Cricket: ਭਾਰਤ ਨੇ ਨਿਊਜ਼ੀਲੈਂਡ ਖਿਲਾਫ ਜਿੱਤਿਆ ਟਾਸ, ਪੜ੍ਹੋ ਕੀ ਲਿਆ ਫੈਸਲਾ
ਚੰਡੀਗੜ੍ਹ, 30 ਅਕਤੂਬਰ 2026 (ਵਿਸ਼ਵ ਵਾਰਤਾ): ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਚੌਥਾ ਟੀ-20 ਮੁਕਾਬਲਾ ਆਕਲੈਂਡ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। 15 ਸਾਲਾ ਵੈਭਵ ਸੂਰਿਆਵੰਸ਼ੀ ਅਤੇ ਭੁਵਨੇਸ਼ਵਰ ਕੁਮਾਰ ਇਸ ਮੈਚ ਵਿੱਚ ਨਹੀਂ ਖੇਡ ਰਹੇ, ਜਦਕਿ ਈਸ਼ਾਨ ਕਿਸ਼ਨ ਅਤੇ ਮਯੰਕ ਯਾਦਵ ਨੂੰ ਪਲੇਇੰਗ ਇਲੈਵਨ ਵਿੱਚ ਸ਼ਾਮਲ ਕੀਤਾ ਗਿਆ ਹੈ।
ਈਸ਼ਾਨ ਕਿਸ਼ਨ ਸੱਟ ਕਾਰਨ ਪਿਛਲੇ ਦੋ ਮੈਚ ਨਹੀਂ ਖੇਡ ਸਕੇ ਸਨ। ਉਨ੍ਹਾਂ ਦੀ ਜਗ੍ਹਾ ਖੇਡਣ ਵਾਲੇ ਵੈਭਵ ਸੂਰਿਆਵੰਸ਼ੀ ਨੇ ਪਿਛਲੇ ਮੈਚ ਵਿੱਚ 19 ਗੇਂਦਾਂ ’ਤੇ 45 ਦੌੜਾਂ ਬਣਾਈਆਂ ਸਨ। ਉਨ੍ਹਾਂ ਨੇ ਅਭਿਸ਼ੇਕ ਸ਼ਰਮਾ ਨਾਲ ਮਿਲ ਕੇ ਪਹਿਲੀ ਵਿਕਟ ਲਈ ਸਭ ਤੋਂ ਤੇਜ਼ ਸੈਂਕੜੇ ਵਾਲੀ ਸਾਂਝੇਦਾਰੀ ਦਾ ਵਿਸ਼ਵ ਰਿਕਾਰਡ ਵੀ ਬਣਾਇਆ ਸੀ। ਭਾਰਤੀ ਟੀਮ ਨੇ ਪਹਿਲਾਂ ਹੀ ਇਸ ਲੜੀ ‘ਚ ਅਜੇਤੂ ਬੜ੍ਹਤ ਲੈ ਲਈ ਹੈ। ਟੀਮ ਪਹਿਲੇ ਤਿੰਨ ਮੈਚ ਜਿੱਤ ਕੇ 3-0 ਨਾਲ ਅੱਗੇ ਹੈ।
ਭਾਰਤ ਅਤੇ ਨਿਊਜ਼ੀਲੈਂਡ ਨੇ ਹੁਣ ਤੱਕ 34 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਭਾਰਤ ਨੇ ਇਨ੍ਹਾਂ ਵਿੱਚੋਂ 22 ਮੈਚ ਜਿੱਤੇ ਹਨ, ਜਦੋਂ ਕਿ ਨਿਊਜ਼ੀਲੈਂਡ ਨੇ 11 ਜਿੱਤੇ ਹਨ। ਇੱਕ ਮੈਚ ਟਾਈ ਰਿਹਾ ਸੀ।
ਦੋਵਾਂ ਟੀਮਾਂ ਦੀ ਪਲੇਇੰਗ ਇਲੈਵਨ:
ਭਾਰਤ: ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਈਸ਼ਾਨ ਕਿਸ਼ਨ, ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ, ਨਿਤੀਸ਼ ਕੁਮਾਰ ਰੈੱਡੀ, ਨਮਨ ਧੀਰ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਮਯੰਕ ਯਾਦਵ, ਪ੍ਰਿੰਸ ਯਾਦਵ।
ਨਿਊਜ਼ੀਲੈਂਡ: ਫਿਨ ਐਲਨ, ਟਿਮ ਸੀਫਰਟ (ਵਿਕਟਕੀਪਰ), ਡੈਰਿਲ ਮਿਸ਼ੇਲ, ਗਲੇਨ ਫਿਲਿਪਸ, ਬੇਵੋਨ ਜੈਕਬਸ, ਮਾਈਕਲ ਬ੍ਰੇਸਵੈੱਲ, ਮਿਸ਼ੇਲ ਸੈਂਟਨਰ (ਕਪਤਾਨ), ਨਾਥਨ ਸਮਿਥ, ਐਡਮ ਮਿਲਨੇ, ਜੈਕਬ ਡਫੀ, ਮੈਟ ਫਿਸ਼ਰ।























