ ਸੰਵਿਧਾਨ ਫਾੜ ਦਿੰਦੇ ਹਨ। ਹੁਣ ਇਸ ਵਾਰ ਜਦੋਂ ਸੂਬੇ ਦੇ ਰਾਜਸੀ ਨਕਸ਼ੇ ਤੋਂ ਬਾਦਲਾਂ ਦਾ ਕਰੀਬ ਮੁਕੰਮਲ ਸਫਾਇਆ ਹੋ ਗਿਆ ਹੈ ਤਾਂ ਕਾਂਗਰਸ ਉਪਰ ਦੋਸ਼ ਲਾਉਣ ਲੱਗ ਗਏ ਹਨ। ਉਨ•ਾਂ ਕਿਹਾ ਕਿ ਸੂਬੇ ਦੇ ਲੋਕ ਬਹੁਤ ਸਿਆਣੇ ਹਨ ਅਤੇ ਉਹ ਇਸ ਵਾਰ ਬਾਦਲਾਂ ਵੱਲੋਂ ਵਹਾਏ ਜਾ ਰਹੇ ਮੱਗਰਮੱਛ ਦੇ ਹੰਝੂਆਂ ਉਤੇ ਝਕੀਨ ਨਹੀਂ ਕਰਨਗੇ ਅਤੇ ਸੂਬੇ ਦੇ ਰਾਜਸੀ ਨਕਸ਼ੇ ਤੋਂ ਉਨ•ਾਂ ਦੇ ਮੁਕੰਮਲ ਸਫਾਏ ਲਈ ਤਿਆਰ ਬੈਠੇ ਹਨ।
ਕੈਬਨਿਟ ਮੰਤਰੀਆਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੁਣ ਜਦੋਂ ਇਹ ਵਚਨਬੱਧਤ ਦੁਹਰਾਈ ਗਈ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਲਈ ਦੋਸ਼ੀ ਬਖਸ਼ੇ ਨਹੀਂ ਜਾਣਗੇ ਤਾਂ ਬਾਦਲਾਂ ਨੂੰ ਆਪਣਾ ਡਰ ਸਤਾਉਣ ਲੱਗ ਗਿਆ ਹੈ। ਉਨ•ਾਂ ਕਿਹਾ ਕਿ ਚੋਰ ਦੀ ਦਾੜੀ ਵਿੱਚ ਤਿਨਕੇ ਵਾਲੀ ਕਹਾਵਤ ਅਨੁਸਾਰ ਬਾਦਲਾਂ ਨੇ ਪਹਿਲਾਂ ਹੀ ਆਪਣੀ ਸਫਾਈ ਦੇਣੀ ਸ਼ੁਰੂ ਕਰ ਦਿੱਤੀ ਹੈ।
ਵਿਰੋਧੀ ਪਾਰਟੀਆਂ ਨੂੰ ਪਿੰਡਾਂ ਵਿੱਚ ਬੂਥ ਲਗਾਉਣ ਲਈ ਵਰਕਰ ਤੱਕ ਨਹੀਂ ਲੱਭਣੇ –ਈ ਟੀ ਓ
ਅੰਮ੍ਰਿਤਸਰ 1 ਮਈ 2024( ਵਿਸ਼ਵ ਵਾਰਤਾ)-ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਵਿਰੋਧੀ ਪਾਰਟੀਆਂ ਲੋਂ ਲੋਕਾਂ ਨੂੰ ਕਈ ਤਰ੍ਹਾਂ ਦੇ ਲਾਰੇ...