India Vs Sri Lanka: ਲੰਚ ਤੱਕ ਭਾਰਤ ਦੀਆਂ ਦੋ ਵਿਕਟਾਂ ਡਿੱਗੀਆਂ
ਚੰਡੀਗੜ੍ਹ, 23 ਅਗਸਤ (ਵਿਸ਼ਵ ਵਾਰਤਾ) – ਸ਼੍ਰੀਲੰਕਾ ਖਿਲਾਫ ਦੂਜੇ ਟੈਸਟ ਮੈਚ ਵਿੱਚ ਲੰਚ ਤੱਕ ਭਾਰਤ ਦੀਆਂ 88 ਤੱਕ 2 ਵਿਕਟਾਂ ਡਿੱਗ ਚੁੱਕੀਆਂ ਹਨ। ਸ਼ੁਭਮਨ ਗਿੱਲ ਅਤੇ ਦੇਵਦੱਤ ਪਡਿੱਕਲ ਕ੍ਰੀਜ਼ ‘ਤੇ ਮੌਜੂਦ ਹਨ। ਇਸ ਤੋਂ ਪਹਿਲਾਂ ਭਾਰਤ ਦੀ ਪਹਿਲਾਂ ਵਿਕਟ 37 ਦੇ ਸਕੋਰ ‘ਤੇ ਡਿੱਗੀ ਜਦੋਂ ਕੇਐਲ ਰਾਹੁਲ ਸਿਰਫ 18 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਤੋਂ ਬਾਅਦ 66 ਦੌੜਾਂ ‘ਤੇ ਭਾਰਤਦੀ ਦੂਜੀ ਵਿਕਟ ਡਿੱਗੀ ਅਤੇ ਯਸ਼ਸਵੀ ਜੈਸਵਾਲ 45 ਦੌੜਾਂ ਬਣਾ ਕੇ ਆਊਟ ਗਏ। ਅੱਜ ਮੈਚ ਦੇ ਪਹਿਲੇ ਦਿਨ ਕੋਲੰਬੋ ਦੇ ਸਿੰਹਲੀਜ਼ ਸਪੋਰਟਸ ਕਲੱਬ ਵਿੱਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਸੀ।
ਯਸ਼ਸਵੀ ਨੂੰ ਅਸਿਤਾ ਫਰਨਾਂਡੋ ਨੇ 45 ਦੌੜਾਂ ‘ਤੇ ਬੋਲਡ ਕੀਤਾ। ਵਿਕਟ ਤੋਂ ਬਾਅਦ, ਯਸ਼ਸਵੀ ਅਤੇ ਫਰਨਾਂਡੋ ਵਿਚਕਾਰ ਸ਼ਬਦੀ ਬਹਿਸ ਹੋਈ। ਸ਼ੁਭਮਨ ਗਿੱਲ ਅਤੇ ਦੇਵਦੱਤ ਪਡਿੱਕਲ ਅਜੇਤੂ ਪਰਤੇ ਹਨ ਜੋ ਲੰਚ ਤੋਂ ਬਾਅਦ ਮੁੜ ਕ੍ਰੀਜ਼ ‘ਤੇ ਪਰਤਣਗੇ। ਇਸ ਤੋਂ ਪਹਿਲਾਂ ਸਪਿਨ ਆਲਰਾਊਂਡਰ ਸਰਾਂਸ਼ ਜੈਨ ਨੇ ਇਸ ਮੈਚ ਵਿੱਚ ਆਪਣਾ ਟੈਸਟ ਡੈਬਿਊ ਕੀਤਾ। ਸਰਾਂਸ਼ ਨੂੰ ਕੁਲਦੀਪ ਯਾਦਵ ਦੀ ਜਗ੍ਹਾ ਪਲੇਇੰਗ ਇਲੈਵਨ ਵਿੱਚ ਸ਼ਾਮਲ ਕੀਤਾ ਗਿਆ ਹੈ। ਗਾਲੇ ਵਿੱਚ ਪਹਿਲਾ ਟੈਸਟ 165 ਦੌੜਾਂ ਨਾਲ ਜਿੱਤਣ ਤੋਂ ਬਾਅਦ, ਭਾਰਤੀ ਟੀਮ ਲੜੀ ਵਿੱਚ 1-0 ਨਾਲ ਅੱਗੇ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























