CBSE ਵੱਲੋਂ 10ਵੀਂ – 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ ਜਾਰੀ, ਜਾਣੋ ਪੂਰਾ ਸ਼ੈਡਿਊਲ
ਨਵੀ ਦਿੱਲੀ, 6 ਨਵੰਬਰ 2026 (ਵਿਸ਼ਵ ਵਾਰਤਾ) : CBSE ਨੇ 10ਵੀਂ ਅਤੇ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ 2027 ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਡੇਟਸ਼ੀਟ ਦਾ ਕਾਫ਼ੀ ਦਿਨਾਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ। ਅਕਾਦਮਿਕ ਸੈਸ਼ਨ 2026-27 ਦੀ ਬੋਰਡ ਪ੍ਰੀਖਿਆ ਲਈ ਸੀ.ਬੀ.ਐੱਸ.ਈ. ਨੇ 10ਵੀਂ ਅਤੇ 12ਵੀਂ ਜਮਾਤ ਦਾ ਸ਼ੈਡਿਊਲ ਜਾਰੀ ਕੀਤਾ ਹੈ। ਦੱਸ ਦਈਏ ਕਿ 10ਵੀਂ ਅਤੇ 12ਵੀਂ ਦੇ ਪੇਪਰ 16 ਫਰਵਰੀ 2027 ਤੋਂ ਸ਼ੁਰੂ ਹੋਣਗੇ।
10ਵੀਂ ਜਮਾਤ ਦੇ ਇਮਤਿਹਾਨ 16 ਫਰਵਰੀ, 2027 ਨੂੰ ਸ਼ੁਰੂ ਹੋਣਗੇ ਅਤੇ 9 ਮਾਰਚ, 2027 ਨੂੰ ਖ਼ਤਮ ਹੋਣਗੇ। ਉੱਥੇ ਹੀ CBSE 12ਵੀਂ ਜਮਾਤ ਦੇ ਇਮਤਿਹਾਨ ਵੀ 16 ਫਰਵਰੀ ਨੂੰ ਸ਼ੁਰੂ ਹੋਣਗੇ ਪਰ 9 ਅਪ੍ਰੈਲ ਨੂੰ ਖ਼ਤਮ ਹੋਣਗੇ। ਜਿਹੜੇ ਵਿਦਿਆਰਥੀ ਅਗਲੇ ਸਾਲ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਬੈਠਣ ਜਾ ਰਹੇ ਹਨ, ਉਹ ਅਧਿਕਾਰਤ ਵੈੱਬਸਾਈਟ cbse.gov.in ਤੋਂ ਡੇਟ ਸ਼ੀਟ ਦੇਖ ਅਤੇ ਡਾਊਨਲੋਡ ਕਰ ਸਕਦੇ ਹਨ।
























