CISCE ਨੇ ਜਾਰੀ ਕੀਤਾ ICSE ਅਤੇ ISC 2027 ਪ੍ਰੀਖਿਆਵਾਂ ਦਾ ਸ਼ਡਿਊਲ; ਵਿਦਿਆਰਥੀ ਦੇਣ ਧਿਆਨ!
– 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 9 ਫਰਵਰੀ ਤੋਂ
ਨਵੀ ਦਿੱਲੀ, 10 ਨਵੰਬਰ 2026 (ਵਿਸ਼ਵ ਵਾਰਤਾ): ਕੌਂਸਲ ਫ਼ਾਰ ਦ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (CISCE) ਨੇ ਮੰਗਲਵਾਰ ਨੂੰ 2027 ਦੀਆਂ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਇਸ ਅਨੁਸਾਰ, 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 15 ਫ਼ਰਵਰੀ ਤੋਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 9 ਫ਼ਰਵਰੀ ਤੋਂ ਸ਼ੁਰੂ ਹੋਣਗੀਆਂ।

ਇਨ੍ਹਾਂ ਦੋਵਾਂ ਪ੍ਰੀਖਿਆਵਾਂ ਵਿੱਚ ਕੁੱਲ 3,79,980 ਪ੍ਰੀਖਿਆਰਥੀ ਸ਼ਾਮਲ ਹੋਣਗੇ। ICSE (10ਵੀਂ ਜਮਾਤ) ਦੀ ਪ੍ਰੀਖਿਆ ਵਿੱਚ 3,106 ਮੰਨਤਾ ਪ੍ਰਾਪਤ ਸਕੂਲਾਂ ਦੇ 2.70 ਲੱਖ ਪ੍ਰੀਖਿਆਰਥੀ ਬੈਠਣਗੇ। ISC (12ਵੀਂ ਜਮਾਤ) ਦੀ ਪ੍ਰੀਖਿਆ ਵਿੱਚ 1,651 ਸਕੂਲਾਂ ਦੇ 1.1 ਲੱਖ ਤੋਂ ਵੱਧ ਪ੍ਰੀਖਿਆਰਥੀ ਸ਼ਾਮਲ ਹੋਣਗੇ। ICSE ਪ੍ਰੀਖਿਆ ਵਿੱਚ 76 ਵਿਸ਼ੇ ਜਾਂ ਪੇਪਰ ਹੋਣਗੇ, ਜਦਕਿ ISC ਪ੍ਰੀਖਿਆ ਵਿੱਚ 60 ਵਿਸ਼ੇ ਸ਼ਾਮਲ ਹੋਣਗੇ।
























