ਚੰਡੀਗੜ੍ਹ, 29 ਨਵੰਬਰ (ਵਿਸ਼ਵ ਵਾਰਤਾ) ਦਸੰਬਰ ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ। ਦਸੰਬਰ ਵਿੱਚ ਵੱਖ-ਵੱਖ ਰਾਜਾਂ ਅਤੇ ਸ਼ਹਿਰਾਂ ਵਿੱਚ ਬੈਂਕ ਕੁੱਲ 17 ਦਿਨ ਬੰਦ ਰਹਿਣਗੇ। 4 ਐਤਵਾਰਾਂ ਅਤੇ ਦੂਜੇ ਤੇ ਚੌਥੇ ਸ਼ਨੀਵਾਰ ਤੋਂ ਇਲਾਵਾ, 11 ਹੋਰ ਅਜਿਹੇ ਦਿਨ ਹੋਣਗੇ ਜਦੋਂ ਵੱਖ-ਵੱਖ ਥਾਵਾਂ ‘ਤੇ ਬੈਂਕਿੰਗ ਕੰਮਕਾਜ ਬੰਦ ਰਹਿਣਗੇ। ਇਸ ਲਈ, ਜੇਕਰ ਦਸੰਬਰ ਵਿੱਚ ਤੁਹਾਡੇ ਕੋਲ ਬੈਂਕ ਨਾਲ ਸਬੰਧਤ ਕੋਈ ਜ਼ਰੂਰੀ ਕੰਮ ਹਨ, ਤਾਂ ਇਨ੍ਹਾਂ ਛੁੱਟੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ ਯੋਜਨਾ ਬਣਾਓ।
1 ਦਸੰਬਰ ਨੂੰ ਅਰੁਣਾਚਲ ਪ੍ਰਦੇਸ਼ ਅਤੇ ਨਾਗਾਲੈਂਡ ‘ਚ ਸਵਦੇਸ਼ੀ ਵਿਸ਼ਵਾਸ ਦਿਵਸ (Indigenous Faith Day) ਅਤੇ ਰਾਜ ਸਥਾਪਨਾ ਦਿਵਸ ਮੌਕੇ ਬੈਂਕ ਬੰਦ ਰਹਿਣਗੇ।
3 ਦਸੰਬਰ ਨੂੰ ਗੋਆ ‘ਚ ਸੇਂਟ ਫਰਾਂਸਿਸ ਜ਼ੇਵੀਅਰ ਤਿਉਹਾਰ ਕਾਰਨ ਬੈਂਕਾਂ ਦੀ ਛੁੱਟੀ ਰਹੇਗੀ।
9, 10 ਅਤੇ 11 ਦਸੰਬਰ ਨੂੰ ਸਿੱਕਮ ‘ਚ ਲੋਸੂੰਗ ਅਤੇ ਨਾਮਸੂੰਗ ਤਿਉਹਾਰਾਂ ਕਾਰਨ ਬੈਂਕ ਬੰਦ ਰਹਿਣਗੇ।
12 ਦਸੰਬਰ ਨੂੰ ਮਹੀਨੇ ਦਾ ਦੂਜਾ ਸ਼ਨੀਵਾਰ ਹੋਣ ਕਾਰਨ ਦੇਸ਼ ਭਰ ‘ਚ ਬੈਂਕ ਬੰਦ ਰਹਿਣਗੇ।
18 ਦਸੰਬਰ ਨੂੰ ਮੇਘਾਲਿਆਂ ‘ਚ ਯੂ ਸੋਸੋ ਥਾਮ ਦੀ ਬਰਸੀ ਮੌਕੇ ਬੈਂਕਾਂ ਦੀ ਛੁੱਟੀ ਰਹੇਗੀ।
19 ਦਸੰਬਰ ਨੂੰ ਗੋਆ ਮੁਕਤੀ ਦਿਵਸ ਕਾਰਨ ਬੈਂਕ ਸ਼ਾਖਾਵਾਂ ਬੰਦ ਰਹਿਣਗੀਆਂ।
24 ਦਸੰਬਰ ਨੂੰ ਕ੍ਰਿਸਮਸ ਈਰਵ ਕਾਰਨ ਮੇਘਾਲਿਆ, ਮਿਜ਼ੋਰਮ ਅਤੇ ਨਾਗਾਲੈਂਡ ‘ਚ ਬੈਂਕ ਬੰਦ ਰਹਿਣਗੇ।
25 ਦਸੰਬਰ ਨੂੰ ਕ੍ਰਿਸਮਸ ਮੌਕੇ ਦੇਸ਼ ਭਰ ‘ਚ ਬੈਂਕ ਸ਼ਾਖਾਵਾਂ ਬੰਦ ਰਹਿਣਗੀਆਂ।
26 ਦਸੰਬਰ ਨੂੰ ਮਹੀਨੇ ਦੇ ਚੌਥੇ ਸ਼ਨੀਵਾਰ ਕਾਰਨ ਅਤੇ 27 ਤਰੀਕ ਨੂੰ ਐਤਵਾਰ ਹੋਣ ਕਾਰਨ ਬੈਂਕ ਬੰਦ ਰਹਿਣਗੇ।
ਯਾਨੀ 25, 26 ਤੇ 27 ਤਰੀਕ ਤਿੰਨ ਦਿਨ ਬੈਂਕ ਬੰਦ ਰਹਿਣਗੇ।
ਮਿਜ਼ੋਰਮ ‘ਚ 31 ਦਸੰਬਰ ਨੂੰ ਨਵੇਂ ਸਾਲ ਤੋਂ ਇਕ ਦਿਨ ਪਹਿਲਾਂ ਬੈਂਕ ਸ਼ਾਖਾਵਾਂ ਬੰਦ ਰਹਿਣਗੀਆਂ।
6, 13, 20 ਅਤੇ 27 ਦਸੰਬਰ ਨੂੰ ਐਤਵਾਰ ਦੀ ਛੁੱਟੀ ਰਹੇਗੀ। ਇਸ ਤੋਂ ਇਲਾਵਾ, 12 ਅਤੇ 26 ਦਸੰਬਰ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਬੈਂਕ ਬੰਦ ਰਹਿਣਗੇ।