ਵਿਸ਼ਵ ਕੱਪ 2019 : ਦੱਖਣੀ ਅਫਰੀਕਾ ਨੇ ਭਾਰਤ ਅੱਗੇ ਰੱਖਿਆ 228 ਦੌੜਾਂ ਦਾ ਟੀਚਾ

14
Advertisement

ਲੰਡਨ, 6 ਜੂਨ – ਦੱਖਣੀ ਅਫਰੀਕਾ ਨੇ 50 ਓਵਰਾਂ ਵਿਚ 227/9 ਦੌੜਾਂ ਬਣਾਈਆਂ। ਭਾਰਤ ਨੂੰ ਇਹ ਮੈਚ ਜਿੱਤਣ ਲਈ ਦੌੜਾਂ ਦੀ ਲੋੜ ਹੈ।

ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਦੀ ਸ਼ੁਰੂਆਤ ਖਰਾਬ ਰਹੀ। 25 ਓਵਰਾਂ ਬਾਅਦ ਦੱਖਣੀ ਅਫਰੀਕਾ ਨੇ 5 ਵਿਕਟਾਂ ਗਵਾ ਕੇ 103 ਦੌੜਾਂ ਹੀ ਬਣਾਈਆਂ ਸਨ। ਪਰ ਬਾਅਦ ਵਿਚ ਕ੍ਰਿਸ ਮੌਰਿਸ ਅਤੇ ਰਬਾਡਾ ਨੇ ਸ਼ਾਨਦਾਰ ਬੱਲੇਬਾਜੀ ਕਰਦਿਆਂ ਆਪਣੀ ਟੀਮ ਨੂੰ 200 ਦੇ ਸਕੋਰ ਤੋਂ ਪਾਰ ਪਹੁੰਚਾਇਆ। ਮੋਰਿਸ ਨੇ ਸਭ ਤੋਂ ਵੱਧ 42 ਦੌੜਾਂ ਦਾ ਯੋਗਦਾਨ ਦਿਤਾ।

ਭਾਰਤ ਵਲੋਂ ਚਾਹਲ ਨੇ ਸਭ ਤੋਂ ਵੱਧ 4, ਬੁਮਰਾਹ ਨੇ 2, ਕੁਲਦੀਪ ਯਾਦਵ ਤੇ ਭੁਵਨੇਸ਼ਵਰ ਕੁਮਾਰ ਨੇ 1-1 ਵਿਕਟ ਹਾਸਿਲ ਕੀਤੀ।