Womens Asia Cup : ਭਾਰਤ ਬਨਾਮ ਪਾਕਿਸਤਾਨ
ਸਿਰਫ 55 ਦੌੜਾਂ ‘ਤੇ ਹੀ ਸਿਮਟੀ ਪਾਕਿਸਤਾਨ ਦੀ ਪੂਰੀ ਟੀਮ ; ਬਣਾਇਆ ਮਹਿਲਾ ਏਸ਼ੀਆ ਕੱਪ ਦੇ ਇਤਿਹਾਸ ਦਾ ਸਭ ਤੋਂ ਛੋਟਾ ਸਕੋਰ
ਭਾਰਤ ਵੱਲੋਂ ਸ਼੍ਰੀ ਚਰਨੀ ਅਤੇ ਪ੍ਰੇਮਾ ਰਾਵਤ ਨੇ ਲਈਆਂ 3-3 ਵਿਕਟਾਂ
ਚੰਡੀਗੜ੍ਹ, 5 ਸਤੰਬਰ (ਵਿਸ਼ਵ ਵਾਰਤਾ) ਮਹਿਲਾ ਏਸ਼ੀਆ ਕੱਪ 2026 ਵਿੱਚ ਅੱਜ ਦਾ ਮੈਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਜਾ ਰਿਹਾ ਹੈ। ਇਹ ਮੈਚ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਜਾਰੀ ਹੈ। ਜਿੱਥੇ ਭਾਰਤ ਵਿਰੁੱਧ ਮਹਿਲਾ ਏਸ਼ੀਆ ਕੱਪ ਮੈਚ ਦੌਰਾਨ, ਪਾਕਿਸਤਾਨ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਕੀਤਾ ਹੈ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਦੀ ਟੀਮ ਸਿਰਫ 55 ਦੌੜਾਂ ਹੀ ਬਣਾ ਸਕੀ। ਭਾਰਤੀ ਮਹਿਲਾ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਪਾਕਿਸਤਾਨ ਨੂੰ 55 ਦੌੜਾਂ ਤੇ ਹੀ ਆਲ ਆਊਟ ਕਰ ਦਿੱਤਾ। ਇਹ ਟੂਰਨਾਮੈਂਟ ਦੇ ਇਤਿਹਾਸ ਦਾ ਸਭ ਤੋਂ ਛੋਟਾ ਸਕੋਰ ਹੈ। ਇਹ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਪਾਕਿਸਤਾਨ ਦਾ ਹੁਣ ਤੱਕ ਦਾ ਸਭ ਤੋਂ ਛੋਟਾ ਸਕੋਰ ਵੀ ਹੈ।
ਅੱਜ ਖੇਡੇ ਜਾ ਰਹੇ ਮੁਕਾਬਲੇ ਵਿੱਚ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਭਾਰਤੀ ਟੀਮ ਲਈ, ਸ਼੍ਰੀ ਚਰਨੀ ਅਤੇ ਪ੍ਰੇਮਾ ਰਾਵਤ ਨੇ ਤਿੰਨ-ਤਿੰਨ ਵਿਕਟਾਂ ਲਈਆਂ, ਜਦੋਂ ਕਿ ਦੀਪਤੀ ਸ਼ਰਮਾ ਨੇ ਦੋ ਵਿਕਟਾਂ ਲਈਆਂ।























