ਪਟਿਆਲਾ.29 ਫਰਵਰੀ, 2020. ਅੱਜ ਆਮ ਆਦਮੀ ਪਾਰਟੀ ਜਿਲ੍ਹਾ ਪਟਿਆਲਾ ਵੱਲੋਂ ਪਾਰਟੀ ਵੱਲੋਂ ਰਾਸ਼ਟਰ ਪੱਧਰ ਤੇ ਸ਼ੁਰੂ ਕੀਤੀ ਗਈ ਰਾਸ਼ਟਰ ਨਿਰਮਾਣ ਅਭਿਆਨ ਮੈਂਬਰਸ਼ਿਪ ਮੁਹਿੰਮ ਨੂੰ ਜਿਲ੍ਹਾ ਪਟਿਆਲਾ ਵਿੱਚ ਸ਼ੁਰੂ ਕਰਨ ਲਈ ਇਕ ਮਹੱਤਵਪੂਰਨ ਪ੍ਰੈਸ ਕਾਨਫਰੰਸ ਸਥਾਨਕ ਹੋਟਲ ਢਿੱਲੋਂ ਰੈਜੀਡੈਂਸ ਵਿੱਚ ਕੀਤੀ ਗਈ। ਇਸ ਮੈਂਬਰਸ਼ਿਪ ਮੁਹਿੰਮ ਨੂੰ ਸ਼ੁਰੂ ਕਰਨ ਲਈ ਹਰਚੰਦ ਸਿੰਘ ਬਰਸਟ ਚੇਅਰਮੈਨ ਪੋਲੀਟੀਕਲ ਰੀਵਿਊ ਕਮੇਟੀ, ਆਮ ਆਦਮੀ ਪਾਰਟੀ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ।
ਪ੍ਰੈਸ ਨਾਲ ਗੱਲਬਾਤ ਕਰਦਿਆਂ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਪਾਰਟੀ ਵਲੋਂ ਰਾਸ਼ਟਰ ਪੱਧਰ ਤੇ ਪਾਰਟੀ ਦਾ ਆਧਾਰ ਵਧਾਉਣ ਲਈ ਰਾਸ਼ਟਰ ਨਿਰਮਾਣ ਅਭਿਆਨ ਮੈਂਬਰਸ਼ਿਪ ਮੁਹਿੰਮ ਸ਼ੁਰੂ ਕੀਤੀ ਗਈ ਹੈ। ਪਾਰਟੀ ਦੀ ਪੰਜਾਬ ਇਕਾਈ ਵੱਲੋਂ ਵੀ ਇਸ ਮੁਹਿੰਮ ਨੂੰ ਪੂਰੇ ਪੰਜਾਬ ਵਿੱਚ ਸ਼ੁਰੂ ਕੀਤਾ ਗਿਆ। ਇਸ ਮੈਂਬਰਸ਼ਿਪ ਮੁਹਿੰਮ ਵਿੱਚ ਪਾਰਟੀ ਵੱਲੋਂ ਇਕ ਨੰਬਰ 9871 01 01 01 ਜਾਰੀ ਕਰਕੇ ਆਮ ਲੋਕਾਂ ਨੂੰ ਇਸ ਨੰਬਰ ਤੇ ਮਿਸ ਕਾਲ ਕਰਕੇ ਪਾਰਟੀ ਦੇ ਮੈਂਬਰ ਬਣਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਪਾਰਟੀ ਵੱਲੋਂ ਪੰਜਾਬ ਦੇ ਵਿੱਚ ਇਸ ਮੁਹਿੰਮ ਨੂੰ ਇਕ ਹਫਤਾ ਪਹਿਲਾਂ ਪਾਰਟੀ ਪ੍ਰਧਾਨ ਭਗਵੰਤ ਸਿੰਘ ਮਾਨ ਜੀ ਵੱਲੋਂ ਸ਼ੁਰੂ ਕੀਤਾ ਗਿਆ ਸੀ। ਇਕ ਹਫਤੇ ਦੇ ਅੰਦਰ ਹੀ ਪਾਰਟੀ ਦੀ ਇਸ ਮੈਂਬਰਸ਼ਿਪ ਮੁਹਿੰਮ ਨੂੰ ਪੰਜਾਬ ਵਿੱਚ ਵੱਡਾ ਹੁੰਗਾਰਾ ਮਿਲਿਆ ਹੈ, ਅਤੇ ਇਕ ਹਫਤੇ ਦੇ ਅੰਦਰ ਹੀ ਪੰਜਾਬ ਵਿੱਚ 1 ਲੱਖ 80 ਹਜ਼ਾਰ ਤੋਂ ਵੀ ਵੱਧ ਆਮ ਲੋਕਾਂ ਨੇ ਮਿਸ ਕਾਲ ਕਰਕੇ ਪਾਰਟੀ ਦੀ ਮੈਂਬਰਸ਼ਿਪ ਹਾਸਿਲ ਕੀਤੀ ਹੈ।
ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਪਾਰਟੀ ਹੁਣ ਬੜੀ ਗੰਭੀਰਤਾ ਨਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵੱਲ ਦੇਖ ਰਹੀ ਹੈ। ਪਾਰਟੀ ਸਭ ਤੋਂ ਪਹਿਲਾਂ ਪਾਰਟੀ ਸੰਗਠਨ ਨੂੰ ਬੂਥ ਪੱਧਰ ਤਕ ਮਜਬੂਤ ਕਰਨ ਜਾ ਰਹੀ ਹੈ। ਜਿਸ ਕਰਕੇ ਆਮ ਲੋਕਾਂ ਵਿੱਚੋਂ ਹੀ ਆਮ ਬੰਦਿਆਂ ਨੂੰ ਲੱਭ ਕੇ ਪਾਰਟੀ ਸੰਗਠਨ ਨੂੰ ਤਕੜਾ ਕੀਤਾ ਜਾ ਰਿਹਾ ਹੈ। ਇਸ ਕਰਕੇ ਪਾਰਟੀ ਵੱਲੋਂ ਇਹ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰਕੇ 9871 01 01 01 ਨੰਬਰ ਤੇ ਮਿਸ ਕਾਲ ਕਰਵਾਈ ਜਾ ਰਹੀ ਹੈ। ਦਿੱਲੀ ਵਿੱਚ ਪਾਰਟੀ ਵੱਲੋਂ ਲਗਾਤਾਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਵਿੱਚ ਸਰਕਾਰ ਬਣਾਉਣ ਤੋਂ ਬਾਅਦ ਪੰਜਾਬ ਦੇ ਆਮ ਲੋਕਾਂ ਦਾ ਝੁਕਾਅ ਪਾਰਟੀ ਵੱਲ ਵਧਿਆ ਹੈ, ਅਤੇ ਲੋਕ ਚਾਹੁੰਦੇ ਹਨ ਕਿ ਦਿੱਲੀ ਦੀ ਤਰਜ਼ ਤੇ ਪੰਜਾਬ ਵਿੱਚ ਵੀ ਵਿਕਾਸ ਦੇ ਕੰਮ ਹੋਣੇ ਚਾਹੀਦੇ ਹਨ। ਪੰਜਾਬ ਵਿੱਚ ਪਾਰਟੀ ਵੱਲੋਂ ਦਿੱਲੀ ਮਾਡਲ ਨੂੰ ਪੰਜਾਬ ਦੇ ਹਰ ਘਰ ਤਕ ਪਹੁੰਚਾਇਆ ਜਾਏਗਾ, ਕਿ ਦਿੱਲੀ ਵਿੱਚ ਪਾਰਟੀ ਦੀ ਸਰਕਾਰ ਨੇ ਕਿਸ ਤਰਾਂ ਵਧੀਆ ਸਿੱਖਿਆ, ਵਧੀਆ ਮੈਡੀਕਲ ਸਹੂਲਤਾਂ, ਮੁਫਤ ਬਿਜਲੀ, ਮੁਫਤ ਪਾਣੀ, ਮੁਹੱਲਾ ਕਲੀਨਿਕ, ਮਹਿਲਾਵਾਂ ਨੂੰ ਮੁਫਤ ਬਸ ਯਾਤਰਾ, ਸੀਸੀਟੀਵੀ ਕੈਮਰੇ ਆਦਿ ਅਨੇਕਾਂ ਸੁਵਿਧਾਵਾਂ ਆਮ ਲੋਕਾਂ ਨੂੰ ਮੁਹੱਈਆਂ ਕਰਵਾਈਆਂ ਹਨ, ਅਤੇ ਹੁਣ 2022 ਵਿੱਚ ਪੰਜਾਬ ਵਿੱਚ ਪਾਰਟੀ ਦੀ ਸਰਕਾਰ ਬਣਨ ਤੇ ਇਹ ਸਾਰੀਆਂ ਸਹੂਲਤਾਂ ਪੰਜਾਬ ਦੇ ਆਮ ਲੋਕਾਂ ਨੂੰ ਵੀ ਮੁਹੱਈਆਂ ਕਰਵਾਈਆਂ ਜਾਣਗੀਆਂ। ਪੰਜਾਬ ਦੇ ਆਮ ਲੋਕ ਵੀ ਹੁਣ ਆਪਣਾ ਮਨ ਬਣਾ ਚੁੱਕੇ ਹਨ ਅਤੇ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਹਨਾਂ ਰਿਵਾਇਤੀ ਪਾਰਟੀਆਂ ਅਕਾਲੀ ਕਾਂਗਰਸ ਤੇ ਭਾਜਪਾ ਨੂੰ ਪੰਜਾਬ ਵਿੱਚੋਂ ਉਖਾੜ ਬਾਹਰ ਕਰਨਗੀਆਂ ਅਤੇ ਪੰਜਾਬ ਦੇ ਵਿੱਚ ਆਮ ਲੋਕਾਂ ਦੀ ਨਿਰੋਲ ਸਰਕਾਰ ਨੂੰ ਸਥਾਪਿਤ ਕਰਨਗੇ।
ਇਸ ਮੌਕੇ ਪਾਰਟੀ ਦੀ ਸਮੂਹ ਲੀਡਰਸ਼ਿਪ ਡਾਕਟਰ ਬਲਬੀਰ ਸਿੰਘ ਸਹਿ ਪ੍ਰਧਾਨ ਪੰਜਾਬ, ਗਗਨਦੀਪ ਸਿੰਘ ਚੱਢਾ ਸਹਿ ਸੰਗਠਨ ਇੰਚਾਰਜ, ਨੀਨਾ ਮਿੱਤਲ ਸੂਬਾ ਪ੍ਰਧਾਨ ਵਪਾਰ ਵਿੰਗ, ਮੇਜਰ ਆਰ ਪੀ ਐਸ ਮਲਹੋਤਰਾ ਸੂਬਾ ਪ੍ਰਧਾਨ ਸਾਬਕਾ ਫੌਜੀ ਵਿੰਗ, ਜਿਲ੍ਹਾ ਪ੍ਰਧਾਨ ਚੇਤਨ ਸਿੰਘ ਜੋੜੇਮਾਜਰਾ, ਵੀਰਪਾਲ ਕੌਰ ਜਿਲ੍ਹਾ ਪ੍ਰਧਾਨ ਮਹਿਲਾਵਾਂ ਵਿੰਗ, ਜਰਨੈਲ ਮਨੂੰ, ਇੰਦਰਜੀਤ ਸੰਧੂ, ਦਵਿੰਦਰ ਬਰਾਸ, ਬਲਕਾਰ ਸਿੰਘ ਗੱਜੂਮਾਜਰਾ ਸਾਰੇ ਹਲਕਾ ਇੰਚਾਰਜ ਅਤੇ ਕੁਲਵੰਤ ਬਾਜ਼ੀਗਰ, ਪ੍ਰੀਤੀ ਮਲਹੋਤਰਾ, ਕੁੰਦਨ ਗੋਗੀਆ ਸਾਰੇ ਬਿਜਲੀ ਅੰਦੋਲਨ ਹਲਕਾ ਇੰਚਾਰਜ, ਪਾਰਟੀ ਦੇ ਸੀਨੀਅਰ ਆਗੂ ਕਰਨਵੀਰ ਸਿੰਘ ਟਿਵਾਣਾ ਬਲਦੇਵ ਸਿੰਘ ਦੇਵੀਗੜ ਅਤੇ ਸੰਦੀਪ ਬੰਧੂ ਮੀਡੀਆ ਇੰਚਾਰਜ ਅਤੇ ਪਾਰਟੀ ਵਾਲੰਟੀਅਰ ਹਰਸ਼ਮੀਪ ਲਾਡੀ ਘੱਗਾ, ਤੇਜੀ ਕਕਰਾਲਾ, ਸੁਰਜੀਤ ਫੌਜੀ, ਗੋਲਡੀ ਲਾਦੇਨ, ਗੁਰਜੀਤ ਸਿੰਘ, ਰਮੇਸ਼ ਕੁਮਾਰ, ਕ੍ਰਿਸ਼ਨ ਕੁਮਾਰ ਹਾਜ਼ਿਰ ਸਨ।
ਸੰਦੀਪ ਬੰਧੂ
ਮੀਡੀਆ ਇੰਚਾਰਜ
ਆਮ ਆਦਮੀ ਪਾਰਟੀ ਪਟਿਆਲਾ
ਫੋਨ : 98141-96212