Cricket: ਦੂਜਾ ਵਨਡੇ ਰੋਮਾਂਚਕ ਮੋੜ ’ਤੇ: ਮੀਹ ਨੇ ਰੋਕਿਆ ਮੈਚ
– ਭਾਰਤ ਨੇ 113 ਦੌੜਾਂ ’ਤੇ ਗੁਆਈਆਂ 7 ਵਿਕਟਾਂ
– ਜਿੱਤ ਲਈ 22 ਦੌੜਾਂ ਦੀ ਲੋੜ
ਚੰਡੀਗੜ੍ਹ, 7 ਨਵੰਬਰ 2026 (ਵਿਸ਼ਵ ਵਾਰਤਾ): ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਦੂਜਾ ਵਨਡੇ ਮੈਚ ਬੇਹੱਦ ਰੋਮਾਂਚਕ ਸਥਿਤੀ ਵਿੱਚ ਪਹੁੰਚ ਗਿਆ ਹੈ। 135 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਭਾਰਤੀ ਟੀਮ ਨੇ 26 ਓਵਰਾਂ ਵਿੱਚ 113 ਦੌੜਾਂ ਬਣਾਉਂਦਿਆਂ 7 ਵਿਕਟਾਂ ਗੁਆ ਦਿੱਤੀਆਂ ਹਨ। ਭਾਰਤ ਨੂੰ ਜਿੱਤ ਲਈ ਹੁਣ 22 ਦੌੜਾਂ ਦੀ ਲੋੜ ਹੈ, ਜਦਕਿ ਉਸ ਦੇ ਸਿਰਫ਼ 3 ਖਿਡਾਰੀ ਬਾਕੀ ਹਨ। ਇਸ ਦੌਰਾਨ ਹੀ ਮੈਚ ਵਿਚਾਲੇ ਮੀਂਹ ਪੈਣ ਲੱਗ ਗਿਆ ਹੈ।
DLS ਨਿਯਮ ਤਹਿਤ ਭਾਰਤ ਦੀ ਟੀਮ ਅੱਗੇ ਹੈ। DLS ਨਿਯਮ ਤਹਿਤ ਇਸ ਵੇਲੇ ਭਾਰਤ ਨੂੰ ਜਿੱਤ ਲਈ 110 ਦੌੜਾਂ ਦੀ ਲੋੜ ਹੈ ਪਰ ਭਾਰਤ 113 ਦੌੜਾਂ ਨਾਲ 3 ਦੌੜਾਂ ਅੱਗੇ ਹੈ, ਜੇ ਹੁਣ ਮੈਚ ਦੁਬਾਰਾ ਨਹੀਂ ਵੀ ਸ਼ੁਰੂ ਹੁੰਦਾ ਤਾਂ ਭਾਰਤ ਜੇਤੂ ਐਲਾਨਿਆ ਜਾਵੇਗਾ।
ਇਸ ਤੋਂ ਪਹਿਲਾਂ ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ 41 ਓਵਰਾਂ ਵਿੱਚ 134 ਦੌੜਾਂ ਬਣਾ ਕੇ ਆਲਆਊਟ ਹੋ ਗਈ ਸੀ। ਕੀਵੀ ਟੀਮ ਵੱਲੋਂ ਡੇਰਿਲ ਮਿਚੇਲ ਨੇ ਸਭ ਤੋਂ ਵੱਧ 55 ਦੌੜਾਂ ਬਣਾਈਆਂ। ਭਾਰਤ ਵੱਲੋਂ ਗੁਰਨੂਰ ਬਰਾੜ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 4 ਵਿਕਟਾਂ ਹਾਸਲ ਕੀਤੀਆਂ।
ਮੀਂਹ ਕਾਰਨ ਮੈਚ ਲਗਭਗ ਇੱਕ ਘੰਟੇ ਦੀ ਦੇਰੀ ਨਾਲ ਸ਼ੁਰੂ ਹੋਇਆ ਸੀ, ਜਿਸ ਕਰਕੇ ਮੁਕਾਬਲੇ ਨੂੰ 47-47 ਓਵਰਾਂ ਦਾ ਕਰ ਦਿੱਤਾ ਗਿਆ ਸੀ।























