ਭਾਰਤ ਨੇ ਦੱਖਣੀ ਅਫਰੀਕਾ ਅੱਗੇ ਜਿੱਤ ਲਈ ਰੱਖਿਆ 395 ਦੌੜਾਂ ਦਾ ਟੀਚਾ

236
Advertisement

ਵਿਸ਼ਾਖਾਪਟਨਮ, 5 ਅਕਤੂਬਰ- ਭਾਰਤ ਨੇ ਦੱਖਣੀ ਅਫਰੀਕਾ ਅੱਗੇ ਜਿੱਤ ਲਈ 395 ਦੌੜਾਂ ਦਾ ਟੀਚਾ ਰੱਖਿਆ ਹੈ।

ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਦੀ ਪਹਿਲੀ ਪਾਰੀ ਅੱਜ 431 ਦੌੜਾਂ ਉਤੇ ਸਿਮਟ ਗਈ ਸੀ।

ਭਾਰਤ ਵਲੋਂ ਦੂਸਰੀ ਪਾਰੀ ਵਿਚ ਰੋਹਿਤ ਸ਼ਰਮਾ ਨੇ ਸ਼ਾਨਦਾਰ 127 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਪੁਜਾਰਾ ਨੇ 81, ਜਡੇਜਾ ਨੇ 40 ਤੋ ਕੋਹਲੀ ਤੇ ਰਹਾਨੇ ਨੇ ਕ੍ਰਮਵਾਰ 31 ਤੇ 27 ਦੌੜਾਂ ਦੀ ਨਾਬਾਦ ਪਾਰੀ ਖੇਡੀ। ਭਾਰਤ ਵਲੋਂ ਦੂਸਰੀ ਪਾਰੀ 323/4 ਦੌੜਾਂ ਉਤੇ ਐਲਾਨ ਦਿੱਤੀ ਗਈ।

ਚੌਥੇ ਦਿਨ ਦੀ ਖੇਡ ਖਤਮ

ਇਸ ਦੌਰਾਨ ਅੱਜ ਚੌਥੇ ਦਿਨ ਦੀ ਖੇਡ ਖਤਮ ਹੋਣ ਤੱਕ ਦੱਖਣੀ ਅਫਰੀਕਾ ਨੇ ਇੱਕ ਵਿਕਟ ਦੇ ਨੁਕਸਾਨ ਉਤੇ 11 ਦੌੜਾਂ ਬਣਾ ਲਈਆਂ ਸਨ। ਪਿਛਲੀ ਪਾਰੀ ਵਿਚ 160 ਦੌੜਾਂ ਬਣਾਉਣ ਵਾਲੇ ਡੀਨ ਅਲਗਰ 2 ਦੌੜਾਂ ਬਣਾ ਕੇ ਜਡੇਜਾ ਦਾ ਸ਼ਿਕਾਰ ਬਣਿਆ। ਦੱਖਣੀ ਅਫਰੀਕਾ ਹੁਣ ਵੀ ਜਿੱਤ ਤੋਂ 384 ਦੌੜਾਂ ਦੂਰ ਹੈ ਤੇ ਭਾਰਤ 9 ਵਿਕਟਾਂ ਦੂਰ।