
ਚੰਡੀਗੜ੍ਹ, 28 ਅਕਤੂਬਰ (ਵਿਸ਼ਵ ਵਾਰਤਾ) – ਸ਼ਾਦੀ-ਵਿਆਹ ਦੌਰਾਨ ਬਾਰਾਤ ਵਿਚ ਹੋਣ ਵਾਲੀ ਆਤਿਸ਼ਬਾਜੀ ਉਤੇ ਪੂਰੀ ਤਰ੍ਹਾਂ ਰੋਕ ਲੱਗ ਸਕਦੀ ਹੈ| ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਸ ਦੇ ਸੰਕੇਤ ਦਿੱਤੇ ਹਨ| ਇਸ ਦੀਵਾਲੀ ਦਿੱਲੀ ਵਿਚ ਪਟਾਕਿਆਂ ਦੀ ਵਿਕਰੀ ਉਤੇ ਜਿਥੇ ਸੁਪਰੀਮ ਕੋਰਟ ਨੇ ਪੂਰੀ ਤਰ੍ਹਾਂ ਰੋਕ ਲਗਾਈ ਸੀ, ਉਥੇ ਇਸ ਫੈਸਲੇ ਦਾ ਅਸਰ ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿਚ ਵੀ ਦੇਖਣ ਨੂੰ ਮਿਲਿਆ|
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਨੋਟਿਸ ਲੈਂਦਿਆਂ ਚੰਡੀਗੜ੍ਹ ਪ੍ਰਸਾਸਨ ਨੂੰ ਪਟਾਕੇ ਦੇ ਲਾਈਸੈਂਸ ਜਾਰੀ ਕਰਨ ਵਿਚ ਸਖਤੀ ਕੀਤੀ| ਇਸ ਤੋਂ ਬਾਅਦ ਸ਼ਹਿਰ ਵਿਚ ਇਯ ਵਾਰੀ ਦੀਵਾਲੀ ਤੇ ਯੂਟੀ ਪ੍ਰਸਾਸਨ ਵੱਲੋਂ ਕੇਵਲ 20 ਫੀਸਦੀ ਹੀ ਪਟਾਕੇ ਵਿਕ੍ਰੇਤਾਵਾਂ ਨੂੰ ਲਾਈਸੈਂਸ ਜਾਰੀ ਕੀਤੇ ਗਏ|
ਇਸ ਦੌਰਾਨ ਪਟਾਕਿਆਂ ਦੇ ਚਲਾਉਣ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਏ ਜਾਣ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਅਗਲੀ ਸੁਣਵਾਈ ਇਕ ਨਵੰਬਰ ਨੂੰ ਹੈ| ਇਯ ਸੁਣਵਾਈ ਤੇ ਵਿਆਹ-ੈਸ਼ਾਦੀ ਆਦਿ ਸਮਾਗਮਾਂ ਵਿਚ ਪਟਾਕੇ ਚਲਾਉਣ ਉਤੇ ਪਾਬੰਦੀ ਲਗਾਏ ਜਾਣ ਨੂੰ ਲੈ ਕੇ ਵੀ ਐਮਿਕਸ ਕਿਊਰੀ ਵੱਲੋਂ ਇਹ ਪ੍ਰਸਤਾਵ ਰੱਖਿਆ ਜਾਵੇਗਾ|
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 7 ਨਵੰਬਰ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...























