ਮਾਨਸਾ, 5 ਮਾਰਚ
ਮਾਨਸਾ ਨੇੜਲੇ ਪਿੰਡ ਬਣਾਂਵਾਲਾ ਵਿਖੇ ਪ੍ਰਾਈਵੇਟ ਭਾਈਵਾਲੀ ਤਹਿਤ ਲੱਗੇ ਉਤਰੀ ਭਾਰਤ ਦੇ ਸਭ ਤੋਂ ਵੱਡਾ ਤਾਪ ਘਰ ਤਲਵੰਡੀ ਸਾਬੋ ਪਾਵਰ ਲਿਮਟਿਡ ਸੀ.ਈ.ਓ ਵਿਕਾਸ ਸ਼ਰਮਾਂ ਨੂੰ ਮਿਸ਼ਨ ਅਨਰਜ਼ੀ ਫਾਊਡੇਸ਼ਨ ਵੱਲੋਂ ਸਨਮਾਨ ਕੀਤਾ ਗਿਆ। ਇਹ ਸਮਾਗਮ ਗੋਆ ਵਿੱਚ ਹੋਇਆ ਅਤੇ ਸਨਮਾਨ ਹਾਸਲ ਕਰਨ ਤੋਂ ਬਾਅਦ ਵਾਪਸ ਪਰਤੇ ਸ੍ਰੀ ਸ਼ਰਮਾਂ ਨੇ ਇਸ ਐਵਾਰਡ ਨੂੰ ਇਸ ਇਲਾਕੇ ਦੇ ਲੋਕਾਂ ਨੂੰ ਸਮਾਰਪਿਤ ਕੀਤਾ ਗਿਆ।ਉਨ੍ਹਾਂ ਕਿਹਾ ਕਿ ਇਸ ਸਨਮਾਨ ਦੌਰਾਨ ਪਲਾਂਟ ਦੇ ਇੱਕ ਹੋਰ ਅਧਿਕਾਰੀ ਸੀ.ਐਲ ਵਿਸ਼ਵਕਰਮਾ ਨੂੰ ਵੀ ਸਨਮਾਨਿਆ ਗਿਆ।
ਸ੍ਰੀ ਸ਼ਰਮਾਂ ਨੇ ਜਾਰੀ ਕੀਤੇ ਪ੍ਰੈਸ ਨੋਟ ਵਿੱਚ ਦੱਸਿਆ ਕਿ ਇਹ ਸਨਮਾਨ ਤਾਪ ਘਰ ਵਿੱਚ ਵਰਤੇ ਜਾਂਦੇ ਕੋਲੇ ਤੋਂ ਪੈਦਾ ਹੋਈ ਰਾਖ਼ ਨੂੰ ਸਹੀ ਢੰਗ ਨਾਲ ਨਿਪਟਾਉਣ ਲਈ ਦਿੱਤੀ ਗਿਆ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਵਿੱਚ ਬਿਜਲੀ ਪੈਦਾ ਕਰਨ ਵਾਲੇ ਐਨ.ਟੀ.ਪੀ.ਸੀ,ਅਧਾਨੀ ਪਾਵਰ,ਰਿਲਾਇੰਸ ਪਾਵਰ,ਜੀ.ਐਮ.ਆਰ,ਇੰਡਾਲਕੋ ਇੰਡਸਟਰੀਜ਼, ਟਾਟਾ ਪਾਵਰ ਅਤੇ ਵੇਦਾਤਾ ਦੇ ਅਧਿਕਾਰੀਆਂ ਨੇ ਭਾਗ ਲਿਆ।ਉਨ੍ਹਾਂ ਦੱਸਿਆ ਕਿ ਤਲਵੰਡੀ ਸਾਬੋ ਪਾਵਰ ਲਿਮਟਿਡ ਵੱਲੋਂ ਬਠਿੰਡਾ ਤੇ ਮਾਨਸਾ ਜ਼ਿਲ੍ਹੇ ਵਿੱਚ ਵੱਡੀ ਸੰਖਿਆ ਵਿੱਚ ਭੱਠਾ ਮਾਲਕਾਂ ਨੂੰ ਇੱਟਾਂ ਬਣਾਉਣ ਲਈ ਥਰਮਲ ਦੀ ਰਾਖ਼ ਵਰਤੋਂ ਕਰਨ ਲਈ ਸਪਲਾਈ ਦੇ ਰਿਹਾ ਹੈ, ਜਦੋਂ ਕਿ ਇਹ ਰਾਖ਼ ਵਰਤਣ ਨਾਲ ਮਿੱਟੀ ਦੀ ਉਪਰਲੀ ਉਪਜਾਊ ਸ਼ਕਤੀ ਦੀ ਖਪਤ ਘੱਟ ਹੁੰਦੀ ਹੈ ਅਤੇ ਵਾਤਾਵਰਣ ਵਿੱਚ ਸੁਧਾਰ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਥਰਮਲ ਦੀ ਰਾਖ ਨੂੰ ਵਰਤਣ ਲਈ ਪਿੰਡਾਂ ਦੀਆਂ ਪੰਚਾਇਤਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਾਣੂ ਕਰਵਾਉਣ ਲਈ ਆਪਣੇ ਪੱਧਰ ‘ਤੇ ਰਾਖ਼ ਤੋਂ ਬਣੀਆਂ ਇੱਟਾਂ ਅਤੇ ਬਲਾਕ ਟਾਈਲਾਂ ਆਦਿ ਬਣਾਉਣ ਇਸ ਸੁਆਹ ਦਾ ਉਪਯੋਗ ਕਰਨ ਲਈ ਕਿਹਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ 5 ਜੂਨ 2019 ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਤਲਵੰਡੀ ਸਾਬੋ ਪਾਵਰ ਲਿਮਟਿਡ ਵੱਲੋਂ ਗ੍ਰੀਨ ਬੈਲਟ ਬਣਾਉਣ ਲਈ ਦਿੱਤੇ ਯੋਗਦਾਨ ਅਤੇ ਇੱਟ ਨਿਰਾਮਣ ਤੋਂ ਇਲਾਵਾ ਬੁਨਿਆਦੀ ਢਾਂਚਾ ਪ੍ਰਯੋਜਨਾਵਾਂ ਵਿੱਚ ਰਾਖ ਦੀ ਵਰਤੋਂ ਕਰਨ ਬਦਲੇ ਜਾਗਰੂਕਤਾ ਫੈਲਾਉਣ ਲਈ ਵੀ ਸਨਮਾਨ ਕੀਤਾ ਜਾ ਚੁੱਕਿਆ ਹੈ।
ਕੋਈ ਵੀ ਗਰਭਵਤੀ ਔਰਤ ਮਿਆਰੀ ਸਿਹਤ ਸਹੂਲਤਾਂ ਤੋਂ ਵਾਂਝੀ ਨਾ ਰਹੇ : ਸਿਵਲ ਸਰਜਨ
ਕੋਈ ਵੀ ਗਰਭਵਤੀ ਔਰਤ ਮਿਆਰੀ ਸਿਹਤ ਸਹੂਲਤਾਂ ਤੋਂ ਵਾਂਝੀ ਨਾ ਰਹੇ : ਸਿਵਲ ਸਰਜਨ ਉੱਚ-ਜੋਖਮ ਵਾਲੀਆਂ ਗਰਭਵਤੀ ਔਰਤਾਂ ਵਲ ਖ਼ਾਸ...