Kerala NEET PG 2026 ਦੀ ਫਾਈਨਲ ਮੈਰਿਟ ਅਤੇ ਕੈਟਾਗਰੀ ਸੂਚੀ ਜਾਰੀ
– 29 ਅਕਤੂਬਰ ਨੂੰ ਜਾਰੀ ਹੋਈਆਂ ਦੋਵੇਂ ਸੂਚੀਆਂ
– ਉਮੀਦਵਾਰ ਅਧਿਕਾਰਤ ਵੈੱਬਸਾਈਟ ’ਤੇ ਇੰਝ ਚੈੱਕ ਕਰਨ ਆਪਣਾ ਨਾਂਅ
ਚੰਡੀਗੜ੍ਹ, 30 ਅਕਤੂਬਰ (ਵਿਸ਼ਵ ਵਾਰਤਾ): ਕੇਰਲ ਵਿੱਚ NEET PG 2026 ਤਹਿਤ ਮੈਡੀਕਲ ਦੀਆਂ ਪੋਸਟ ਗ੍ਰੈਜੂਏਟ ਸੀਟਾਂ ’ਤੇ ਦਾਖ਼ਲੇ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਅਹਿਮ ਖ਼ਬਰ ਹੈ। ਕਮਿਸ਼ਨਰ ਫਾਰ ਐਂਟਰੈਂਸ ਐਗਜ਼ਾਮੀਨੇਸ਼ਨ (CEE) ਕੇਰਲ ਵੱਲੋਂ ਫਾਈਨਲ ਮੈਰਿਟ ਲਿਸਟ ਅਤੇ ਕੈਟਾਗਰੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਇਹ ਦੋਵੇਂ ਸੂਚੀਆਂ 29 ਅਕਤੂਬਰ 2026 ਨੂੰ ਜਾਰੀ ਕੀਤੀਆਂ ਗਈਆਂ ਹਨ।
ਜਿਨ੍ਹਾਂ ਉਮੀਦਵਾਰਾਂ ਨੇ ਦਾਖ਼ਲੇ ਲਈ ਅਰਜ਼ੀਆਂ ਦਿੱਤੀਆਂ ਸਨ, ਉਹ CEE ਕੇਰਲ ਦੀ ਅਧਿਕਾਰਤ ਵੈੱਬਸਾਈਟ cee.kerala.gov.in ’ਤੇ ਜਾ ਕੇ ਆਪਣੀ ਜਾਣਕਾਰੀ ਚੈੱਕ ਕਰ ਸਕਦੇ ਹਨ। ਇਸ ਲਈ ਉਮੀਦਵਾਰਾਂ ਨੂੰ PG Medical Candidate Portal 2026 ਦੀ ਵਰਤੋਂ ਕਰਨੀ ਪਵੇਗੀ।
ਇੰਝ ਚੈੱਕ ਕਰੋ ਫਾਈਨਲ ਮੈਰਿਟ ਲਿਸਟ
ਸਭ ਤੋਂ ਪਹਿਲਾਂ CEE ਕੇਰਲ ਦੀ ਅਧਿਕਾਰਤ ਵੈੱਬਸਾਈਟ cee.kerala.gov.in ਖੋਲ੍ਹੋ।
ਵੈੱਬਸਾਈਟ ’ਤੇ PG Medical 2026 ਸੈਕਸ਼ਨ ’ਤੇ ਜਾਓ।
ਇਸ ਤੋਂ ਬਾਅਦ PG Medical Candidate Portal 2026 ਖੋਲ੍ਹੋ।
ਮੰਗੀ ਗਈ ਜਾਣਕਾਰੀ ਭਰ ਕੇ ਲਾਗਇਨ ਕਰੋ।
ਆਪਣੀ ਫਾਈਨਲ ਮੈਰਿਟ ਲਿਸਟ ਅਤੇ ਕੈਟਾਗਰੀ ਨਾਲ ਸਬੰਧਤ ਜਾਣਕਾਰੀ ਚੈੱਕ ਕਰੋ।
ਭਵਿੱਖ ਵਿੱਚ ਵਰਤੋਂ ਲਈ ਸੂਚੀ ਨੂੰ ਡਾਊਨਲੋਡ ਕਰ ਲਓ ਜਾਂ ਇਸ ਦਾ ਪ੍ਰਿੰਟਆਊਟ ਕੱਢ ਕੇ ਰੱਖ ਲਓ।
ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਦਾਖ਼ਲੇ ਦੀ ਅਗਲੀ ਪ੍ਰਕਿਰਿਆ ਅਤੇ ਕਾਊਂਸਲਿੰਗ ਨਾਲ ਸਬੰਧਤ ਅਪਡੇਟ ਲਈ CEE ਕੇਰਲ ਦੀ ਅਧਿਕਾਰਤ ਵੈੱਬਸਾਈਟ ’ਤੇ ਨਜ਼ਰ ਰੱਖਣ।






















