ਪ੍ਰਹਲਾਦ ਜੋਸ਼ੀ ਬਣੇ ਦੇਸ਼ ਦੇ ਨਵੇਂ ਸਿੱਖਿਆ ਮੰਤਰੀ
– ਕੇਂਦਰ ਸਰਕਾਰ ਨੇ ਸੌਂਪਿਆ ਵਾਧੂ ਚਾਰਜ,
– ਧਰਮੇਂਦਰ ਪ੍ਰਧਾਨ ਦਾ ਅਸਤੀਫ਼ਾ ਰਾਸ਼ਟਰਪਤੀ ਨੇ ਕੀਤਾ ਮਨਜ਼ੂਰ
ਨਵੀ ਦਿੱਲੀ, 25 ਜੁਲਾਈ (ਵਿਸ਼ਵ ਵਾਰਤਾ): ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨੂੰ ਸਿੱਖਿਆ ਮੰਤਰਾਲੇ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ। ਉਹ ਧਰਮੇਂਦਰ ਪ੍ਰਧਾਨ ਦੀ ਜਗ੍ਹਾ ਹੁਣ ਸਿੱਖਿਆ ਮੰਤਰਾਲੇ ਦਾ ਕੰਮਕਾਜ ਸੰਭਾਲਣਗੇ। ਉੱਥੇ ਹੀ ਪ੍ਰਧਾਨ ਮੰਤਰੀ ਦੀ ਸਿਫ਼ਾਰਸ਼ ‘ਤੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਧਰਮੇਂਦਰ ਪ੍ਰਧਾਨ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ।
ਇਸ ਤੋਂ ਪਹਿਲਾਂ ਅੱਜ ਦੁਪਹਿਰ ਨੂੰ ਧਰਮੇਂਦਰ ਪ੍ਰਧਾਨ ਨੇ ਸਿੱਖਿਆ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਅਜਿਹੇ ਵਿੱਚ ਸਭ ਦੀ ਨਜ਼ਰ ਇਸ ਗੱਲ ‘ਤੇ ਸੀ ਕਿ ਹੁਣ ਸਿੱਖਿਆ ਮੰਤਰਾਲਾ ਕੌਣ ਸੰਭਾਲੇਗਾ? ਪਰ ਕੇਂਦਰ ਸਰਕਾਰ ਨੇ ਇਹ ਵਾਧੂ ਜ਼ਿੰਮੇਵਾਰੀ ਪ੍ਰਹਲਾਦ ਜੋਸ਼ੀ ਨੂੰ ਸੌਂਪੀ ਹੈ। ਪ੍ਰਹਲਾਦ ਜੋਸ਼ੀ ਕੋਲ ਫ਼ਿਲਹਾਲ ਉਪਭੋਗਤਾ ਮਾਮਲੇ, ਖ਼ੁਰਾਕ ਅਤੇ ਜਨਤਕ ਵੰਡ ਮੰਤਰਾਲੇ ਦੀ ਜ਼ਿੰਮੇਵਾਰੀ ਵੀ ਹੈ।






















