ਇੰਦੌਰ, 14 ਨਵੰਬਰ- ਇੰਦੌਰ ਟੈਸਟ ਵਿਚ ਟੌਸ ਜਿੱਤ ਕੇ ਪਹਿਲਾਂ ਬੱਲੇਬਾਜੀ ਲਈ ਉਤਰੀ ਬੰਗਲਾਦੇਸ਼ ਦੀ ਟੀਮ ਦੀ ਸ਼ੁਰੂਆਤ ਖਰਾਬ ਰਹੀ। ਖਬਰ ਲਿਖੇ ਜਾਣ ਤੱਕ ਬੰਗਲਾਦੇਸ਼ ਦੀ ਟੀਮ ਨੇ 140 ਦੇ ਸਕੋਰ ਉਤੇ 7 ਵਿਕਟਾਂ ਗਵਾ ਦਿੱਤੀਆਂ ਸਨ।
ਭਾਰਤ ਵਲੋਂ ਮੁਹੰਮਦ ਸ਼ਮੀ ਨੇ 3, ਅਸ਼ਵਿਨ ਨੇ 2, ਇਸ਼ਾਂਤ ਸ਼ਰਮਾ ਤੇ ਉਮੇਸ਼ ਯਾਦਵ ਨੇ 1-1 ਵਿਕਟ ਹਾਸਿਲ ਕੀਤੀ।