ਦਿੱਲੀ 13 ਮਾਰਚ (ਵਿਸ਼ਵ ਵਾਰਤਾ)-ਆਪਣੀ ਛੋਟੀ ਉਮਰ ਚ ਨੌਕਰੀ ਕਰਕੇ ਪੈਸੇ ਕਮਾਉਣ ਦੀ ਥਾਂ ਦਿੱਲੀ ਤੇ ਲੰਦਨ ਤੋ ਕਾਨੂੰਨ ਦੀ ਪੜਾਈ ਪੂਰੀ ਕਰਨ ਵਾਲੀ ਮੇਘਾ ਭਾਟੀਆ ਨੇ ਖੁਦ ਨੂੰ ਬੱਚਿਆਂ ਦੇ ਯੋਣ ਸ਼ੋਸ਼ਣ ਰੋਕਣ ਤੇ ਉਨਾਂ ਨੂੰ ਇਸ ਸੰਬੰਧੀ ਜਾਗਰੂਕ ਕਰਨ ਦਾ ਤਹੱਈਆ ਕੀਤਾ ਹੋਇਆ ਹੈ ।ਉਸਨੇ ਲੰਦਨ ਤੋਂ ਵਾਪਸ ਆ ਕੇ ਵਕੀਲਾਂ, ਮਨੋਵਿਗਿਆਨੀਆ, ਅਧਿਆਪਕਾਂ ਤੇ ਵਿਦਿਆਰਥੀਆਂ ਦੀ ਮੱਦਦ ਨਾਲ ਇਕ ਟੀਮ ਬਣਾ ਕੇ ਕੰਮ ਸ਼ੁਰੂ ਕੀਤਾ ।ਉਸਨੇ ਇਸ ਲਈ ਸਕੂਲਾਂ ਆਦਿ ਤੋਂ ਸਹਿਯੋਗ ਲੈ ਕੇ ਸਫਰ ਸ਼ੁਰੂ ਕੀਤਾ ।ਜਦੋਂ ਬੱਚਿਆਂ ਨਾਲ ਯੋਣ ਸ਼ੋਸ਼ਣ ਹੁੰਦਾ ਹੈ ਤਾਂ ਅਕਸਰ ਉਨ੍ਹਾਂ ਦੀ ਆਵਾਜ਼ ਸਮਾਜ ਵਲੋਂ ਦੱਬ ਦਿੱਤੀ ਜਾਂਦੀ ਹੈ ।ਉਸਦਾ ਕਹਿਣਾ ਹੈ ਕਿ ਸਾਨੂੰ ਬੱਚਿਆਂ ਦੀ ਆਵਾਜ਼ ਸੁਣਨ ਲਈ ਉਹਨਾਂ ਦੇ ਨਾਲ ਜੁੜਨਾ ਪਵੇਗਾ ।ਉਸਦਾ ਕਹਿਣਾ ਹੈ ਕਿ ਖੁਦ ਸੁਰੱਖਿਆ ਗਿਆਨ ਹਰ ਬੱਚੇ ਤਕ ਪਹੁੰਚਣਾ ਜਰੂਰੀ ਹੈ ।
ਪੰਜਾਬ ਦੇ ਖਜਾਨਾ ਮੰਤਰੀ ਪਹੁੰਚੇ ਕੁਰੂਕਸ਼ੇਤਰ ,ਇੰਡੀਆ ਅਲਾਇੰਸ ਉਮੀਦਵਾਰ ਸੁਸ਼ੀਲ ਗੁਪਤਾ ਨੇ ਨਾਮਜ਼ਦਗੀ ਪੱਤਰ ਕੀਤਾ ਦਾਖਲ, ਭੁਪਿੰਦਰ ਹੁੱਡਾ ਵੀ ਰਹੇ ਮੌਜੂਦ
ਪੰਜਾਬ ਦੇ ਖਜਾਨਾ ਮੰਤਰੀ ਪਹੁੰਚੇ ਕੁਰੂਕਸ਼ੇਤਰ ,ਇੰਡੀਆ ਅਲਾਇੰਸ ਉਮੀਦਵਾਰ ਸੁਸ਼ੀਲ ਗੁਪਤਾ ਨੇ ਨਾਮਜ਼ਦਗੀ ਪੱਤਰ ਕੀਤਾ ਦਾਖਲ, ਭੁਪਿੰਦਰ ਹੁੱਡਾ ਵੀ ਰਹੇ...