ਚੰਡੀਗੜ੍ਹ, 4 ਮਾਰਚ 2020 ਬਜਟ ਇਜਲਾਸ ਦੇ ਅਖਾਰੀ ਦਿਨ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੇ ਜ਼ੀਰੋ ਆਵਰ ਦੌਰਾਨ ਰੇਤ ਮਾਫ਼ੀਆ, ਇੰਟਰਲੌਕ ਟਾਈਲ ਮਾਫ਼ੀਆ, ਆਈਲੈਟਸ ਫ਼ੀਸਾਂ, ਆਂਗਣਵਾੜੀ ਵਰਕਰਾਂ ਅਤੇ ਫ਼ਰਜ਼ੀ ਅਤੇ ਡੰਮ੍ਹੀ ਦਾਖ਼ਲਿਆਂ ਵਰਗੇ ਮੁੱਦੇ ਉਠਾਏ।
ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸਦਨ ‘ਚ ਦਸਤਾਵੇਜ਼ ਦਿਖਾਉਂਦੇ ਹੋਏ ਕਿਹਾ ਕਿ ਸਰਕਾਰ ਇੱਕ ਪਾਸੇ ਖ਼ਜ਼ਾਨਾ ਖ਼ਾਲੀ-ਖ਼ਾਲੀ ਕਹਿੰਦੀ ਹੈ, ਦੂਜੇ ਪਾਸੇ ਖ਼ਜ਼ਾਨਾ ਭਰਨ ਵਾਲੇ ਸਰੋਤਾਂ ਨੂੰ ਮਾਫ਼ੀਆ ਹਵਾਲੇ ਕਰ ਰੱਖਿਆ ਹੈ। ਚੀਮਾ ਨੇ ਰੋਪੜ ਜ਼ਿਲ੍ਹੇ ਦੀਆਂ ਸਵਾੜਾ, ਬੇਈਹਾਰਾ ਅਤੇ ਹਰਸ਼ਾ ਬੇਲਾ ਖੱਡਾਂ ਲਈ ਠੇਕੇਦਾਰਾਂ ਕੋਲੋਂ ਵਸੂਲੀ ਜਾਣ ਵਾਲੀ 632 ਕਰੋੜ ਦੀ ਰਿਕਵਰੀ ਪਿਛਲੇ 2 ਸਾਲਾਂ ਤੋਂ ਵਸੂਲ ਨਹੀਂ ਰਹੀ।
ਹਰਪਾਲ ਸਿੰਘ ਚੀਮਾ ਨੇ ਸੜਕਾਂ ਅਤੇ ਗਲੀਆਂ ਪੱਕੀਆਂ ਕਰਨ ਲਈ ਵਰਤੀਆਂ ਜਾਂਦੀਆਂ ਇੰਟਰਲੌਕ ਟਾਈਲਾਂ ਦਾ ਮੁੱਦਾ ਉਠਾਉਂਦੇ ਹੋਏ ਕਿਹਾ ਕਿ ਇੱਕ ਹੋਰ ਨਵੀਂ ਕਿਸਮ ਦਾ ‘ਇੰਟਰਲੌਕ ਟਾਈਲ ਮਾਫ਼ੀਆ’ ਸਰਕਾਰੀ ਖ਼ਜ਼ਾਨੇ ਨੂੰ ਲੁੱਟ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਇੰਟਰਲੌਕ ਟਾਈਲ ਦੀ ਕੀਮਤ 5 ਰੁਪਏ ਬਣਦੀ ਹੈ ਜਦਕਿ 13 ਰੁਪਏ ਤੱਕ ਦਿੱਤੀ ਜਾ ਰਹੀ ਹੈ। ਚੀਮਾ ਨੇ ਇਸ ‘ਚ ਵਿਧਾਇਕਾਂ ਅਤੇ ਅਫ਼ਸਰਾਂ ਦੀ ਮਿਲੀਭੁਗਤ ਹੈ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ‘ਚ ਉਨੀਆਂ ਆਈਐਸਆਈ ਮਾਰਕਾ ਟਾਈਲ ਫ਼ੈਕਟਰੀਆਂ ਨਹੀਂ ਜਿੰਨੀਆਂ ਪੰਜਾਬ ‘ਚ ਹਨ। ਜਿੰਨਾ ‘ਚ ਵਿਧਾਇਕਾਂ ਅਤੇ ਸਾਥੀਆਂ ਦੀਆਂ ਹਨ।
ਵਿਰੋਧੀ ਪਾਰਟੀਆਂ ਨੂੰ ਪਿੰਡਾਂ ਵਿੱਚ ਬੂਥ ਲਗਾਉਣ ਲਈ ਵਰਕਰ ਤੱਕ ਨਹੀਂ ਲੱਭਣੇ –ਈ ਟੀ ਓ
ਅੰਮ੍ਰਿਤਸਰ 1 ਮਈ 2024( ਵਿਸ਼ਵ ਵਾਰਤਾ)-ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਵਿਰੋਧੀ ਪਾਰਟੀਆਂ ਲੋਂ ਲੋਕਾਂ ਨੂੰ ਕਈ ਤਰ੍ਹਾਂ ਦੇ ਲਾਰੇ...