Big News: ਸਾਬਕਾ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਨਵੀਂ ਦਿੱਲੀ, 27 ਸਤੰਬਰ (ਵਿਸ਼ਵ ਵਾਰਤਾ) – ਸਾਬਕਾ ਕੇਂਦਰੀ ਰਾਜ ਮੰਤਰੀ ਅਤੇ ਭਾਜਪਾ ਨੇਤਾ ਰਵਨੀਤ ਸਿੰਘ ਬਿੱਟੂ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਬਿੱਟੂ ਨੂੰ ਇਹ ਧਮਕੀ ਇੱਕ ਪਾਕਿਸਤਾਨੀ ਨੰਬਰ ਤੋਂ ਉਨ੍ਹਾਂ ਦੇ ਵਟਸਐਪ ਨੰਬਰ ‘ਤੇ ਇੱਕ ਵੌਇਸ ਮੈਸੇਜ ਰਾਹੀਂ ਭੇਜੀ ਗਈ ਹੈ। ਭੇਜਣ ਵਾਲੇ ਨੇ ਆਪਣੀ ਪਛਾਣ ਲਸ਼ਕਰ ਝੰਗਵੀ ਦੇ ਮਲਿਕ ਐਲੇਕਸ ਵਜੋਂ ਦੱਸੀ।
ਵੌਇਸ ਮੈਸੇਜ ਵਿੱਚ ਕਿਹਾ ਗਿਆ ਹੈ, “ਕੰਨ ਖੋਲ੍ਹ ਕੇ ਗੱਲ ਸੁਣ, ਤੂੰ ਅੱਜਕੱਲ੍ਹ ਬਹੁਤ ਬਕਵਾਸ ਕਰ ਰਿਹਾ ਹੈਂ, ਤੂੰ ਆਪਣੀ ਹੱਦ ਤੋਂ ਪਾਰ ਜਾ ਰਿਹਾ ਹੈਂ। ਆਪਣੀ ਹੱਦ ਵਿੱਚ ਰਹਿ, ਆਪਣੀ ਹੱਦ ਨੂੰ ਨਾ ਭੁੱਲ” ਧਮਕੀ ਦੇਣ ਵਾਲੇ ਨੇ ਕਿਹਾ ਉਸਦੇ ਲਈ ਇੱਕ “ਕਿਲੋ ਦਾ ਡੱਬਾ” ਤਿਆਰ ਹੈ, ਜਦ ਵੀ ਤੂੰ ਸਾਡੀ ਜਾੜ੍ਹ ਹੇਠ ਆ ਗਿਆ ਤੇਰਾ ਕੰਮ ਕਰ ਦੇਵਾਂਗੇ। ਅਸੀਂ ਹੁਣ ਵੀ ਤੇਰਾ ਕੰਮ ਕਰ ਸਕਦੇ ਹਾਂ ਪਰ ਹੁਣ ਬਹੁਤ ਲੋਕ ਮਰਨਗੇ।
ਇਸ ਧਮਕੀ ਤੋਂ ਬਾਅਦ ਬਿੱਟੂ ਦੁਆਰਾ ਪੁਲਿਸ ਸ਼ਿਕਾਇਤ ਦਰਜ ਕਰਵਾਈ ਗਈ ਹੈ, ਅਤੇ ਸੁਰੱਖਿਆ ਏਜੰਸੀਆਂ ਨੰਬਰ ਅਤੇ ਵੌਇਸ ਸੁਨੇਹੇ ਦੀ ਜਾਂਚ ਕਰ ਰਹੀਆਂ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























