-ਸਵੈ ਸਹਾਇਤਾ ਗਰੁੱਪਾਂ ਵੱਲੋਂ ਤਿਆਰ ਕੀਤੇ ਜੂਟ ਬੈਗਜ਼ ਦੀ ਮੰਗ ਵਧੀ
ਪਟਿਆਲਾ, 1 ਮਾਰਚ:
ਪੰਜਾਬ ਸਰਕਾਰ ਵੱਲੋਂ ਸਵੈ ਸਹਾਇਤਾ ਗਰੁੱਪਾਂ ਨੂੰ ਪ੍ਰਫੁੱਲਤ ਕਰਕੇ ਸਵੈ ਰੋਜ਼ਗਾਰ ਵੱਲ ਕਦਮ ਵਧਾਏ ਗਏ ਹਨ, ਇਸ ਤਹਿਤ ਪਟਿਆਲਾ ਜ਼ਿਲ੍ਹੇ ‘ਚ ਸਵੈ ਸਹਾਇਤਾ ਗਰੁੱਪਾਂ ਨੇ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਦੇ ਮੱਦੇਨਜ਼ਰ ਪਲਾਸਟਿਕ ਮੁਕਤ ਵਾਤਾਵਰਣ ‘ਚ ਵੀ ਆਪਣਾ ਯੋਗਦਾਨ ਪਾਉਣਾ ਸ਼ੁਰੂ ਕੀਤਾ ਹੈ। ਸਵੈ ਸਹਾਇਤਾ ਗਰੁੱਪਾਂ ਵੱਲੋਂ ਵੱਡੀ ਪੱਧਰ ‘ਤੇ ਜੂਟ ਬੈਗ ਤਿਆਰ ਕਰਕੇ ਪਲਾਸਟਿਕ ਦੇ ਲਿਫ਼ਾਫ਼ਿਆਂ ਦੇ ਬਦਲ ਵਜੋਂ ਪੇਸ਼ ਕੀਤੇ ਜਾ ਰਹੇ ਹਨ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਬਲਾਕ ਰਾਜਪੁਰਾ ਦੇ ਪਿੰਡ ਨਲਾਸ ਖੁਰਦ ਵਿਖੇ ਕਲਸਟਰ ਲੈਵਲ ਫੈਡਰੇਸ਼ਨ ਅਧੀਨ 20 ਪਿੰਡਾਂ ਦੇ ਸਵੈ ਸਹਾਇਤਾ ਗਰੁੱਪਾਂ ਵੱਲੋਂ ਜੂਟ ਬੈਗ ਬਣਾਉਣ ਦੇ ਸ਼ੁਰੂ ਕੀਤੇ ਪ੍ਰਾਜੈਕਟ ਅਧੀਨ ਐਨ.ਪੀ.ਐਲ. ਥਰਮਲ ਪਲਾਂਟ ਦੀ ਸਹਾਇਤਾ ਨਾਲ 21 ਮਸ਼ੀਨਾਂ ਇਸ ਕਲੱਸਟਰ ਲੈਵਲ ਫੈਡਰੇਸ਼ਨ ਨੂੰ ਪ੍ਰਦਾਨ ਕਰਵਾਈਆਂ ਗਈਆਂ ਹਨ। ਇਸ ਸੀ.ਐਲ.ਐਫ. ਨਾਲ ਜੁੜੇ ਸਵੈ ਸਹਾਇਤਾ ਗਰੁੱਪਾਂ ਦੇ ਮੈਂਬਰਾਂ ਨੂੰ ਜੂਟ ਬੈਗ ਤਿਆਰ ਕਰਨ ਲਈ ਤਿੰਨ ਮਹੀਨੇ ਦੀ ਸਿਖਲਾਈ ਦੋ ਟ੍ਰੇਨਰਾਂ ਮੁਕੇਸ਼ ਤੇ ਗੁੱਡੀ ਵੱਲੋਂ ਵੀ ਦਿਵਾਈ ਗਈ ਹੈ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਨ੍ਹਾਂ ਸਵੈ ਸਹਾਇਤਾ ਗਰੁੱਪਾਂ ਵੱਲੋਂ ਤਿਆਰ ਕੀਤੇ ਗਏ ਜੂਟ ਬੈਗਜ ਦੀ ਮੰਗ ਕਾਫ਼ੀ ਵਧ ਰਹੀ ਹੈ, ਜਿਸ ਤਹਿਤ ਮੈਸੂਰ ਲੈਂਪ, ਸੀ.ਡੀ.ਪੀ.ਓ. ਦਫ਼ਤਰ ਸਮੇਤ ਡਾਕ ਵਿਭਾਗ ਵੱਲੋਂ ਇਨ੍ਹਾਂ ਨੂੰ ਜੂਟ ਬੈਗ ਬਣਾਉਣ ਦਾ ਆਰਡਰ ਦਿੱਤਾ ਗਿਆ। ਇਸ ਤੋਂ ਬਿਨ੍ਹਾਂ ਇਹ ਜੂਟ ਬੈਗ ਆਮ ਲੋਕਾਂ ਨੂੰ ਵਾਜਬ ਭਾਅ ‘ਤੇ ਮੁਹੱਈਆ ਕਰਵਾਉਣ ਲਈ ਐਨ.ਪੀ.ਐਲ. ਥਰਮਲ ਪਲਾਂਟ ਅਤੇ ਪਟਿਆਲਾ ਵਿਖੇ ਸਟਾਲ ਲਗਾਏ ਗਏ ਹਨ। ਇਸ ਤੋਂ ਬਿਨ੍ਹਾਂ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵੀ ਜੂਟ ਬੈਗ ਬਣਾਉਣ ਦੇ ਕੰਮ ਨੂੰ ਦੇਖਣ ਲਈ ਦੌਰਾ ਕੀਤਾ ਗਿਆ।
ਨਲਾਸ ਖੁਰਦ ਦਾ ਇਹ ਜੂਟ ਬੈਗ ਪ੍ਰਾਜੈਕਟ ਐਨ.ਪੀ.ਐਲ. ਦੇ ਮਨਪ੍ਰੀਤ ਸਿੰਘ ਤੇ ਅਜੀਵਿਕਾ ਸਕੀਮ ਦੇ ਬਲਾਕ ਪ੍ਰੋਗਰਾਮ ਮੈਨੇਜਰ ਕਿਰਨਦੀਪ ਸਿੰਘ, ਕਲਸਟਰ ਕੋਆਰਡੀਨੇਟਰ ਸ੍ਰੀਮਤੀ ਸ਼ਿਵਾਨੀ ਬਸੀ, ਐਮ.ਆਈ.ਐਸ ਸ੍ਰੀਮਤੀ ਬਲਜੀਤ ਕੌਰ ਦੀ ਦੇਖ ਰੇਖ ਹੇਠ ਚੱਲ ਰਿਹਾ ਹੈ ਅਤੇ ਪਲਾਸਟਿਕ ਮੁਕਤ ਆਲਾ ਦੁਆਲਾ ਕਰਨ ‘ਚ ਜੂਟ ਬੈਗ ਬਣਾ ਕੇ ਆਪਣਾ ਯੋਗਦਾਨ ਪਾ ਰਿਹਾ ਹੈ।
ਪੁਸ਼ਪਾ 2-ਦ ਰੂਲ ਦਾ ਪਹਿਲਾ ਗੀਤ ਰਿਲੀਜ਼
ਪੁਸ਼ਪਾ 2-ਦ ਰੂਲ ਦਾ ਪਹਿਲਾ ਗੀਤ ਰਿਲੀਜ਼ ਚੰਡੀਗੜ੍ਹ, 2ਮਈ(ਵਿਸ਼ਵ ਵਾਰਤਾ)ਅੱਲੂ ਅਰਜੁਨ ਦੀ ਆਉਣ ਵਾਲੀ ਫਿਲਮ ਪੁਸ਼ਪਾ 2- ਦ ਰੂਲ ਦਾ...