26 ਫਰਵਰੀ (ਵਿਸ਼ਵ ਵਾਰਤਾ)-ਰਾਜਿੰਦਰ ਸਿੰਘ ਬਡਹੇੜੀ ਡਾਇਰੈਕਟਰ ਪੰਜਾਬ ਮੰਡੀ ਬੋਰਡ ਨੇ ਗਿਆਨੀ ਬਿਕਰਮਜੀਤ ਸਿੰਘ ਸੋਢੀ ਦੇ ਅਕਾਲ ਚਲਾਣੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।
ਬਹੁਤ ਹੀ ਦੁੱਖਦਾਈ ਖ਼ਬਰ ਮੇਰੇ ਭਰਾਵਾਂ ਨਾਲੋਂ ਵੀ ਵੱਧ ਪਿਆਰੇ ਮਿੱਤਰ ਸਿੱਖ ਮਿਸ਼ਨਰੀ ਪ੍ਰਚਾਰਕ
“ਗਿਆਨੀ ਬਿਕਰਮਜੀਤ ਸਿੰਘ ਸੋਢੀ”
ਸੰਖੇਪ ਬਿਮਾਰੀ ਤੋਂ ਬਾਅਦ ਅੱਜ ਵਿਛੋੜਾ ਦੇ ਗਏ ਅਸੀਂ ਦੋਵੇਂ 1978 ਵਿੱਚ ਮਿਲੇ ਜਿਨ੍ਹਾਂ ਦੀ ਸੰਗਤ ਨਾਲ ਮੈਂ ਸਿੱਖ ਧਰਮ ਅਤੇ ਸਿਧਾਂਤਕ ਜਾਣਕਾਰੀ ਪ੍ਰਾਪਤ ਕੀਤੀ ਅਤੇ ਸ਼ੁੱਧ ਗੁਰਬਾਣੀ ਉਚਾਰਨ ਦਾ ਗਿਆਨ ਪ੍ਰਾਪਤ ਕੀਤਾ ਵਾਹਿਗੁਰੂ ਮੇਰੇ ਪਰਮ ਮਿੱਤਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। ਗਿਆਨੀ ਬਿਕਰਮਜੀਤ ਸਿੰਘ ਇਕ ਸੰਤ ਪੁਰਸ਼ ਸਨ ਉਹ ਪਿੱਛੇ ਆਪਣੀ ਧਰਮ ਪਤਨੀ ਬੀਬੀ ਰਾਜਿੰਦਰ ਕੌਰ ਅਤੇ ਦੋ ਗੁਰਸਿੱਖ ਪੁੱਤਰ ਹਰਮਨਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਛੱਡ ਗਏ ਹਨ ।ਉਹਨਾਂ ਦਾ ਅੰਤਿਮ ਸੰਸਕਾਰ ਭਲਕੇ 27 ਫ਼ਰਵਰੀ 2020 ਵੀਰਵਾਰ 1 ਵਜੇ ਬਾਅਦ ਦੁਪਹਿਰ ਸ਼ਮਸ਼ਾਨ-ਘਾਟ ਸੈਕਟਰ 25 ਵਿਖੇ ਕੀਤਾ ਜਾਵੇਗਾ।