CPJ ਪ੍ਰਦਰਸ਼ਨ ਖ਼ਤਮ: ਨਵੀਂ ਦਿੱਲੀ ਮੈਟਰੋ ਸਟੇਸ਼ਨ ਆਮ ਵਾਂਗ ਖੁੱਲ੍ਹੇ
ਨਵੀਂ ਦਿੱਲੀ, 26 ਜੁਲਾਈ (ਵਿਸ਼ਵ ਵਾਰਤਾ) – ਨੀਟ ਪੇਪਰ ਲੀਕ ਮਾਮਲੇ ਨੂੰ ਲੈ ਕੇ ਕੋਕਰੋਚ ਜਨਤਾ ਪਾਰਟੀ ਦਾ ਅੰਦੋਲਨ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਅਤੇ ਵਿਦਿਆਰਥੀਆਂ ਦੀਆਂ ਹੋਣ ਮੰਗਾਂ ਪੂਰੀਆਂ ਹੋਣ ‘ਤੇ ਖਤਮ ਹੋ ਗਿਆ ਹੈ। ਪ੍ਰਦਰਸ਼ਨ ਕਾਰਨ ਦਿੱਲੀ ਦੀ ਲਾਈਫਲਾਈਨ ‘ਤੇ ਵੀ ਬੁਰਾ ਅਸਰ ਪਿਆ ਸੀ। ਰਾਜਧਾਨੀ ਵਿੱਚ CJP ਦੇ ਵਿਰੋਧ-ਪ੍ਰਦਰਸ਼ਨ ਦੇ ਮੱਦੇਨਜ਼ਰ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਨੇ ਨਿਊ ਦਿੱਲੀ ਮੈਟਰੋ ਸਟੇਸ਼ਨਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਸੀ। ਹੁਣ CPJ ਪ੍ਰਦਰਸ਼ਨ ਖ਼ਤਮ ਹੋਣ ਤੋਂ ਬਾਅਦ ਮੁੜ ਸਥਿਤੀ ਆਮ ਹੋਣ ‘ਤੇ ਮੈਟਰੋ ਸਟੇਸ਼ਨ ਆਮ ਵਾਂਗ ਆਮ ਲੋਕਾਂ ਲਈ ਖੁੱਲ੍ਹ ਗਏ ਹਨ ਅਤੇ ਮੈਟਰੋ ਟ੍ਰੇਨਾਂ ਦੀ ਆਵਾਜਾਈ ਸੁਚਾਰੂ ਢੰਗ ਨਾਲ ਸ਼ੁਰੂ ਹੋ ਗਈ ਹੈ।
ਦੱਸ ਦਈਏ ਕਿ CPJ ਪ੍ਰਦਰਸ਼ਨ ਕਾਰਨ ਕੁੱਲ 18 ਮੈਟਰੋ ਸਟੇਸ਼ਨ ਬੰਦ ਕੀਤੇ ਗਏ ਸਨ। ਲਗਾਤਾਰ ਤੀਜੇ ਦਿਨ ਮੈਟਰੋ ਸਟੇਸ਼ਨ ਬੰਦ ਰਹਿਣ ਨਾਲ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਦਿੱਲੀ, ਨੋਇਡਾ, ਗੁਰੂਗ੍ਰਾਮ, ਗਾਜ਼ੀਆਬਾਦ ਵਰਗੇ ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕ ਵੱਖ-ਵੱਖ ਰਾਜਾਂ ਵਿੱਚ ਜਾਣ ਲਈ ਟ੍ਰੇਨ ਫੜਨ ਵਾਸਤੇ ਮੈਟਰੋ ਦਾ ਸਫ਼ਰ ਕਰਦੇ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























