Asian Games ‘ਚ ਭਾਰਤ ਨੂੰ ਚੌਥਾ ਤਗਮਾ: ਸੁਚਿਕਾ ਨੇ ਜਿੱਤਿਆ ਕਾਂਸੀ ਦਾ ਤਗਮਾ
ਚੰਡੀਗੜ੍ਹ, 21 ਸਤੰਬਰ (ਵਿਸ਼ਵ ਵਾਰਤਾ): ਏਸ਼ੀਅਨ ਗੇਮਜ਼ 2026 ਵਿੱਚ ਭਾਰਤ ਨੇ ਚੌਥਾ ਤਮਗਾ ਆਪਣੇ ਨਾਮ ਕਰ ਲਿਆ ਹੈ। ਸ਼ੂਟਿੰਗ ਵਿੱਚ ਚਾਂਦੀ ਦਾ ਤਮਗਾ ਜਿੱਤਣ ਤੋਂ ਬਾਅਦ ਮਿਕਸਡ ਮਾਰਸ਼ਲ ਆਰਟਸ ਵਿੱਚ ਸੁਚਿਕਾ ਨੇ ਕਾਂਸੀ ਦਾ ਤਮਗਾ ਜਿੱਤ ਕੇ ਭਾਰਤ ਦੇ ਤਮਗਿਆਂ ਦੀ ਗਿਣਤੀ ਵਿੱਚ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਏਸ਼ੀਅਨ ਗੇਮਜ਼ ਵਿੱਚ ਭਾਰਤ ਦੇ ਤਮਗਿਆਂ ਦੀ ਗਿਣਤੀ 4 ਹੋ ਗਈ ਹੈ।
ਇਸ ਤੋਂ ਪਹਿਲਾਂ ਭਾਰਤੀ ਪੁਰਸ਼ ਟੀਮ ਨੇ 10 ਮੀਟਰ ਏਅਰ ਰਾਈਫਲ ਟੀਮ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਪਾਰਥ ਮਾਨੇ, ਰੁਦਰਾਕਸ਼ ਪਾਟਿਲ ਅਤੇ ਹਿਮਾਂਸ਼ੂ ਢਿਲੋਂ 1890.1 ਦੇ ਸਕੋਰ ਨਾਲ ਦੂਜੇ ਸਥਾਨ ‘ਤੇ ਰਹੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















