• Latest
  • Trending
Punjab: CM ਮਾਨ ਦੇ ਯਤਨਾਂ ਸਦਕਾ ਪੰਜਾਬ ਨੂੰ ਪਹਿਲੀ ਵਾਰ ਮਿਲੀ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਟ੍ਰਾਫੀ ਦੀ ਮੇਜ਼ਬਾਨੀ: ਸਰਬਜੀਤ ਸਿੰਘ

Punjab: CM ਮਾਨ ਦੇ ਯਤਨਾਂ ਸਦਕਾ ਪੰਜਾਬ ਨੂੰ ਪਹਿਲੀ ਵਾਰ ਮਿਲੀ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਟ੍ਰਾਫੀ ਦੀ ਮੇਜ਼ਬਾਨੀ: ਸਰਬਜੀਤ ਸਿੰਘ

2 hours ago
ਅਫਗਾਨਿਸਤਾਨ ਵਿੱਚ ਲਗਭਗ 16 ਮਿਲੀਅਨ ਲੋਕ ਗੰਭੀਰ ਭੋਜਨ ਅਸੁਰੱਖਿਆ ਦਾ ਸਾਹਮਣਾ ਕਰ ਰਹੇ ਹਨ : UN

ਅਫਗਾਨਿਸਤਾਨ ਵਿੱਚ ਲਗਭਗ 16 ਮਿਲੀਅਨ ਲੋਕ ਗੰਭੀਰ ਭੋਜਨ ਅਸੁਰੱਖਿਆ ਦਾ ਸਾਹਮਣਾ ਕਰ ਰਹੇ ਹਨ : UN

16 minutes ago
Pakistan : ਪੰਜਾਬ ਸੂਬੇ ਵਿੱਚ ਬੱਸ ਪਲਟਣ ਕਾਰਨ 10 ਲੋਕਾਂ ਦੀ ਮੌਤ, 44 ਜ਼ਖ਼ਮੀ

Pakistan : ਪੰਜਾਬ ਸੂਬੇ ਵਿੱਚ ਬੱਸ ਪਲਟਣ ਕਾਰਨ 10 ਲੋਕਾਂ ਦੀ ਮੌਤ, 44 ਜ਼ਖ਼ਮੀ

19 minutes ago
ਮਨੋਰੰਜਕ ਫਿਲਮ ‘Aadarsha Kutumbam House No: 47’ ਹੁਣ 30 ਅਕਤੂਬਰ ਨੂੰ ਹੋਵੇਗੀ ਰਿਲੀਜ਼

ਮਨੋਰੰਜਕ ਫਿਲਮ ‘Aadarsha Kutumbam House No: 47’ ਹੁਣ 30 ਅਕਤੂਬਰ ਨੂੰ ਹੋਵੇਗੀ ਰਿਲੀਜ਼

28 minutes ago
ਪਰਾਲੀ ਪ੍ਰਬੰਧਨ ਲਈ 21 ਹਜ਼ਾਰ ਤੋਂ ਵੱਧ ਸੀ.ਆਰ.ਐਮ. ਮਸ਼ੀਨਾਂ ਖਰੀਦੀਆਂ; 14,274 ਯੂਨਿਟਾਂ ਨਾਲ ਸੁਪਰ ਸੀਡਰ ਬਣੀ ਕਿਸਾਨਾਂ ਦੀ ਸਭ ਤੋਂ ਪਸੰਦੀਦਾ ਮਸ਼ੀਨ

ਪਰਾਲੀ ਪ੍ਰਬੰਧਨ ਲਈ 21 ਹਜ਼ਾਰ ਤੋਂ ਵੱਧ ਸੀ.ਆਰ.ਐਮ. ਮਸ਼ੀਨਾਂ ਖਰੀਦੀਆਂ; 14,274 ਯੂਨਿਟਾਂ ਨਾਲ ਸੁਪਰ ਸੀਡਰ ਬਣੀ ਕਿਸਾਨਾਂ ਦੀ ਸਭ ਤੋਂ ਪਸੰਦੀਦਾ ਮਸ਼ੀਨ

29 minutes ago
ਫਿਲਮ ‘Yellamma’ ਅਗਲੇ ਸਾਲ ਮਾਰਚ ਵਿੱਚ ਹੋਵੇਗੀ ਰਿਲੀਜ਼

ਫਿਲਮ ‘Yellamma’ ਅਗਲੇ ਸਾਲ ਮਾਰਚ ਵਿੱਚ ਹੋਵੇਗੀ ਰਿਲੀਜ਼

30 minutes ago
ਮਨੀਪੁਰ ਪੁਲਿਸ ਅਤੇ ਕੇਂਦਰੀ ਬਲਾਂ ਨੇ ਹਿੰਸਾ ਤੋਂ ਬਾਅਦ ਕਾਰਵਾਈਆਂ ਤੇਜ਼ ਕੀਤੀਆਂ ; 3 ਸ਼ੱਕੀ ਗ੍ਰਿਫ਼ਤਾਰ, ਹਥਿਆਰ ਬਰਾਮਦ

ਮਨੀਪੁਰ ਪੁਲਿਸ ਅਤੇ ਕੇਂਦਰੀ ਬਲਾਂ ਨੇ ਹਿੰਸਾ ਤੋਂ ਬਾਅਦ ਕਾਰਵਾਈਆਂ ਤੇਜ਼ ਕੀਤੀਆਂ ; 3 ਸ਼ੱਕੀ ਗ੍ਰਿਫ਼ਤਾਰ, ਹਥਿਆਰ ਬਰਾਮਦ

34 minutes ago
ਪੁਲਿਸ ਯਾਦਗਾਰੀ ਦਿਵਸ ਪੀ.ਏ.ਪੀ. ਹੈੱਡਕੁਆਰਟਰ ਵਿਖੇ ਮਨਾਇਆ ਗਿਆ; ਡੀਜੀਪੀ ਗੌਰਵ ਯਾਦਵ ਵੱਲੋਂ ਪੁਲਿਸ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ

ਪੁਲਿਸ ਯਾਦਗਾਰੀ ਦਿਵਸ ਪੀ.ਏ.ਪੀ. ਹੈੱਡਕੁਆਰਟਰ ਵਿਖੇ ਮਨਾਇਆ ਗਿਆ; ਡੀਜੀਪੀ ਗੌਰਵ ਯਾਦਵ ਵੱਲੋਂ ਪੁਲਿਸ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ

36 minutes ago
ਜੰਮੂ-ਕਸ਼ਮੀਰ ; ਬੱਸ ਖੱਡ ਵਿੱਚ ਡਿੱਗੀ ; 9 ਲੋਕ ਜ਼ਖ਼ਮੀ

ਜੰਮੂ-ਕਸ਼ਮੀਰ ; ਬੱਸ ਖੱਡ ਵਿੱਚ ਡਿੱਗੀ ; 9 ਲੋਕ ਜ਼ਖ਼ਮੀ

43 minutes ago
ਪੰਜਾਬ ਵਿੱਚ ਪਰਾਲੀ ਸਾੜਨ ਦੀਆਂ 404 ਘਟਨਾਵਾਂ ਦਰਜ ; 39 ਮਾਮਲਿਆਂ ਵਿੱਚ FIR ਦਰਜ

ਪੰਜਾਬ ਵਿੱਚ ਪਰਾਲੀ ਸਾੜਨ ਦੀਆਂ 404 ਘਟਨਾਵਾਂ ਦਰਜ ; 39 ਮਾਮਲਿਆਂ ਵਿੱਚ FIR ਦਰਜ

44 minutes ago
Police Commemoration Day ਸਾਡੇ ਪੁਲਿਸ ਕਰਮਚਾਰੀਆਂ ਪ੍ਰਤੀ ਸਾਡੀ ਡੂੰਘੀ ਸ਼ੁਕਰਗੁਜ਼ਾਰੀ ਪ੍ਰਗਟ ਕਰਨ ਦਾ ਇੱਕ ਮੌਕਾ : ਪ੍ਰਧਾਨ ਮੰਤਰੀ ਮੋਦੀ

Police Commemoration Day ਸਾਡੇ ਪੁਲਿਸ ਕਰਮਚਾਰੀਆਂ ਪ੍ਰਤੀ ਸਾਡੀ ਡੂੰਘੀ ਸ਼ੁਕਰਗੁਜ਼ਾਰੀ ਪ੍ਰਗਟ ਕਰਨ ਦਾ ਇੱਕ ਮੌਕਾ : ਪ੍ਰਧਾਨ ਮੰਤਰੀ ਮੋਦੀ

44 minutes ago
ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਖਿਲਾਫ ਪੰਜਾਬ ਮਹਿਲਾ ਕਮਿਸ਼ਨ ਨੇ ਲਿਆ Suo- Moto ਨੋਟਿਸ

ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਖਿਲਾਫ ਪੰਜਾਬ ਮਹਿਲਾ ਕਮਿਸ਼ਨ ਨੇ ਲਿਆ Suo- Moto ਨੋਟਿਸ

45 minutes ago
ਅਮਰੀਕਾ ਨੇ ਹੈਪੇਟਾਈਟਸ ਬੀ ਦੇ ਨਵੇਂ ਇਲਾਜ ਨੂੰ ਦਿੱਤੀ ਮਨਜ਼ੂਰੀ

ਅਮਰੀਕਾ ਨੇ ਹੈਪੇਟਾਈਟਸ ਬੀ ਦੇ ਨਵੇਂ ਇਲਾਜ ਨੂੰ ਦਿੱਤੀ ਮਨਜ਼ੂਰੀ

54 minutes ago
Hindi News
English News
Wednesday, October 21, 2026
No Result
View All Result
31 °c
Chandigarh
25 ° Thu
25 ° Fri
25 ° Sat
25 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Punjab: CM ਮਾਨ ਦੇ ਯਤਨਾਂ ਸਦਕਾ ਪੰਜਾਬ ਨੂੰ ਪਹਿਲੀ ਵਾਰ ਮਿਲੀ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਟ੍ਰਾਫੀ ਦੀ ਮੇਜ਼ਬਾਨੀ: ਸਰਬਜੀਤ ਸਿੰਘ

October 21, 2026
in ਖਬਰਾਂ, ਖੇਡਾਂ, ਪੰਜਾਬ, ਬ੍ਰੇਕਿੰਗ ਨਿਊਜ਼
Punjab: CM ਮਾਨ ਦੇ ਯਤਨਾਂ ਸਦਕਾ ਪੰਜਾਬ ਨੂੰ ਪਹਿਲੀ ਵਾਰ ਮਿਲੀ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਟ੍ਰਾਫੀ ਦੀ ਮੇਜ਼ਬਾਨੀ: ਸਰਬਜੀਤ ਸਿੰਘ

Punjab: CM ਮਾਨ ਦੇ ਯਤਨਾਂ ਸਦਕਾ ਪੰਜਾਬ ਨੂੰ ਪਹਿਲੀ ਵਾਰ ਮਿਲੀ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਟ੍ਰਾਫੀ ਦੀ ਮੇਜ਼ਬਾਨੀ: ਸਰਬਜੀਤ ਸਿੰਘ

– 4 ਅਤੇ 5 ਨਵੰਬਰ ਨੂੰ ਮੋਹਾਲੀ ਵਿੱਚ ਹੋਣਗੇ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ
– ਮੇਅਰ ਨੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਸਟੇਡੀਅਮ ਪਹੁੰਚ ਕੇ ਖਿਡਾਰੀਆਂ ਦਾ ਹੌਸਲਾ ਵਧਾਉਣ ਦੀ ਕੀਤੀ ਅਪੀਲ, ਟੂਰਨਾਮੈਂਟ ਦੌਰਾਨ ਐਂਟਰੀ ਰਹੇਗੀ ਬਿਲਕੁਲ ਮੁਫ਼ਤ
– ਪੰਜਾਬ ‘ਚ ‘ਖੇਡ ਕ੍ਰਾਂਤੀ’ ਦੇ ਨਤੀਜੇ ਆਉਣ ਲੱਗੇ ਸਾਹਮਣੇ, ਮਾਨ ਸਰਕਾਰ ਵੱਲੋਂ 40 ਹਜ਼ਾਰ ਖਿਡਾਰੀਆਂ ਨੂੰ 135 ਕਰੋੜ ਰੁਪਏ ਦੇ ਨਕਦ ਇਨਾਮ ਵੰਡੇ
– ਕੌਮਾਂਤਰੀ ਹਾਕੀ ਮੁਕਾਬਲਿਆਂ ਲਈ ਮੋਹਾਲੀ ਵਿੱਚ ਕਰੋੜਾਂ ਦੀ ਲਾਗਤ ਨਾਲ ਤਿਆਰ ਹੋ ਰਹੇ ਹਨ 32 ਸਟੇਡੀਅਮ

ਚੰਡੀਗੜ੍ਹ, 21 ਅਕਤੂਬਰ 2026 (ਵਿਸ਼ਵ ਵਾਰਤਾ): ਮੋਹਾਲੀ ਦੇ ਮੇਅਰ ਸਰਬਜੀਤ ਸਿੰਘ ਨੇ ਅੱਜ ਇੱਕ ਮੀਡੀਆ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਪਹਿਲੀ ਵਾਰ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਟ੍ਰਾਫੀ ਦੀ ਮੇਜ਼ਬਾਨੀ ਹੋਣਾ ਪੂਰੇ ਸੂਬੇ ਲਈ ਬਹੁਤ ਹੀ ਮਾਣ ਅਤੇ ਖੁਸ਼ੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿੱਜੀ ਯਤਨਾਂ ਸਦਕਾ ਹੀ ਪੰਜਾਬ ਨੂੰ ਇਸ ਨਾਮਵਰ ਕੌਮਾਂਤਰੀ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਦਾ ਇਤਿਹਾਸਕ ਮੌਕਾ ਮਿਲਿਆ ਹੈ। ਇਸ ਨਾਲ ਰਾਜ ਵਿੱਚ ਹਾਕੀ ਸਮੇਤ ਹੋਰ ਖੇਡਾਂ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਆਕਰਸ਼ਿਤ ਹੋਣ ਦੀ ਪ੍ਰੇਰਣਾ ਮਿਲੇਗੀ।

ਬੁਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਮੇਅਰ ਸਰਬਜੀਤ ਸਿੰਘ ਨੇ ਦੱਸਿਆ ਕਿ ਟੂਰਨਾਮੈਂਟ ਦੇ ਲੀਗ ਮੈਚ 27 ਅਕਤੂਬਰ ਤੋਂ 2 ਨਵੰਬਰ ਤੱਕ ਜਲੰਧਰ ਵਿਖੇ ਖੇਡੇ ਜਾਣਗੇ। ਇਸ ਤੋਂ ਬਾਅਦ 4 ਅਤੇ 5 ਨਵੰਬਰ ਨੂੰ ਮੋਹਾਲੀ ਵਿੱਚ ਸੈਮੀਫਾਈਨਲ, ਫਾਈਨਲ ਅਤੇ ਤੀਜੇ ਸਥਾਨ ਲਈ ਮੁਕਾਬਲੇ ਕਰਵਾਏ ਜਾਣਗੇ। ਇਸ ਪ੍ਰਤੀਸ਼ਠਿਤ ਟੂਰਨਾਮੈਂਟ ਵਿੱਚ ਏਸ਼ੀਆ ਦੀਆਂ ਛੇ ਪ੍ਰਮੁੱਖ ਟੀਮਾਂ—ਭਾਰਤ, ਬੰਗਲਾਦੇਸ਼, ਜਪਾਨ, ਚੀਨ, ਮਲੇਸ਼ੀਆ ਅਤੇ ਦੱਖਣੀ ਕੋਰੀਆ ਹਿੱਸਾ ਲੈ ਰਹੀਆਂ ਹਨ। ਇਨ੍ਹਾਂ ਮੁਕਾਬਲਿਆਂ ਨਾਲ ਪੰਜਾਬ ਦਾ ਨਾਂ ਕੌਮਾਂਤਰੀ ਖੇਡ ਨਕਸ਼ੇ ‘ਤੇ ਹੋਰ ਮਜ਼ਬੂਤੀ ਨਾਲ ਉੱਭਰੇਗਾ।

ਉਨ੍ਹਾਂ ਦੱਸਿਆ ਕਿ ਖੇਡ ਸਟੇਡੀਅਮਾਂ ਨੂੰ ਕੌਮਾਂਤਰੀ ਮਿਆਰਾਂ ਅਨੁਸਾਰ ਤਿਆਰ ਕਰਨ ਲਈ ਸਰਕਾਰ ਵੱਲੋਂ ਲਗਭਗ 25 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਇਸ ਵਿੱਚੋਂ ਜਲੰਧਰ ਦੇ ਸਟੇਡੀਅਮਾਂ ਦੇ ਨਵੀਨੀਕਰਨ (ਅੱਪਗ੍ਰੇਡੇਸ਼ਨ) ਲਈ 16 ਕਰੋੜ ਰੁਪਏ ਅਤੇ ਮੋਹਾਲੀ ਦੇ ਸਟੇਡੀਅਮਾਂ ਲਈ ਲਗਭਗ 8.90 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਹ ਨਿਵੇਸ਼ ਰਾਜ ਦੇ ਖੇਡ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗਾ।

ਮੇਅਰ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ‘ਖੇਡ ਕ੍ਰਾਂਤੀ’ ਦੇ ਹੁਣ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਸੂਬਾ ਸਰਕਾਰ ਵੱਲੋਂ ਹੁਣ ਤੱਕ ਲਗਭਗ 40 ਹਜ਼ਾਰ ਖਿਡਾਰੀਆਂ ਨੂੰ 135 ਕਰੋੜ ਰੁਪਏ ਦੇ ਕਰੀਬ ਨਕਦ ਇਨਾਮੀ ਰਾਸ਼ੀ ਵੰਡੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਪੰਜਾਬ ਭਰ ਵਿੱਚ ਨਵੇਂ ਸਟੇਡੀਅਮ ਬਣਾਏ ਜਾ ਰਹੇ ਹਨ। ਇਕੱਲੇ ਮੋਹਾਲੀ ਵਿੱਚ ਹੀ ਲਗਭਗ 32 ਸਟੇਡੀਅਮਾਂ ਦਾ ਨਿਰਮਾਣ ਚੱਲ ਰਿਹਾ ਹੈ, ਜਿਸ ਨਾਲ ਸਥਾਨਕ ਖਿਡਾਰੀਆਂ ਨੂੰ ਬਿਹਤਰ ਸਿਖਲਾਈ ਅਤੇ ਆਪਣੀ ਪ੍ਰਤਿਭਾ ਨਿਖਾਰਨ ਦੇ ਭਰਪੂਰ ਮੌਕੇ ਮਿਲਣਗੇ।

ਸਰਬਜੀਤ ਸਿੰਘ ਨੇ ਕਿਹਾ ਕਿ ਖੇਡਾਂ ਨੂੰ ਉਤਸ਼ਾਹਿਤ ਕਰਨਾ ਸਿਰਫ਼ ਸਰਕਾਰ ਦਾ ਹੀ ਨਹੀਂ, ਬਲਕਿ ਸਮੁੱਚੇ ਸਮਾਜ ਦਾ ਸਾਂਝਾ ਫਰਜ਼ ਹੈ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਸਟੇਡੀਅਮ ਪਹੁੰਚ ਕੇ ਖਿਡਾਰੀਆਂ ਦਾ ਹੌਸਲਾ ਵਧਾਉਣ। ਉਨ੍ਹਾਂ ਦੱਸਿਆ ਕਿ ਦਰਸ਼ਕਾਂ ਲਈ ਟੂਰਨਾਮੈਂਟ ਦੌਰਾਨ ਸਟੇਡੀਅਮਾਂ ਵਿੱਚ ਐਂਟੁ ਬਿਲਕੁਲ ਮੁਫ਼ਤ ਹੋਵੇਗੀ।

ਉਨ੍ਹਾਂ ਮਾਪਿਆਂ ਨੂੰ ਵੀ ਪ੍ਰੇਰਿਤ ਕੀਤਾ ਕਿ ਉਹ ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨਾਲ ਵੀ ਜੋੜਨ। ਉਨ੍ਹਾਂ ਦੁਹਰਾਇਆ ਕਿ ਮਾਨ ਸਰਕਾਰ ਪੰਜਾਬ ਵਿੱਚ ਖੇਡ ਸੱਭਿਆਚਾਰ ਨਾਲ ਜੋੜਨ ਅਤੇ ਨੌਜਵਾਨੀ ਨੂੰ ਸਕਾਰਾਤਮਕ ਦਿਸ਼ਾ ਵੱਲ ਮੋੜਨ ਲਈ ਵਚਨਬੱਧ ਹੈ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiLatest News In PunjabiPUNJABpunjab newsPunjab news in Punjabitop headlines in Punjabi
Share198Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਅਫਗਾਨਿਸਤਾਨ ਵਿੱਚ ਲਗਭਗ 16 ਮਿਲੀਅਨ ਲੋਕ ਗੰਭੀਰ ਭੋਜਨ ਅਸੁਰੱਖਿਆ ਦਾ ਸਾਹਮਣਾ ਕਰ ਰਹੇ ਹਨ : UN

ਅਫਗਾਨਿਸਤਾਨ ਵਿੱਚ ਲਗਭਗ 16 ਮਿਲੀਅਨ ਲੋਕ ਗੰਭੀਰ ਭੋਜਨ ਅਸੁਰੱਖਿਆ ਦਾ ਸਾਹਮਣਾ ਕਰ ਰਹੇ ਹਨ : UN

by Navjot
October 21, 2026
0

ਅਫਗਾਨਿਸਤਾਨ ਵਿੱਚ ਲਗਭਗ 16 ਮਿਲੀਅਨ ਲੋਕ ਗੰਭੀਰ ਭੋਜਨ ਅਸੁਰੱਖਿਆ ਦਾ ਸਾਹਮਣਾ ਕਰ ਰਹੇ ਹਨ : UN ਕਾਬੁਲ, 21 ਅਕਤੂਬਰ (ਵਿਸ਼ਵ...

Pakistan : ਪੰਜਾਬ ਸੂਬੇ ਵਿੱਚ ਬੱਸ ਪਲਟਣ ਕਾਰਨ 10 ਲੋਕਾਂ ਦੀ ਮੌਤ, 44 ਜ਼ਖ਼ਮੀ

Pakistan : ਪੰਜਾਬ ਸੂਬੇ ਵਿੱਚ ਬੱਸ ਪਲਟਣ ਕਾਰਨ 10 ਲੋਕਾਂ ਦੀ ਮੌਤ, 44 ਜ਼ਖ਼ਮੀ

by Navjot
October 21, 2026
0

Pakistan : ਪੰਜਾਬ ਸੂਬੇ ਵਿੱਚ ਬੱਸ ਪਲਟਣ ਕਾਰਨ 10 ਲੋਕਾਂ ਦੀ ਮੌਤ, 44 ਜ਼ਖ਼ਮੀ ਇਸਲਾਮਾਬਾਦ, 21 ਅਕਤੂਬਰ (ਵਿਸ਼ਵ ਵਾਰਤਾ) -...

ਮਨੋਰੰਜਕ ਫਿਲਮ ‘Aadarsha Kutumbam House No: 47’ ਹੁਣ 30 ਅਕਤੂਬਰ ਨੂੰ ਹੋਵੇਗੀ ਰਿਲੀਜ਼

ਮਨੋਰੰਜਕ ਫਿਲਮ ‘Aadarsha Kutumbam House No: 47’ ਹੁਣ 30 ਅਕਤੂਬਰ ਨੂੰ ਹੋਵੇਗੀ ਰਿਲੀਜ਼

by Navjot
October 21, 2026
0

  ਹੈਦਰਾਬਾਦ, 21 ਅਕਤੂਬਰ (ਵਿਸ਼ੲ ਵਾਰਤਾ) - ਨਿਰਦੇਸ਼ਕ Trivikram ਦੀ ਬੇਸਬਰੀ ਨਾਲ ਉਡੀਕੀ ਜਾ ਰਹੀ ਮਨੋਰੰਜਕ ਫਿਲਮ 'ਆਦਰਸ਼ ਕੁਟੁੰਬਮ ਹਾਊਸ...

ਪਰਾਲੀ ਪ੍ਰਬੰਧਨ ਲਈ 21 ਹਜ਼ਾਰ ਤੋਂ ਵੱਧ ਸੀ.ਆਰ.ਐਮ. ਮਸ਼ੀਨਾਂ ਖਰੀਦੀਆਂ; 14,274 ਯੂਨਿਟਾਂ ਨਾਲ ਸੁਪਰ ਸੀਡਰ ਬਣੀ ਕਿਸਾਨਾਂ ਦੀ ਸਭ ਤੋਂ ਪਸੰਦੀਦਾ ਮਸ਼ੀਨ

ਪਰਾਲੀ ਪ੍ਰਬੰਧਨ ਲਈ 21 ਹਜ਼ਾਰ ਤੋਂ ਵੱਧ ਸੀ.ਆਰ.ਐਮ. ਮਸ਼ੀਨਾਂ ਖਰੀਦੀਆਂ; 14,274 ਯੂਨਿਟਾਂ ਨਾਲ ਸੁਪਰ ਸੀਡਰ ਬਣੀ ਕਿਸਾਨਾਂ ਦੀ ਸਭ ਤੋਂ ਪਸੰਦੀਦਾ ਮਸ਼ੀਨ

by Ankit
October 21, 2026
0

ਪਰਾਲੀ ਪ੍ਰਬੰਧਨ ਲਈ 21 ਹਜ਼ਾਰ ਤੋਂ ਵੱਧ ਸੀ.ਆਰ.ਐਮ. ਮਸ਼ੀਨਾਂ ਖਰੀਦੀਆਂ; 14,274 ਯੂਨਿਟਾਂ ਨਾਲ ਸੁਪਰ ਸੀਡਰ ਬਣੀ ਕਿਸਾਨਾਂ ਦੀ ਸਭ ਤੋਂ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਅਫਗਾਨਿਸਤਾਨ ਵਿੱਚ ਲਗਭਗ 16 ਮਿਲੀਅਨ ਲੋਕ ਗੰਭੀਰ ਭੋਜਨ ਅਸੁਰੱਖਿਆ ਦਾ ਸਾਹਮਣਾ ਕਰ ਰਹੇ ਹਨ : UN

ਅਫਗਾਨਿਸਤਾਨ ਵਿੱਚ ਲਗਭਗ 16 ਮਿਲੀਅਨ ਲੋਕ ਗੰਭੀਰ ਭੋਜਨ ਅਸੁਰੱਖਿਆ ਦਾ ਸਾਹਮਣਾ ਕਰ ਰਹੇ ਹਨ : UN

by Navjot
October 21, 2026
0

ਅਫਗਾਨਿਸਤਾਨ ਵਿੱਚ ਲਗਭਗ 16 ਮਿਲੀਅਨ ਲੋਕ ਗੰਭੀਰ ਭੋਜਨ ਅਸੁਰੱਖਿਆ ਦਾ ਸਾਹਮਣਾ ਕਰ ਰਹੇ ਹਨ : UN ਕਾਬੁਲ, 21 ਅਕਤੂਬਰ (ਵਿਸ਼ਵ...

Most Popular

ਪੰਜਾਬ ਨਿਵੇਸ਼ਕਾਂ ਲਈ ਬਣੇਗਾ ਮੁੱਖ ਤਰਜੀਹ, ਸਾਰੀਆਂ ਮਨਜ਼ੂਰੀਆਂ ਸਿੰਗਲ ਵਿੰਡੋ ਰਾਹੀਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੰਜਾਬ ਨਿਵੇਸ਼ਕਾਂ ਲਈ ਬਣੇਗਾ ਮੁੱਖ ਤਰਜੀਹ, ਸਾਰੀਆਂ ਮਨਜ਼ੂਰੀਆਂ ਸਿੰਗਲ ਵਿੰਡੋ ਰਾਹੀਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

by Ankit
2 weeks ago
0

ਪੰਜਾਬ ਨਿਵੇਸ਼ਕਾਂ ਲਈ ਬਣੇਗਾ ਮੁੱਖ ਤਰਜੀਹ, ਸਾਰੀਆਂ ਮਨਜ਼ੂਰੀਆਂ ਸਿੰਗਲ ਵਿੰਡੋ ਰਾਹੀਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ • ਫਾਸਟ-ਟ੍ਰੈਕ ਪੰਜਾਬ ਪੋਰਟਲ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 