• Latest
  • Trending
Punjab: ਜਥੇਦਾਰ ਗੜਗੱਜ ਵੱਲੋਂ ਨਾਰਵੇ ਦੇ ਮਾਤਾ ਗੁਜਰੀ ਜੀ ਪੰਜਾਬੀ ਸਕੂਲ ਦਾ ਦੌਰਾ

Punjab: ਜਥੇਦਾਰ ਗੜਗੱਜ ਵੱਲੋਂ ਨਾਰਵੇ ਦੇ ਮਾਤਾ ਗੁਜਰੀ ਜੀ ਪੰਜਾਬੀ ਸਕੂਲ ਦਾ ਦੌਰਾ

2 hours ago
PM Modi ਅੱਜ ਯੂਪੀ ਅਤੇ ਓਡੀਸ਼ਾ ਦੇ ਦੌਰੇ ’ਤੇ, ਵਾਰਾਣਸੀ ’ਚ ਹਵਾਈ ਫੌਜ ਦਾ ਏਅਰ ਸ਼ੋਅ ਦੇਖਣਗੇ

PM Modi ਅੱਜ ਯੂਪੀ ਅਤੇ ਓਡੀਸ਼ਾ ਦੇ ਦੌਰੇ ’ਤੇ, ਵਾਰਾਣਸੀ ’ਚ ਹਵਾਈ ਫੌਜ ਦਾ ਏਅਰ ਸ਼ੋਅ ਦੇਖਣਗੇ

54 minutes ago
Punjab: ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਦੱਖਣੀ ਕੋਰੀਆ ਦੀ ਟੀਮ ਪਹੁੰਚੀ ਪੰਜਾਬ

Punjab: ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਦੱਖਣੀ ਕੋਰੀਆ ਦੀ ਟੀਮ ਪਹੁੰਚੀ ਪੰਜਾਬ

1 hour ago
National: ਉਮਰ ਅਬਦੁੱਲਾ ਨੇ ਕਸ਼ਮੀਰ ਮੈਰਾਥਨ ਨੂੰ ਦਿਖਾਈ ਹਰੀ ਝੰਡੀ, 12 ਦੇਸ਼ਾਂ ਦੇ ਦੌੜਾਕਾਂ ਨੇ ਲਿਆ ਹਿੱਸਾ

National: ਉਮਰ ਅਬਦੁੱਲਾ ਨੇ ਕਸ਼ਮੀਰ ਮੈਰਾਥਨ ਨੂੰ ਦਿਖਾਈ ਹਰੀ ਝੰਡੀ, 12 ਦੇਸ਼ਾਂ ਦੇ ਦੌੜਾਕਾਂ ਨੇ ਲਿਆ ਹਿੱਸਾ

2 hours ago
Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

3 hours ago
Punjab: ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ 25 ਤੋਂ 27 ਅਕਤੂਬਰ ਤੱਕ ਮਨਾਇਆ ਜਾਵੇਗਾ

Punjab: ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ 25 ਤੋਂ 27 ਅਕਤੂਬਰ ਤੱਕ ਮਨਾਇਆ ਜਾਵੇਗਾ

3 hours ago
Punjab: ਅਮਿਤ ਸ਼ਾਹ ਮਜੀਠੀਆ ਨਾਲ ਹੱਥ ਮਿਲਾ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨਗੇ? ਇਹ ਤਾਂ ਦੁਨੀਆ ਦਾ 8ਵਾਂ ਅਜੂਬਾ ਹੋਵੇਗਾ: ਕੇਜਰੀਵਾਲ

Punjab: ਅਮਿਤ ਸ਼ਾਹ ਮਜੀਠੀਆ ਨਾਲ ਹੱਥ ਮਿਲਾ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨਗੇ? ਇਹ ਤਾਂ ਦੁਨੀਆ ਦਾ 8ਵਾਂ ਅਜੂਬਾ ਹੋਵੇਗਾ: ਕੇਜਰੀਵਾਲ

3 hours ago
Punjab: ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਅਕਾਡਮੀ ਦਾ 73ਵਾਂ ਸਥਾਪਨਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ

Punjab: ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਅਕਾਡਮੀ ਦਾ 73ਵਾਂ ਸਥਾਪਨਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ

3 hours ago
Punjab: CM ਭਗਵੰਤ ਮਾਨ ਅੱਜ ਧੂਰੀ ’ਚ ਭਗਵਾਨ ਸ੍ਰੀ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸਮਾਗਮ ’ਚ ਹੋਣਗੇ ਸ਼ਾਮਲ

Punjab: CM ਭਗਵੰਤ ਮਾਨ ਅੱਜ ਧੂਰੀ ’ਚ ਭਗਵਾਨ ਸ੍ਰੀ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸਮਾਗਮ ’ਚ ਹੋਣਗੇ ਸ਼ਾਮਲ

3 hours ago
Hukamnama Sri Darbar Sahib Today – 25 October 2026 | Ang 678 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 25 October 2026 | Ang 678 I ਅੱਜ ਦਾ ਹੁਕਮਨਾਮਾ

5 hours ago
ਮਾਈਨਿੰਗ ਵਿਭਾਗ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਭੱਲਾਣ ’ਚ ਨਾਜਾਇਜ਼ ਮਾਈਨਿੰਗ ਵਿਰੁੱਧ ਸਖ਼ਤ ਕਾਰਵਾਈ; ਦੇਰ ਰਾਤ ਛਾਪੇ ਦੌਰਾਨ ਇੱਕ ਵਿਅਕਤੀ ਕਾਬੂ

ਮਾਈਨਿੰਗ ਵਿਭਾਗ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਭੱਲਾਣ ’ਚ ਨਾਜਾਇਜ਼ ਮਾਈਨਿੰਗ ਵਿਰੁੱਧ ਸਖ਼ਤ ਕਾਰਵਾਈ; ਦੇਰ ਰਾਤ ਛਾਪੇ ਦੌਰਾਨ ਇੱਕ ਵਿਅਕਤੀ ਕਾਬੂ

12 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

13 hours ago
ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ. ਕਰਮਚਾਰੀਆਂ ਦੀ ਹੜਤਾਲ ਮੁਲਤਵੀ

ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ. ਕਰਮਚਾਰੀਆਂ ਦੀ ਹੜਤਾਲ ਮੁਲਤਵੀ

13 hours ago
Hindi News
English News
Sunday, October 25, 2026
No Result
View All Result
24 °c
Chandigarh
24 ° Mon
24 ° Tue
24 ° Wed
24 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Punjab: ਜਥੇਦਾਰ ਗੜਗੱਜ ਵੱਲੋਂ ਨਾਰਵੇ ਦੇ ਮਾਤਾ ਗੁਜਰੀ ਜੀ ਪੰਜਾਬੀ ਸਕੂਲ ਦਾ ਦੌਰਾ

October 25, 2026
in ਅੰਤਰਰਾਸ਼ਟਰੀ, ਖਬਰਾਂ, ਪੰਜਾਬ, ਬ੍ਰੇਕਿੰਗ ਨਿਊਜ਼
Punjab: ਜਥੇਦਾਰ ਗੜਗੱਜ ਵੱਲੋਂ ਨਾਰਵੇ ਦੇ ਮਾਤਾ ਗੁਜਰੀ ਜੀ ਪੰਜਾਬੀ ਸਕੂਲ ਦਾ ਦੌਰਾ

Punjab: ਜਥੇਦਾਰ ਗੜਗੱਜ ਵੱਲੋਂ ਨਾਰਵੇ ਦੇ ਮਾਤਾ ਗੁਜਰੀ ਜੀ ਪੰਜਾਬੀ ਸਕੂਲ ਦਾ ਦੌਰਾ

– ਬੱਚਿਆਂ ਨੂੰ ਪੰਜਾਬੀ ਦੇ ਨਾਲ ਸਿੱਖ ਇਤਿਹਾਸ ਪੜ੍ਹਾਉਣ ’ਤੇ ਦਿੱਤਾ ਜ਼ੋਰ

ਚੰਡੀਗੜ੍ਹ, 25 ਅਕਤੂਬਰ (ਵਿਸ਼ਵ ਵਾਰਤਾ): ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਰਵੇ ਦੇ ਦ੍ਰਾਮਨ ਸ਼ਹਿਰ ਦੇ ਇਲਾਕੇ ਵਿੱਚ ਸਥਾਨਕ ਸਿੱਖਾਂ ਦੇ ਉਦਮ ਤਹਿਤ ਚਲਾਏ ਜਾ ਰਹੇ ਮਾਤਾ ਗੁਜਰੀ ਜੀ ਪੰਜਾਬੀ ਸਕੂਲ ਦੀ ਕਾਰਗੁਜ਼ਾਰੀ ਦੇਖਣ ਲਈ ਪੁੱਜੇ ਅਤੇ ਇਸ ਉਪਰੰਤ ਉਹ ਨੇੜੇ ਹੀ ਸਥਿਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਨਿਵਾਸ, ਲੀਅਰ, ਦ੍ਰਾਮਨ ਵਿਖੇ ਨਤਮਸਤਕ ਹੋਏ।

ਨਾਰਵੇ ਸਰਕਾਰ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਮਾਤਾ ਗੁਜਰੀ ਜੀ ਪੰਜਾਬੀ ਸਕੂਲ ਵਿਖੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਚੱਲ ਰਹੀਆਂ ਵੱਖ-ਵੱਖ ਜਮਾਤਾਂ (ਪਹਿਲੀ ਤੋਂ ਚੌਥੀ) ਵਿਖੇ ਜਾ ਕੇ ਮਾਂ ਬੋਲੀ ਪੰਜਾਬੀ ਦੀ ਸਿੱਖਿਆ ਲੈ ਰਹੇ ਸਿੱਖ ਬੱਚਿਆਂ ਨਾਲ ਵਾਰਤਾਲਾਪ ਕੀਤਾ ਅਤੇ ਉਨ੍ਹਾਂ ਪਾਸੋਂ ਪੰਜਾਬੀ ਤੇ ਸਿੱਖ ਇਤਿਹਾਸ ਸਬੰਧੀ ਸਵਾਲ ਪੁੱਛੇ ਜਿਨ੍ਹਾਂ ਦੇ ਬੱਚਿਆਂ ਨੇ ਚੰਗੇ ਜਵਾਬ ਦਿੱਤੇ। ਇਸ ਦੌਰਾਨ ਉਨ੍ਹਾਂ ਪੰਜਾਬੀ ਸਿਖਾਉਣ ਵਾਲੇ ਅਧਿਆਪਕਾਂ ਨਾਲ ਵੀ ਗੱਲਬਾਤ ਕੀਤੀ ਅਤੇ ਬੱਚਿਆਂ ਨੂੰ ਪੰਜਾਬੀ ਦੇ ਨਾਲ-ਨਾਲ ਸਿੱਖ ਇਤਿਹਾਸ ਦੀ ਮੁੱਢਲੀ ਜਾਣਕਾਰੀ ਦੇਣ ਲਈ ਵੀ ਆਖਿਆ। ਉਨ੍ਹਾਂ ਇਸ ਉਪਰਾਲੇ ਦੀ ਕਾਰਗੁਜ਼ਾਰੀ ਉੱਤੇ ਤਸੱਲੀ ਪ੍ਰਗਟ ਕਰਦਿਆਂ ਇਸ ਨੂੰ ਹਮੇਸ਼ਾ ਇਸੇ ਤਰ੍ਹਾਂ ਜਾਰੀ ਰੱਖਣ ਦੀ ਤਾਕੀਦ ਕੀਤੀ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਵੱਸਣ ਵਾਲੇ ਸਿੱਖ/ਪੰਜਾਬੀ ਆਪਣੇ ਬੱਚਿਆਂ ਨੂੰ ਵਿਰਸੇ, ਇਤਿਹਾਸ ਅਤੇ ਰਵਾਇਤਾਂ ਨਾਲ ਜੋੜੀ ਰੱਖਣ ਲਈ ਪੰਜਾਬੀ ਸਿਖਾਉਣ ਦੇ ਉਪਰਾਲੇ ਜ਼ਰੂਰ ਕਰਨ। ਉਨ੍ਹਾਂ ਕਿਹਾ ਕਿ ਬੱਚੇ ਇੱਕ ਖਾਲੀ ਭਾਂਡੇ ਵਾਂਗ ਹੁੰਦੇ ਹਨ ਜਿਨ੍ਹਾਂ ਵਿੱਚ ਜੇਕਰ ਮਾਪੇ ਦੁਨਿਆਵੀ ਗਿਆਨ ਦੇ ਨਾਲ-ਨਾਲ ਜੇਕਰ ਧਰਮ, ਗੁਰਬਾਣੀ ਅਤੇ ਮਾਂ ਬੋਲੀ ਦੀ ਸੋਝੀ ਪਾਉਣ ਤਾਂ ਉਨ੍ਹਾਂ ਦੀ ਸਖ਼ਸ਼ੀਅਤ ਦੀ ਬਹੁਤ ਹੀ ਗਿਆਨਵਾਨ ਤੇ ਨੇਕ ਉਸਾਰੀ ਹੋਵੇਗੀ। ਬੱਚਿਆਂ ਦੇ ਮਾਪਿਆਂ, ਗੁਰਦੁਆਰਾ ਪ੍ਰਬੰਧਕਾਂ ਅਤੇ ਹੋਰ ਜ਼ਿੰਮੇਵਾਰ ਸੰਸਥਾਵਾਂ ਤੇ ਸਖ਼ਸ਼ੀਅਤਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਬੱਚੇ ਆਪਣੇ ਮਾਂ ਧਰਤੀ ਨਾਲ ਤਾਂ ਹੀ ਜੁੜੇ ਰਹਿ ਸਕਦੇ ਹਨ ਜੇਕਰ ਉਨ੍ਹਾਂ ਨੂੰ ਮਾਂ ਬੋਲੀ ਨਾਲ ਜੋੜਿਆ ਜਾਵੇ।

ਇਸ ਲਈ ਜਿਵੇਂ ਕੀਰਤਨ, ਕਥਾ ਅਤੇ ਹੋਰ ਸਮਾਗਮਾਂ ਦੇ ਉਪਰਾਲੇ ਕਰਦੇ ਹਾਂ ਉਸੇ ਤਰ੍ਹਾਂ ਗੁਰਮੁਖੀ ਪੰਜਾਬੀ ਨਾਲ ਜੋੜਣ ਲਈ ਵਿਸ਼ੇਸ਼ ਉਪਰਾਲੇ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਊੜਾ ਦੀ ਸਮਝ ਅਤੇ ਜੂੜੇ ਦੀ ਸੰਭਾਲ ਸਿੱਖੀ ਦੀ ਮੁੱਢਲੀ ਤਾਲੀਮ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਬੱਚੇ ਗੁਰਮੁਖੀ ਪੰਜਾਬੀ ਸਿੱਖਣਗੇ ਤਾਂ ਉਹ ਸੁਖਾਲੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਪੜ੍ਹ ਤੇ ਸਮਝ ਸਕਦੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਨਾਲ ਗੱਲਬਾਤ ਕਰਕੇ ਬਹੁਤ ਹੀ ਤਸੱਲੀ ਮਿਲੀ ਅਤੇ ਪੰਜਾਬੀ ਦੇ ਪੁੱਤਰ ਤੇ ਧੀਆਂ ਆਪਣੀ ਮਾਂ ਬੋਲੀ ਨੂੰ ਮਾਣ ਤੇ ਸਤਿਕਾਰ ਨਾਲ ਉਭਾਰਨ ਲਈ ਵਚਨਬੱਧ ਹਨ।

ਇਸ ਉਪਰੰਤ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਲੀਅਰ, ਦ੍ਰਾਮਨ ਵਿਖੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਨਿਵਾਸ ਵਿਖੇ ਨਤਮਸਤਕ ਹੋਣ ਪੁੱਜੇ, ਜਿੱਥੇ ਉਨ੍ਹਾਂ ਸਥਾਨਕ ਸਿੱਖ ਸੰਗਤ ਨਾਲ ਗੁਰਮਤਿ ਅਤੇ ਸਿੱਖ ਇਤਿਹਾਸ ਦੀਆਂ ਵਿਚਾਰਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਸਿੱਖ ਦੁਨੀਆ ਵਿੱਚ ਜਿੱਥੇ ਵੀ ਵੱਸੇ ਉਨ੍ਹਾਂ ਨੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲਿਆ ਅਤੇ ਗੁਰੂ ਘਰ ਸਥਾਪਤ ਕੀਤੇ। ਉਨ੍ਹਾਂ ਕਿਹਾ ਗੁਰਦੁਆਰਾ ਸਾਹਿਬ ਜੀਵਨ ਜਾਚ ਦੇ ਸੋਮੇ ਹਨ ਜਿੱਥੇ ਅਸੀਂ ਗੁਰਬਾਣੀ ਤੇ ਸਿੱਖ ਇਤਿਹਾਸ ਨਾਲ ਜੁੜਦੇ ਹਾਂ ਅਤੇ ਉੱਥੇ ਹੀ ਸਿੱਖ ਰਵਾਇਤਾਂ ਦੀ ਸੋਝੀ ਵੀ ਸਾਨੂੰ ਗੁਰੂ ਘਰਾਂ ਵਿੱਚੋਂ ਹੀ ਪ੍ਰਾਪਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਦੇ ਗੁਰੂ ਘਰਾਂ ਵਿੱਚ ਹਫ਼ਤਾਵਰੀ ਸੰਗਤ ਦੇ ਇਕੱਠਾਂ ਦੀ ਜੋ ਰਵਾਇਤ ਚੱਲਦੀ ਹੈ ਇਹ ਹਮੇਸ਼ਾ ਕਾਇਮ ਰੱਖੀ ਜਾਵੇ ਅਤੇ ਇਸ ਨਾਲ ਅਸੀਂ ਗੁਰੂ ਦੀ ਸੰਗਤ ਕਰਨ ਤੋਂ ਇਲਾਵਾ ਇੱਕ ਦੂਜੇ ਨਾਲ ਜਾਣ ਪਛਾਣ ਕਰਦੇ ਹਾਂ ਅਤੇ ਇੱਕ ਦੂਜੇ ਦੇ ਦੁਖ ਸੁਖ ਤੋਂ ਵੀ ਜਾਣੂ ਹੁੰਦੇ ਹਾਂ। ਉਨ੍ਹਾਂ ਦ੍ਰਾਮਨ ਦੀ ਸਿੱਖ ਸੰਗਤ ਨੂੰ ਆਪਣੇ ਬੱਚਿਆਂ ਨਾਲ ਸਮੇਂ-ਸਮੇਂ ਪੰਜਾਬ ਆਉਣ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਤੇ ਇਸ਼ਨਾਨ ਕਰਨ ਲਈ ਜਾਣ ਦੀ ਪ੍ਰੇਰਣਾ ਕੀਤੀ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiLatest News In PunjabiPUNJABpunjab newsPunjab news in Punjabitop headlines in Punjabi
Share198Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

PM Modi ਅੱਜ ਯੂਪੀ ਅਤੇ ਓਡੀਸ਼ਾ ਦੇ ਦੌਰੇ ’ਤੇ, ਵਾਰਾਣਸੀ ’ਚ ਹਵਾਈ ਫੌਜ ਦਾ ਏਅਰ ਸ਼ੋਅ ਦੇਖਣਗੇ

PM Modi ਅੱਜ ਯੂਪੀ ਅਤੇ ਓਡੀਸ਼ਾ ਦੇ ਦੌਰੇ ’ਤੇ, ਵਾਰਾਣਸੀ ’ਚ ਹਵਾਈ ਫੌਜ ਦਾ ਏਅਰ ਸ਼ੋਅ ਦੇਖਣਗੇ

by Ranjit Singh
October 25, 2026
0

PM Modi ਅੱਜ ਯੂਪੀ ਅਤੇ ਓਡੀਸ਼ਾ ਦੇ ਦੌਰੇ ’ਤੇ, ਵਾਰਾਣਸੀ ’ਚ ਹਵਾਈ ਫੌਜ ਦਾ ਏਅਰ ਸ਼ੋਅ ਦੇਖਣਗੇ ਲਖਨਊ, 25 ਅਕਤੂਬਰ...

Punjab: ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਦੱਖਣੀ ਕੋਰੀਆ ਦੀ ਟੀਮ ਪਹੁੰਚੀ ਪੰਜਾਬ

Punjab: ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਦੱਖਣੀ ਕੋਰੀਆ ਦੀ ਟੀਮ ਪਹੁੰਚੀ ਪੰਜਾਬ

by Ranjit Singh
October 25, 2026
0

Punjab: ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਦੱਖਣੀ ਕੋਰੀਆ ਦੀ ਟੀਮ ਪਹੁੰਚੀ ਪੰਜਾਬ - ਮੋਹਾਲੀ ਹਵਾਈ ਅੱਡੇ ’ਤੇ ਢੋਲ ਦੀ ਤਾਲ...

National: ਉਮਰ ਅਬਦੁੱਲਾ ਨੇ ਕਸ਼ਮੀਰ ਮੈਰਾਥਨ ਨੂੰ ਦਿਖਾਈ ਹਰੀ ਝੰਡੀ, 12 ਦੇਸ਼ਾਂ ਦੇ ਦੌੜਾਕਾਂ ਨੇ ਲਿਆ ਹਿੱਸਾ

National: ਉਮਰ ਅਬਦੁੱਲਾ ਨੇ ਕਸ਼ਮੀਰ ਮੈਰਾਥਨ ਨੂੰ ਦਿਖਾਈ ਹਰੀ ਝੰਡੀ, 12 ਦੇਸ਼ਾਂ ਦੇ ਦੌੜਾਕਾਂ ਨੇ ਲਿਆ ਹਿੱਸਾ

by Ranjit Singh
October 25, 2026
0

National: ਉਮਰ ਅਬਦੁੱਲਾ ਨੇ ਕਸ਼ਮੀਰ ਮੈਰਾਥਨ ਨੂੰ ਦਿਖਾਈ ਹਰੀ ਝੰਡੀ, 12 ਦੇਸ਼ਾਂ ਦੇ ਦੌੜਾਕਾਂ ਨੇ ਲਿਆ ਹਿੱਸਾ - 1,807 ਦੌੜਾਕਾਂ...

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

by Ranjit Singh
October 25, 2026
0

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ ਚੰਡੀਗੜ੍ਹ, 25 ਅਕਤੂਬਰ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

PM Modi ਅੱਜ ਯੂਪੀ ਅਤੇ ਓਡੀਸ਼ਾ ਦੇ ਦੌਰੇ ’ਤੇ, ਵਾਰਾਣਸੀ ’ਚ ਹਵਾਈ ਫੌਜ ਦਾ ਏਅਰ ਸ਼ੋਅ ਦੇਖਣਗੇ

PM Modi ਅੱਜ ਯੂਪੀ ਅਤੇ ਓਡੀਸ਼ਾ ਦੇ ਦੌਰੇ ’ਤੇ, ਵਾਰਾਣਸੀ ’ਚ ਹਵਾਈ ਫੌਜ ਦਾ ਏਅਰ ਸ਼ੋਅ ਦੇਖਣਗੇ

by Ranjit Singh
October 25, 2026
0

PM Modi ਅੱਜ ਯੂਪੀ ਅਤੇ ਓਡੀਸ਼ਾ ਦੇ ਦੌਰੇ ’ਤੇ, ਵਾਰਾਣਸੀ ’ਚ ਹਵਾਈ ਫੌਜ ਦਾ ਏਅਰ ਸ਼ੋਅ ਦੇਖਣਗੇ ਲਖਨਊ, 25 ਅਕਤੂਬਰ...

Most Popular

ਲੁਧਿਆਣਾ ਪੁਲਿਸ ਵੱਲੋਂ 9 ਨਸ਼ਾ ਹੌਟਸਪੌਟਾਂ ’ਤੇ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ, 28 ਮੁਲਜ਼ਮ ਗ੍ਰਿਫ਼ਤਾਰ

ਲੁਧਿਆਣਾ ਪੁਲਿਸ ਵੱਲੋਂ 9 ਨਸ਼ਾ ਹੌਟਸਪੌਟਾਂ ’ਤੇ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ, 28 ਮੁਲਜ਼ਮ ਗ੍ਰਿਫ਼ਤਾਰ

by Jaspreet Kaur
14 hours ago
0

ਲੁਧਿਆਣਾ ਪੁਲਿਸ ਵੱਲੋਂ 9 ਨਸ਼ਾ ਹੌਟਸਪੌਟਾਂ ’ਤੇ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ, 28 ਮੁਲਜ਼ਮ ਗ੍ਰਿਫ਼ਤਾਰ - 25 - ਗਜ਼ਟਿਡ ਅਧਿਕਾਰੀਆਂ ਸਮੇਤ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 