ਸ਼ੱਕੀ ਯਾਤਰੀਆਂ ਨੂੰ ਨਿਰਧਾਰਤ ਹਸਪਤਾਲਾਂ ਤੇ ਇਮਾਰਤਾਂ ਵਿੱਚ ਵੱਖ ਰੱਖਿਆ ਜਾਵੇਗਾ
ਜਿਨਾਂ ਯਾਤਰੀਆਂ ਵਿੱਚ ਕੋਵਿਡ-19 ਵਿਸ਼ਾਣੂ ਦਾ ਕੋਈ ਲੱਛਣ ਨਹੀਂ, ਉਨਾਂ ਨੂੰ 14 ਦਿਨਾਂ ਲਈ ਘਰਾਂ ਵਿੱਚ ਵੱਖ ਰੱਖਿਆ ਜਾਵੇਗਾ
ਘਰਾਂ ਵਿੱਚ ਵੱਖ ਰੱਖੇ ਯਾਤਰੀਆਂ ਦੀ ਸੂਚੀ ਜ਼ਿਲਾ ਪ੍ਰਸ਼ਾਸਨ ਦੀ ਵੈੱਬਸਾਈਟ ਉਤੇ ਪਾਈ ਜਾਵੇਗੀ
ਐਸ.ਏ.ਐਸ. ਨਗਰ, 19 ਮਾਰਚ
ਕੋਰੋਨਾ ਵਾਈਰਸ ਫੈਲਣ ਦੇ ਮੱਦੇਨਜ਼ਰ ਮੁਹਾਲੀ ਦੇ ਕੌਮਾਂਤਰੀ ਹਵਾਈ ਅੱਡੇ ਉਤੇ ਆਉਣ ਵਾਲੇ ਸਾਰੇ ਯਾਤਰੀਆਂ ਦੀ ਸਿਹਤ ਦੀ ਜਾਂਚ ਇਸ ਮੰਤਵ ਲਈ ਖ਼ਾਸ ਤੌਰ ’ਤੇ ਬਣਾਈਆਂ ਟੀਮਾਂ ਵੱਲੋਂ ਕੀਤੀ ਜਾਵੇਗੀ। ਇਹ ਜਾਣਕਾਰੀ ਅੱਜ ਇੱਥੇ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦਿੱਤੀ।
ਇਹ ਖੁਲਾਸਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਹੜੇ ਯਾਤਰੀ ਇਸ ਵਿਸ਼ਾਣੂ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਮੁਲਕਾਂ ਵਿੱਚੋਂ ਆਉਣਗੇ, ਉਨਾਂ ਨੂੰ ਸਿਹਤ ਵਿਭਾਗ ਵੱਲੋਂ ਤੈਅ ਕੀਤੇ ਹਸਪਤਾਲਾਂ ਤੇ ਵੱਖ ਵੱਖ ਰੱਖਣ ਲਈ ਨਾਮਜ਼ਦ ਕੀਤੀਆਂ ਥਾਵਾਂ ਉਤੇ ਨਿਗਰਾਨੀ ਹੇਠ ਰੱਖਿਆ ਜਾਵੇਗਾ। ਜਿਨਾਂ ਯਾਤਰੀਆਂ ਵਿੱਚ ਇਸ ਰੋਗ ਦੇ ਲੱਛਣ ਨਹੀਂ ਹੋਣਗੇ ਤਾਂ ਉਨਾਂ ਨੂੰ 14 ਦਿਨਾਂ ਲਈ ਉਨਾਂ ਦੇ ਘਰਾਂ ਵਿੱਚ ਹੀ ਵੱਖ ਰੱਖਿਆ ਜਾਵੇਗਾ। ਅਜਿਹੇ ਵਿਅਕਤੀਆਂ ਦੀ ਪਿੱਠ ਅਤੇ ਸੱਜੇ ਹੱਥ ਦੇ ਗੁੱਟ ਉਤੇ ਉਨਾਂ ਨੂੰ ਵੱਖ ਰੱਖੇ ਜਾਣ ਦੀ ਅੰਤਮ ਮਿਤੀ ਦਰਜ ਹੋਵੇਗੀ।
ਸ਼ੱਕੀ ਪਾਏ ਜਾਣ ਵਾਲੇ ਵਿਅਕਤੀਆਂ ਨੂੰ ਇਸ ਮੰਤਵ ਲਈ ਬਾਕਾਇਦਾ ਨਾਮਜ਼ਦ ਕੀਤੇ ਹੋਟਲਾਂ, ਜਿਵੇਂ ਕਿ ਫ਼ੇਜ਼ 9 ਦੇ ਹੋਟਲ ਮੈਜਿਸਟਿਕ, ਫ਼ੇਜ਼ 3ਏ ਦੇ ਹੋਟਲ ਕਾਮਾ, ਜ਼ੀਰਕਪੁਰ ਦੇ ਹੋਟਲ ਅਲਮੇਡਾ ਤੇ ਵੈਲਵੈੱਟ ਕਲਾਰਕ ਅਤੇ ਸੰਨੀ ਐਨਕਲੇਵ ਦੇ ਹੋਟਲ ਅਰਿਸਟਾ ਅਤੇ ਖਰੜ ਵਿੱਚ ਲਾਂਡਰਾਂ ਰੋਡ ਉਤੇ ਬਣੇ ਹੋਟਲ ਰੌਇਲ ਵਿੱਚ ਵੱਖ ਰੱਖਿਆ ਜਾਵੇਗਾ। ਪੁਲੀਸ ਤੇ ਹੋਰ ਟੀਮਾਂ ਵੱਲੋਂ ਇਨਾਂ ਹੋਟਲਾਂ ਦੀ ਸਖ਼ਤ ਨਿਗਰਾਨੀ ਰੱਖੀ ਜਾਵੇਗੀ। ਇਸ ਤੋਂ ਇਲਾਵਾ ਸਿਵਲ ਸਰਜਨ ਤੇ ਜ਼ਿਲਾ ਨੋਡਲ ਅਫ਼ਸਰ ਵੱਲੋਂ ਵੱਖ ਰੱਖੇ ਵਿਅਕਤੀਆਂ ਦੀ ਸਿਹਤ ਉਤੇ ਲਗਾਤਾਰ ਨਿਗਾ ਰੱਖੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਇਹ ਵੀ ਖੁਲਾਸਾ ਕੀਤਾ ਕਿ ਸਿਹਤ ਵਿਭਾਗ ਤੇ ਪੁਲੀਸ ਟੀਮਾਂ ਘਰਾਂ ਵਿੱਚ ਵੱਖ ਰੱਖੇ ਲੋਕਾਂ ਦੀ ਵੀ ਬਾਕਾਇਦਾ ਨਿਗਰਾਨੀ ਕਰਨਗੀਆਂ ਅਤੇ ਜਿਹੜੇ ਇਸ ਦੀ ਉਲੰਘਣਾ ਕਰਨਗੇ ਉਨਾਂ ਖ਼ਿਲਾਫ਼ ਸਖ਼ਤੀ ਵਰਤੀ ਜਾਵੇਗੀ। ਉਨਾਂ ਦੱਸਿਆ ਕਿ ਜਨਤਕ ਹਿੱਤ ਵਿੱਚ ਅਜਿਹੇ ਵਿਅਕਤੀਆਂ ਦੀ ਸੂਚੀ ਜ਼ਿਲਾ ਪ੍ਰਸ਼ਾਸਨ ਦੀ ਵੈੱਬਸਾਈਟ … ਉਤੇ ਪਾਈ ਜਾਵੇਗੀ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਨਾ ਘਬਰਾਉਣ ਅਤੇ ਇਹਤਿਆਤੀ ਕਦਮ ਚੁੱਕਣ ਦੀ ਅਪੀਲ ਕੀਤੀ।
ਲੋਕ ਸਭਾ ਚੋਣਾਂ 2024- ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 15 ਖਰਚਾ ਨਿਗਰਾਨ ਨਿਯੁਕਤ : ਸਿਬਿਨ ਸੀ*
ਲੋਕ ਸਭਾ ਚੋਣਾਂ 2024 - ਉਮੀਦਵਾਰਾਂ ਅਤੇ ਰਾਜਨੀਤਿਕ ਦਲਾਂ ਦੇ ਚੋਣ ਖਰਚਿਆਂ ਉੱਤੇ ਨਜ਼ਰ ਰੱਖਣਗੇ ਖਰਚਾ ਨਿਗਰਾਨ : ਮੁੱਖ ਚੋਣ...