ਮੁੱਖ ਮੰਤਰੀ ਭਗਵੰਤ ਮਾਨ ਦੇ ਸਾਬਕਾ OSD ਮਨਜੀਤ ਸਿੱਧੂ ਕਾਂਗਰਸ ਵਿੱਚ ਹੋਏ ਸ਼ਾਮਲ
ਚੰਡੀਗੜ੍ਹ, 13ਅਕਤੂਬਰ (ਵਿਸ਼ਵ ਵਾਰਤਾ) ਮੁੱਖ ਮੰਤਰੀ ਭਗਵੰਤ ਮਾਨ ਦੇ ਸਾਬਕਾ OSD ਮਨਜੀਤ ਸਿੱਧੂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਤੇ ਹੋਰਨਾਂ ਨੇ ਉਹਨਾਂ ਨੂੰ ਪਾਰਟੀ ਵਿਚ ਸ਼ਾਮਲ ਕਰਵਾਇਆ। ਸਿੱਧੂ ਮੁੱਖ ਮੰਤਰੀ ਮਾਨ ਦੇ ਲੰਬੇ ਸਮੇਂ ਤੋਂ ਕਰੀਬੀ ਸਾਥੀ ਵੀ ਰਹੇ ਹਨ। ਮੁੱਖ ਮੰਤਰੀ ਮਾਨ ਨੇ ਉਨ੍ਹਾਂ ਨੂੰ ਜਨਵਰੀ 2023 ਵਿੱਚ OSD ਨਿਯੁਕਤ ਕੀਤਾ ਸੀ। ਇਸ ਤੋਂ ਪਹਿਲਾਂ, ਉਹ ਆਮ ਆਦਮੀ ਪਾਰਟੀ (AAP) ਦੀ ਪੰਜਾਬ ਇਕਾਈ ਲਈ ਮੀਡੀਆ ਨਾਲ ਸਬੰਧਤ ਜ਼ਿੰਮੇਵਾਰੀਆਂ ਸੰਭਾਲ ਰਹੇ ਸਨ।
ਮਨਜੀਤ ਸਿੱਧੂ ਨੇ ਨਵੰਬਰ 2023 ਵਿੱਚ ਮੁੱਖ ਮੰਤਰੀ ਦੇ OSD ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।























