Actress ਪੂਨਮ ਢਿੱਲੋਂ ਹਸਪਤਾਲ ‘ਚ ਭਰਤੀ
– ਇਸ ਗੰਭੀਰ ਬਿਮਾਰੀ ਨਾਲ ਜੂਝ ਰਹੀ ਅਦਾਕਾਰਾ!
ਚੰਡੀਗੜ੍ਹ, 22 ਅਗਸਤ 2026 (ਵਿਸ਼ਵ ਵਾਰਤਾ): ਦਿੱਗਜ ਐਕਟ੍ਰੈਸ ਪੂਨਮ ਢਿੱਲੋਂ ਦੇ ਪ੍ਰਸ਼ੰਸਕਾਂ ਲਈ ਚਿੰਤਾ ਦੀ ਖ਼ਬਰ ਹੈ। 80 ਅਤੇ 90 ਦੇ ਦਹਾਕੇ ਵਿੱਚ ਆਪਣੀ ਖ਼ੂਬਸੂਰਤੀ ਅਤੇ ਦਮਦਾਰ ਐਕਟਿੰਗ ਨਾਲ ਹਿੰਦੀ ਸਿਨੇਮਾ ਵਿੱਚ ਖ਼ਾਸ ਪਛਾਣ ਬਣਾਉਣ ਵਾਲੀ ਪੂਨਮ ਦੀ ਤਬੀਅਤ ਨੂੰ ਲੈ ਕੇ ਸਾਹਮਣੇ ਆਈ ਖਬਰ ਨੇ ਪ੍ਰਸ਼ੰਸਕਾਂ ਨੂੰ ਚਿੰਤਤ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਪੂਨਮ ਢਿੱਲੋਂ ਨੂੰ ਡੇਂਗੂ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਅਦਾਕਾਰਾ ਅਤੇ ਸਿਨੇ ਐਂਡ ਟੀਵੀ ਆਰਟਿਸਟਸ ਐਸੋਸੀਏਸ਼ਨ (CINTAA) ਦੀ ਪ੍ਰੈਜ਼ੀਡੈਂਟ ਪੂਨਮ ਢਿੱਲੋਂ ਡੇਂਗੂ ਤੋਂ ਸੰਕ੍ਰਮਿਤ ਹੋਣ ਤੋਂ ਬਾਅਦ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਭਰਤੀ ਹਨ। ਉਨ੍ਹਾਂ ਦਾ ਪਿਛਲੇ ਕਈ ਦਿਨਾਂ ਤੋਂ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਦੱਸ ਦਈਏ ਕਿ ਪੱਤਰਕਾਰ ਵਿੱਕੀ ਲਲਵਾਨੀ ਨੇ ਵੀ ਸੋਸ਼ਲ ਮੀਡੀਆ ਰਾਹੀਂ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਪੂਨਮ ਢਿੱਲੋਂ ਨਾਲ ਸਵੇਰੇ ਮੈਸੇਜ ‘ਤੇ ਗੱਲ ਹੋਈ ਅਤੇ ਐਕਟ੍ਰੈਸ ਨੇ ਆਪਣੀ ਤਬੀਅਤ ਵਿੱਚ ਸੁਧਾਰ ਦੀ ਜਾਣਕਾਰੀ ਦਿੱਤੀ। ਵਿੱਕੀ ਲਲਵਾਨੀ ਨੇ ਲਿਖਿਆ ਕਿ ਪੂਨਮ ਢਿੱਲੋਂ ਕਈ ਦਿਨਾਂ ਤੋਂ ਹਸਪਤਾਲ ਵਿੱਚ ਹਨ ਅਤੇ ਹੁਣ ਰਿਕਵਰੀ ਕਰ ਰਹੀਆਂ ਹਨ। ਉਨ੍ਹਾਂ ਨੇ ਐਕਟ੍ਰੈਸ ਦੇ ਜਲਦ ਪੂਰੀ ਤਰ੍ਹਾਂ ਠੀਕ ਹੋਣ ਦੀ ਕਾਮਨਾ ਵੀ ਕੀਤੀ। ਪ੍ਰਸ਼ੰਸਕ ਵੀ ਐਕਟ੍ਰੈਸ ਦੇ ਜਲਦ ਪੂਰੀ ਤਰ੍ਹਾਂ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























