ਹਾਕੀ ਵਿਸ਼ਵ ਕੱਪ ਵਿੱਚ ਭਾਰਤ ਦੀ ਜੇਤੂ ਸ਼ੁਰੂਆਤ: ਵੇਲਜ਼ ਨੂੰ 3-1 ਨਾਲ ਹਰਾਇਆ
ਨਵੀ ਦਿੱਲੀ, 15 ਅਗਸਤ 2026 (ਵਿਸ਼ਵ ਵਾਰਤਾ) – ਭਾਰਤ ਨੇ ਪੁਰਸ਼ ਹਾਕੀ ਵਿਸ਼ਵ ਕੱਪ ਵਿੱਚ ਜਿੱਤ ਨਾਲ ਸ਼ੁਰੂਆਤ ਕੀਤੀ ਹੈ। ਟੀਮ ਨੇ ਸ਼ਨੀਵਾਰ ਨੂੰ ਆਪਣੇ ਪਹਿਲੇ ਮੈਚ ਵਿੱਚ ਵੇਲਜ਼ ਨੂੰ 3-1 ਨਾਲ ਹਰਾਇਆ। ਇਸ ਮੈਚ ਵਿੱਚ, ਕਪਤਾਨ ਹਰਮਨਪ੍ਰੀਤ ਸਿੰਘ ਨੇ ਦੋ ਗੋਲ ਕੀਤੇ, ਅਤੇ ਸੰਜੇ ਰਾਣਾ ਨੇ ਇੱਕ ਗੋਲ ਕੀਤਾ।ਇਸ ਦੌਰਾਨ ਸੈਮ ਵੇਲਜ਼ ਨੇ ਵੇਲਜ਼ ਲਈ ਇਕਲੌਤਾ ਗੋਲ ਕੀਤਾ।ਭਾਰਤ ਹੁਣ 17 ਅਗਸਤ ਨੂੰ ਆਪਣੇ ਅਗਲੇ ਮੈਚ ਵਿੱਚ ਇੰਗਲੈਂਡ ਦਾ ਸਾਹਮਣਾ ਕਰਨ ਲਈ ਤਿਆਰ ਹੈ।

ਭਾਰਤ ਨੇ ਵੇਲਜ਼ ਵਿਰੁੱਧ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਜਿੱਤ ਦੇ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਦੱਸ ਦਈਏ ਕਿ ਅੱਜ ਦੇ ਮੈਚ ‘ਚ 7ਵੇਂ ਮਿੰਟ ਵਿੱਚ ਸੰਜੇ ਨੇ ਪੈਨਲਟੀ ‘ਤੇ ਗੋਲ ਕਰਕੇ ਟੂਰਨਾਮੈਂਟ ਵਿੱਚ ਭਾਰਤ ਦੇ ਗੋਲ ਦਾ ਖਾਤਾ ਖੋਲ੍ਹਿਆ। ਫਿਰ ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ 11ਵੇਂ ਅਤੇ 43ਵੇਂ ਮਿੰਟ ਵਿੱਚ ਪੈਨਲਟੀ ‘ਤੇ ਗੋਲ ਦਾਗੇ। ਆਜ਼ਾਦੀ ਦਿਹਾੜੇ ਦੇ ਮੌਕੇ ‘ਤੇ ਵਾਗੇਨਰ ਸਟੇਡੀਅਮ ਵਿੱਚ ਮੈਚ ਦਾ ਨਤੀਜਾ ਭਾਰਤ ਦੇ ਪੱਖ ਵਿੱਚ 3-1 ਰਿਹਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























