ਵਿਧਾਇਕ ਰੋੜੀ ਦੇ ਧਿਆਨ ਦਿਵਾਊ ਮਤੇ ‘ਤੇ ਮੰਤਰੀ ਨੇ ਦਿੱਤਾ ਭਰੋਸਾ
ਚੰਡੀਗੜ੍ਹ, 4 ਮਾਰਚ 2020 ਗੜ੍ਹਸ਼ੰਕਰ ਤੋਂ ‘ਆਪ’ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਵੱਲੋਂ ਲਿਆਂਦੇ ਗਏ ਧਿਆਨ ਦਿਵਾਊ ਮਤੇ ‘ਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਨੇ ਭਰੋਸਾ ਦਿੱਤਾ ਹੈ ਕਿ ਮਾਹਿਲਪੁਰ ਤੋਂ ਖੇਡ ਸਟੇਡੀਅਮ ਇਸ ਸਾਲ ਦੇ ਵਿਚ-ਵਿਚ ਮੁਕੰਮਲ ਹੋ ਜਾਵੇਗਾ।
ਰੋੜੀ ਨੇ ਕਿਹਾ ਕਿ ਮਾਹਿਲਪੁਰ ਇਲਾਕੇ ਨੂੰ ਫੁੱਟਬਾਲ ਦੀ ਨਰਸਰੀ ਕਿਹਾ ਜਾਂਦਾ ਹੈ। ਇੱਥੇ ਸਰਕਾਰੀ ਸਕੂਲ (ਲੜਕੇ) ‘ਚ ਫੁੱਟਬਾਲ ਅਕੈਡਮੀ ਚੱਲ ਰਹੀ ਹੈ। ਜਿਸ ਨੇ ਓਲੰਪੀਅਨ ਜਰਨੈਲ ਸਿੰਘ ਤੇ ਹੋਰ ਕਈ ਉੱਘੇ ਖਿਡਾਰੀ ਦੇਸ਼ ਨੂੰ ਦਿੱਤੇ, ਪਰੰਤੂ ਲੰਘੀ 29 ਫਰਵਰੀ 2020 ਨੂੰ ਜੋ ਅੰਡਰ 19 ਟਰਾਇਲ ਰੱਖੇ ਗਏ ਸਨ, ਉਨ੍ਹਾਂ ‘ਚ ਮਾਹਿਲਪੁਰ ਦਾ ਜ਼ਿਕਰ ਤੱਕ ਨਹੀਂ ਹੈ। ਜਿਸ ਕਾਰਨ ਖਿਡਾਰੀਆਂ ‘ਚ ਰੋਸ ਪਾਇਆ ਜਾ ਰਿਹਾ ਹੈ। ਅਕੈਡਮੀ ਦੇ ਯੋਗਦਾਨ ਦੇ ਮੱਦੇਨਜ਼ਰ ਇਸ ਦੇ ਖਿਡਾਰੀਆਂ ਨੂੰ ਵੀ ਅੰਡਰ 19 ਦੀ ਸੂਚੀ ‘ਚ ਸ਼ਾਮਲ ਕੀਤਾ ਜਾਵੇ, ਖੇਡ ਮੰਤਰੀ ਨੇ ਕਿਹਾ ਕਿ ਇਨ੍ਹਾਂ ਟਰਾਇਲਾਂ ‘ਚ ਮਾਹਿਲਪੁਰ ਦੇ ਵੀ 10 ਖਿਡਾਰੀ ਸ਼ਾਮਲ ਕੀਤੇ ਗਏ ਹਨ। ਰੋੜੀ ਵੱਲੋਂ ਮਾਹਿਲਪੁਰ ‘ਚ ਖੇਡ ਸਟੇਡੀਅਮ ਬਾਰੇ ਖੇਡ ਮੰਤਰੀ ਨੇ ਭਰੋਸਾ ਦਿੱਤਾ। ਇਸ ਸਾਲ ਦੇ ਅੰਦਰ ਸਟੇਡੀਅਮ ਮੁਕੰਮਲ ਹੋ ਜਾਵੇਗਾ।