ਮੋਹਾਲੀ 10 ਮਾਰਚ ( ਵਿਸ਼ਵ ਵਾਰਤਾ)-11 ਤੋਂ 13 ਮਾਰਚ ਦੌਰਾਨ ਵਗਦੇ ਤੇਜ਼ ਪੁਰੇ ਨਾਲ ਖਿੱਤੇ ਪੰਜਾਬ ਚ ਫਿਰ ਹੋਵੇਗੀ ਦਰਮਿਆਨੀ ਬਾਰਿਸ਼ ਤੇ ਮੌਸਮ ਰਹੇਗਾ ਠੰਡਾ।
ਕੱਲ੍ਹ ਦੇਰ ਸ਼ਾਮ ਸਿਸਟਮ ਦੀ ਆਮਦ ਵਜੋਂ ਖਿੱਤੇ ਪੰਜਾਬ ਚ ਬੱਦਲਵਾਈ ਸ਼ੁਰੂ ਜਾਵੇਗੀ ਫਲਸਰੂਪ ਦੇਰ ਰਾਤ ਤੇ ਤੜਕਸਾਰ ਦੱਖਣੀ ਪੰਜਾਬ ਚ ਗਰਜ-ਚਮਕ ਨਾਲ ਕਿਤੇ-ਕਿਤੇ ਕਾਰਵਾਈਆਂ ਸ਼ੁਰੂ ਹੋ ਜਾਣਗੀਆਂ । ਪਰਸੋਂ ਸਵੇਰ ਲੱਗਭਗ ਸਾਰੇ ਸੂਬੇ ਚ ਹੀ ਗਰਜ-ਚਮਕ ਨਾਲ ਤੇਜ਼ ਛਰਾਟੇ ਪੁੱਜ ਜਾਣਗੇ ਜੋ ਪਰਸੋੰ ਸ਼ਾਮ ਤੇ ਰਾਤ ਤੱਕ ਰੁਕ-ਰੁਕ ਕੇ ਜਾਰੀ ਰਹਿਣਗੇ।
12 ਮਾਰਚ ਨੂੰ ਸੂਬੇ ਚ ਕਾਰਵਾਈ ਥੋੜ੍ਹੀ ਘਟੇਗੀ ਤੇ ਮਾਝੇ-ਦੁਆਬੇ ਦੇ ਖੇਤਰਾਂ ਚ ਹੀ ਬਾਰਿਸ਼ ਦੀ ਵਧੇਰੇ ਆਸ ਰਹੇਗੀ।
13 ਮਾਰਚ ਪੰਜਾਬ ਚ ਫਿਰ ਹਲਚਲ ਵਧੇਗੀ ਖਾਸਕਰ ਪੱਛਮੀਂ ਮਾਲਵਾ (ਫਾਜ਼ਿਲਕਾ, ਫਿਰੋਜ਼ਪੁਰ, ਮੁਕਤਸਰ ਸਾਹਿਬ, ਫਰੀਦਕੋਟ ਜਿਲ੍ਹਿਆਂ) ਤੇ ਮਾਝੇ ਚ ਗਰਜ-ਚਮਕ ਨਾਲ ਤਕੜੀ ਕਾਰਵਾਈ ਦੀ ਓੁਮੀਦ ਰਹੇਗੀ।
14/15 ਮਾਰਚ ਇਸ ਸਿਸਟਮ ਦੇ ਹਲਕੇ ਅਸਰ ਵਜ੍ਹੋਂ ਟੁੱਟਵੀ ਹਲਕੀ ਕਾਰਵਾਈ ਸੂਬੇ ਦੇ ਕੁਝ ਹਿੱਸਿਆਂ ਚ ਵੇਖਣ ਨੂੰ ਮਿਲ ਸਕਦੀ ਹੈ।
ਕੁੱਲ ਮਿਲਾ ਕੇ ਸਾਰੇ ਸੂਬੇ ਚ ਹੀ ਇਹ ਸਿਸਟਮ, ਕਿਤੇ-ਕਿਤੇ ਗੜ੍ਹੇਮਾਰੀ ਨਾਲ ਦਰਮਿਆਨੇ ਤੋੰ ਭਾਰੀ ਮੀਂਹ ਦੇਵੇਗਾ ਪਰ
ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਨਵਾਂਸ਼ਹਿਰ, ਰੋਪੜ, ਲੁਧਿਆਣਾ, ਫਾਜ਼ਿਲਕਾ, ਫਿਰੋਜ਼ਪੁਰ, ਮੁਕਤਸਰ ਸਾਹਿਬ, ਫਰੀਦਕੋਟ, ਗੰਗਾਨਗਰ ਜਿਲ੍ਹਿਆਂ ਚ ਭਾਰੀ ਬਾਰਿਸ਼ ਦੀ ਵਧੇਰੇ ਆਸ ਹੈ।