ਆਮ ਆਦਮੀ ਪਾਰਟੀ ਪੰਜਾਬ ਵੱਲੋਂ ਸਪੋਕਸਪਰਸਨ ਅਤੇ ਟੀ. ਵੀ. ਪੈਨਲਿਸਟਾਂ ਦੀ ਸੂਚੀ ਜਾਰੀ
– ਕੁੱਲ 23 ਬੁਲਾਰੇ ਐਲਾਨੇ, ਮੀਤ ਹੇਅਰ- ਡਾ. ਰਾਜਕੁਮਾਰ ਚੱਬੇਵਾਲ ਸਣੇ ਕਈ ਨਾਮ ਸ਼ਾਮਿਲ
– 29 ਟੀ.ਵੀ. ਪੈਨਲਿਸਟਾਂ ਦੀ ਵੀ ਦੇਖੋ LIST
ਚੰਡੀਗੜ੍ਹ, 21 ਅਗਸਤ (ਵਿਸ਼ਵ ਵਾਰਤਾ): ਆਮ ਆਦਮੀ ਪਾਰਟੀ ਪੰਜਾਬ ਵੱਲੋਂ ਸਪੋਕਸਪਰਸਨ ਅਤੇ ਟੀ. ਵੀ. ਪੈਨਲਿਸਟਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਪਾਰਟੀ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ ਕੁੱਲ 23 ਬੁਲਾਰੇ ਐਲਾਨੇ ਗਏ ਹਨ। ਜਿਨ੍ਹਾਂ ਵਿੱਚ ਗੁਰਮੀਤ ਸਿੰਘ ਮੀਤ ਹੇਅਰ, ਡਾ. ਰਾਜਕੁਮਾਰ ਚੱਬੇਵਾਲ, ਮਾਲਵਿੰਦਰ ਸਿੰਘ ਕੰਗ, ਦਿਨੇਸ਼ ਚੱਡਾ, ਡਾ. ਇੰਦਰਬੀਰ ਸਿੰਘ ਨਿੱਜਰ, ਜਗਦੀਪ ਗੋਲਡੀ ਕੰਬੋਜ, ਦੇਵਿੰਦਰ ਸਿੰਘ ਲੱਡੀ ਢੋਸ ਆਦਿ ਸ਼ਾਮਲ ਹਨ। ਜਦਕਿ, ਕੁੱਲ 29 ਟੀ.ਵੀ. ਪੈਨਲਿਸਟਾਂ ਵਿੱਚ ਅਰਵਿੰਦਰ ਸਿੰਘ ਭੱਟੀ, ਰਣਬੀਰ ਸਿੰਘ ਢੀਂਡਸਾ, ਕਰਮਜੀਤ ਕੌਰ ਸੰਧੂ, ਕੰਚਨ ਦਿਓਲ, ਅਮਨਦੀਪ ਸੰਧੂ ਆਦਿ ਸ਼ਾਮਲ ਹਨ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























